ਅਖਿਲੇਸ਼-ਡਿੰਪਲ ਨਾਲ ਅਪਣੇ ਰਿਸ਼ਤੇ 'ਤੇ ਬੋਲੇ ਮਾਇਵਤੀ
Published : Jun 4, 2019, 12:58 pm IST
Updated : Jun 4, 2019, 12:58 pm IST
SHARE ARTICLE
BSP Chief Mayawati on SP-BSP coalition and relation with Akhilesh-Dimple Yadav
BSP Chief Mayawati on SP-BSP coalition and relation with Akhilesh-Dimple Yadav

ਬਸਪਾ ਨੇ ਉਪ ਚੋਣਾਂ ਵਿਚ ਉਤਰ ਪ੍ਰਦੇਸ਼ ਵਿਚ 11 ਸੀਟਾਂ ਤੇ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਉਤਰ ਪ੍ਰਦੇਸ਼ ਵਿਚ ਬਣੇ ਸਪਾ-ਬਸਪਾ ਗਠਜੋੜ 'ਤੇ ਫਿਲਹਾਲ ਬ੍ਰੇਕ ਲਗ ਗਈ ਹੈ। ਮੰਗਲਵਾਰ ਨੂੰ ਬਸਪਾ ਮੁੱਖੀ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰਕੇ ਅਪਣੀ ਪਾਰਟੀ ਦਾ ਰੁੱਖ ਸਪਸ਼ਟ ਕੀਤਾ। ਉਹਨਾਂ ਨੇ ਕਿਹਾ ਕਿ ਸਪਾ ਬਸਪਾ ਗਠਜੋੜ ਹਮੇਸ਼ਾ ਲਈ ਨਹੀਂ ਟੁੱਟਿਆ, ਬਸ ਕੁਝ ਸਮੇਂ ਲਈ ਹੀ ਬ੍ਰੇਕ ਲਾਈ ਹੈ। ਜੇਕਰ ਭਵਿੱਖ ਵਿਚ ਸਪਾ ਮੁੱਖੀ ਅਪਣੇ ਰਾਜਨੀਤਿਕ ਕਾਰਜਾਂ ਵਿਚ ਸਫਲ ਹੋਣਗੇ ਤਾਂ ਫਿਰ ਨਾਲ ਹੋਣਗੇ।

Mayawati and Dimple Yadav Mayawati and Dimple Yadav

ਅਸਲ ਵਿਚ ਰਾਜ ਦੀਆਂ 11 ਸੀਟਾਂ 'ਤੇ ਉਪ ਚੋਣਾਂ ਵਿਚ ਬੀਐਸਪੀ ਦੇ ਇਕੱਲੇ ਲੜਨ ਦੇ ਫੈਸਲੇ ਤੋਂ ਬਾਅਦ ਗਠਜੋੜ ਟੁੱਟਣ ਦੀ ਕਿਨਾਰੇ 'ਤੇ ਮੰਨਿਆ ਜਾਂਦਾ ਸੀ। ਮਾਇਆਵਤੀ ਨੇ ਅਖਿਲੇਸ਼ ਅਤੇ ਡਿੰਪਲ ਯਾਦਵ ਨਾਲ ਅਪਣੇ ਰਿਸ਼ਤੇ 'ਤੇ ਕਿਹਾ ਕਿ ਸਪਾ ਅਤੇ ਬਸਪਾ ਗਠਜੋੜ ਹੋਣ ਤੋਂ ਬਾਅਦ ਸਪਾ ਆਗੂ ਅਖਿਲੇਸ਼ ਯਾਦਵ ਅਤੇ ਉਹਨਾਂ ਦੀ ਪਤਨੀ ਡਿੰਪਲ ਯਾਦਵ ਆਦਰ ਸਨਮਾਨ ਨਾਲ ਅਪਣਾ ਵੱਡਾ ਅਤੇ ਆਦਰਸ਼ ਮੰਨ ਕੇ ਉਹਨਾਂ ਦੀ ਇੱਜ਼ਤ ਕਰਦੇ ਹਨ।

Mayawati and Akhilesh YadavMayawati and Akhilesh Yadav

ਮਾਇਆਵਤੀ ਨੇ ਉਹਨਾਂ ਨੂੰ ਅਪਣੇ ਸਾਰੇ ਪੁਰਾਣੇ ਗਿਲੇ ਸ਼ਿਕਵਿਆਂ ਨੂੰ ਭੁਲ ਕੇ ਵਿਆਪਕ ਦੇਸ਼ ਅਤੇ ਜਨਹਿਤ ਵੱਲ ਹੋਰ ਵਧਣ ਦੇ ਨਾਤੇ ਉਹਨਾਂ ਨੂੰ ਅਪਣੇ ਪਰਵਾਰ ਦੇ ਮੈਂਬਰਾਂ ਵਾਂਗ ਪੂਰਾ ਸਨਮਾਨ ਦਿੱਤਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਉਹਨਾਂ ਦੇ ਰਿਸ਼ਤੇ ਕੇਵਲ ਅਪਣੇ ਰਾਜਨੀਤਿਕ ਸਵਾਰਥ ਲਈ ਨਹੀਂ ਬਣੇ ਸਗੋਂ ਇਹ ਰਿਸ਼ਤੇ ਅੱਗੇ ਵੀ ਹਰ ਸੁਖ ਦੁਖ ਦੀ ਘੜੀ ਵਿਚ ਹਮੇਸ਼ਾ ਇਸ ਤਰ੍ਹਾਂ ਕਾਇਮ ਰਹਿਣਗੇ। ਇਹ ਰਿਸ਼ਤੇ ਕਦੇ ਵੀ ਖਤਮ ਨਹੀਂ ਹੋਣ ਵਾਲੇ।

ਅਜਿਹੇ ਵਿਚ ਰਾਜਨੀਤਿਕ ਮਜ਼ਬੂਰੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਲੋਕ ਸਭਾ ਚੋਣਾਂ ਵਿਚ ਜੋ ਨਤੀਜੇ ਸਾਹਮਣੇ ਆਏ ਹਨ ਉਸ 'ਤੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਪਾ ਦਾ ਬੇਸ ਵੋਟ ਯਾਦਵ ਸਮੁਦਾਇ ਅਪਣੇ ਯਾਦਵ ਸੰਭਾਵੀ ਸੀਟਾਂ ਵਿਚ ਵੀ ਸਪਾ ਨਾਲ ਪੂਰੀ ਮਜ਼ਬੂਤੀ ਨਾਲ ਟਿਕਿਆ ਨਹੀਂ ਰਹਿ ਸਕਦਾ।

ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਵਿਚ ਵਰਕਰਾਂ ਨਾਲ ਇਕ ਬੈਠਕ ਵਿਚ ਮਾਇਆਵਤੀ ਨੇ ਟਿੱਪਣੀ ਕੀਤੀ ਸੀ ਕਿ ਅਖਿਲੇਸ਼ ਅਪਣੀ ਪਤਨੀ ਡਿੰਪਲ ਨੂੰ ਜਿੱਤਾ ਨਹੀਂ ਸਕਿਆ। ਡਿੰਪਲ ਯਾਦਵ ਨੇ ਕਨੌਜ ਤੋਂ ਚੋਣਾਂ ਲੜੀਆਂ ਸਨ। ਦੋ ਵਾਰ ਦੀ ਸਾਂਸਦ ਡਿੰਪਲ ਯਾਦਵ ਅਪਣੀ ਕਨੌਜ ਸੀਟ ਭਾਜਪਾ ਤੋਂ ਹਾਰ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਕਨੌਜ ਵਿਚ ਯਾਦਵ ਵੋਟ ਨਹੀਂ ਮਿਲੇ ਉਹਨਾਂ ਦੀਆਂ ਸਾਰੀਆਂ ਵੋਟਾਂ ਡਿੰਪਲ ਨੂੰ ਮਿਲੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM
Advertisement