
ਬਹੁਜਨ ਸਮਾਜ ਪਾਰਟੀ (BSP) ਦੀ ਪ੍ਰਮੁੱਖ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ....
ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (BSP) ਦੀ ਪ੍ਰਮੁੱਖ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Modi) ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਔਰਤਾਂ ਨੂੰ ਡਰ ਹੈ ਕਿ ਕਿਤੇ ਪੀਐਮ ਮੋਦੀ ਉਨ੍ਹਾਂ ਨੂੰ ਵੀ ਆਪਣੀ ਪਤਨੀ ਦੀ ਤਰ੍ਹਾਂ ਸਾਡੇ ਪਤੀਆਂ ਨਾਲੋਂ ਵੱਖ ਨਾ ਕਰਵਾ ਦੇਣ। ਰਿਪੋਰਟ ਮੁਤਾਬਿਕ ਮਾਇਆਵਤੀ ਨੇ ਕਿਹਾ, ਮੈਨੂੰ ਤਾਂ ਇਹ ਵੀ ਪਤਾ ਲੱਗਿਆ ਹੈ ਕਿ ਭਾਜਪਾ (BJP) ਵਿੱਚ ਖਾਸ ਕਰਕੇ ਵਿਆਹੀਆਂ ਔਰਤਾਂ ਆਪਣੇ ਪਤੀਆਂ ਨੂੰ ਸ਼੍ਰੀ ਮੋਦੀ ਦੇ ਨਜ਼ਦੀਕ ਜਾਂਦੇ ਵੇਖਕੇ, ਇਹ ਸੋਚ ਕੇ ਵੀ ਕਾਫ਼ੀ ਜ਼ਿਆਦਾ ਘਬਰਾਉਂਦੀਆਂ ਰਹਿੰਦੀਆਂ ਹਨ ਕਿ ਕਿਤੇ ਇਹ ਮੋਦੀ ਆਪਣੀ ਔਰਤ ਦੀ ਤਰ੍ਹਾਂ ਸਾਨੂੰ ਵੀ ਆਪਣੇ ਪਤੀ ਨਾਲੋਂ ਵੱਖ ਨਾ ਕਰਵਾ ਦੇਵੇ।
Mayawati.
ਅਲਵਰ ਗੈਂਗਰੇਪ ਮਾਮਲੇ ‘ਤੇ ਵੀ ਮਾਇਆਵਤੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ, ਨਰੇਂਦਰ ਮੋਦੀ ਨੇ ਅਲਵਰ ਗੈਂਗਰੇਪ ਮਾਮਲੇ ‘ਤੇ ਚੁੱਪੀ ਵੱਟੀ ਹੋਈ ਸੀ। ਉਹ ਇਸ ਮੁੱਦੇ ‘ਤੇ ਗੰਦੀ ਰਾਜਨੀਤਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਬੇਹੱਦ ਸ਼ਰਮਨਾਕ ਹੈ, ਕਿ ਉਹ ਕਿਵੇਂ ਕਿਸੇ ਦੀ ਭੈਣ ਅਤੇ ਪਤਨੀਆਂ ਦੀ ਇੱਜਤ ਕਰ ਸਕਦੇ ਹਨ। ਜਦੋਂ ਰਾਜਨੀਤਕ ਫਾਇਦੇ ਲਈ ਉਨ੍ਹਾਂ ਨੇ ਆਪਣੇ ਪਤਨੀ ਨੂੰ ਹੀ ਛੱਡ ਦਿੱਤਾ। ਇਸ ਤੋਂ ਇਲਾਵਾ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵਾਂ ਚੁਨਾਵੀ ਸ਼ਿਗੂਫਾ ਛੋਡਿਆ ਹੈ ਕਿ ਉਨ੍ਹਾਂ ਦੀ ਜਾਤੀ ਉਹੀ ਹੈ, ਜੋ ਗਰੀਬ ਦੀ ਜਾਤੀ ਹੈ।
Narender Modi
ਮਾਇਆਵਤੀ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਹੁਣ ਲੋਕਾਂ ਨੂੰ ਵਰਗਲਾਉਣ ਲਈ ਕੱਲ ਤੋਂ ਇੱਕ ਨਵਾਂ ਚੁਨਾਵੀ ਸ਼ਿਗੁਫਾ ਛੱਡਿਆ ਹੈ ਕਿ ਉਨ੍ਹਾਂ ਦੀ ਜਾਤੀ ਉਹੀ ਹੈ ਜੋ ਗਰੀਬ ਦੀ ਜਾਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, ਚੁਨਾਵੀ ਲਾਹਾ ਲੈਣ ਹੇਤੁ ਮੋਦੀ ਪਤਾ ਨੀ ਕੀ-ਕੀ ਸਾਜਿਸ਼ ਰਚਣਗੇ। ਲੇਕਿਨ 5 ਸਾਲ ਤੱਕ ਕਰੋੜਾਂ ਗਰੀਬਾਂ, ਮਜਦੂਰਾਂ, ਕਿਸਾਨਾਂ ਆਦਿ ਦੀ ਦੁਰਦਸ਼ਾ ਲਈ ਜਨਤਾ ਉਨ੍ਹਾਂ ਨੂੰ ਕਿਵੇਂ ਮਾਫ ਕਰ ਸਕਦੀ ਹੈ? ਦੱਸ ਦਿਓ, ਮੋਦੀ ਨੇ ਆਪਣੀ ਚੁਨਾਵੀ ਜਨਤਕ ਰੈਲੀਆਂ ਵਿੱਚ ਕਿਹਾ ਹੈ, ਮੈਂ ਅਤਿ ਪਛੜੀ ਜਾਤੀ ਵਿੱਚ ਪੈਦਾ ਹੋਇਆ ਪਰ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਅੱਗੇ ਲੈ ਜਾਣ ਲਈ ਜੀ-ਜਾਨ ਨਾਲ ਲੱਗਿਆ ਹੋਇਆ ਹਾਂ।
Narendra Modi
ਉਨ੍ਹਾਂ ਨੇ ਕਿਹਾ, ਜੋ ਲੋਕ ਮੋਦੀ ਦੀ ਜਾਤ ਜਾਨਣਾ ਚਾਹੁੰਦੇ ਹਨ, ਉਹ ਕੰਨ ਖੋਲ੍ਹ ਕੇ ਸੁਣ ਲੈਣ। ਮੋਦੀ ਦੀ ਇੱਕ ਹੀ ਜਾਤੀ ਹੈ ਗਰੀਬ। ਇਹ ਲੋਕ ਮੋਦੀ ਦਾ ਨਹੀਂ, ਸਗੋਂ ਗਰੀਬੀ ਦੀ ਜਾਤ ਦਾ ਸਰਟਿਫਿਕੇਟ ਮੰਗ ਰਹੇ ਹਨ। ਉਥੇ ਹੀ ਦੂਜੇ ਪਾਸੇ ਮਾਇਆਵਤੀ ਨੇ ਭਾਜਪਾ ਅਤੇ ਕਾਂਗਰਸ ‘ਤੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਇਲਜ਼ਾਮ ਲਗਾਉਂਦੇ ਹੋਏ ਐਤਵਾਰ ਨੂੰ ਲੋਕਾਂ ਨਾਲ ਲੋਕ ਸਭਾ ਚੋਣ ਵਿੱਚ ਇਨ੍ਹਾਂ ਦੋਨਾਂ ਪਾਰਟੀਆਂ ਨੂੰ ਹਰਾਉਣ ਦੀ ਅਪੀਲ ਕੀਤੀ ਸੀ। ਮਾਇਆਵਤੀ ਨੇ ਇੱਕ ਚੁਨਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਗਰੀਬਾਂ ਅਤੇ ਦਲਿਤਾਂ ਲਈ ਉਚਿਤ ਤਰੀਕੇ ਨਾਲ ਰਾਖਵਾਂਕਰਨ ਨੀਤੀ ਲਾਗੂ ਕਰਨ ਵਿੱਚ ਅਸਫ਼ਲ ਹੋਣ ਲਈ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਸੀ।
Rahul-Modi
ਉਨ੍ਹਾਂ ਨੇ ਕਿਹਾ ਸੀ, ‘ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਦੇਸ਼ ‘ਚ ਰਾਜ ਕਰਨ ਵਾਲੀ ਕਾਂਗਰਸ ਗਰੀਬੀ ਅਤੇ ਬੇਰੁਜ਼ਗਾਰੀ ਦੀਆਂ ਮੁੱਖ ਸਮਸਿਆਵਾਂ ਦਾ ਹੱਲ ਨਾ ਕਰ ਸਕੀ। ਇਸ ਤੋਂ ਇਲਾਵਾ ਉਹ ਗਰੀਬਾਂ ਅਤੇ ਦਲਿਤਾਂ ਲਈ ਰਾਖਵਾਂਕਰਨ ਨੀਤੀ ਨੂੰ ਸਮੁਚਿਤ ਢੰਗ ਨਾਲ ਲਾਗੂ ਕਰਨ ‘ਚ ਅਸਫਲ ਰਹੀ ਹੈ ਜਿਸਦੇ ਨਤੀਜਿਆਂ ਨਾਲ ਇਨ੍ਹਾਂ ਵਰਗਾਂ ਨੂੰ ਫ਼ਾਇਦੇ ਤੋਂ ਵਾਝਾ ਰੱਖ ਦਿੱਤਾ ਗਿਆ। ਉਨ੍ਹਾਂ ਨੇ ਨਰੇਂਦਰ ਮੋਦੀ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਇਸ ‘ਤੇ ਦਲਿਤਾਂ ਨੂੰ ਵੋਟ ਬੈਂਕ ਦੇ ਰੂਪ ਵਿੱਚ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ।