
ਜੰਮੂ - ਕਸ਼ਮੀਰ ਦੇ ਕਠੁਆ 'ਚ ਹੋਏ ਸਮੂਹਿਕ ਜਬਰ ਜਿਨਾਹ ਅਤੇ ਕਤਲ ਮਾਮਲੇ 'ਚ 10 ਜੂਨ ਨੂੰ ਫੈਸਲਾ ਸੁਣਾਇਆ ਜਾਵੇਗਾ।
ਪਠਾਨਕੋਟ: ਜੰਮੂ - ਕਸ਼ਮੀਰ ਦੇ ਕਠੁਆ 'ਚ ਹੋਏ ਸਮੂਹਿਕ ਜਬਰ ਜਿਨਾਹ ਅਤੇ ਕਤਲ ਮਾਮਲੇ 'ਚ 10 ਜੂਨ ਨੂੰ ਫੈਸਲਾ ਸੁਣਾਇਆ ਜਾਵੇਗਾ। ਪਠਾਨਕੋਟ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਬਚਾਅ ਪੱਖ ਦੇ ਵਕੀਲਾਂ ਨੇ ਸਾਰੇ ਆਰੋਪੀਆਂ ਨੂੰ ਬੇਕਸੂਰ ਦੱਸਿਆ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਕਠੁਆ ਮਾਮਲੇ ਨੂੰ ਜੰਮੂ - ਕਸ਼ਮੀਰ ਤੋਂ ਬਾਹਰ ਪੰਜਾਬ ਦੇ ਪਠਾਨਕੋਟ ਦੀ ਕੋਰਟ 'ਚ ਭੇਜ ਦਿੱਤਾ ਸੀ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਸ ਮਾਮਲੇ ਦੇ ਫਾਸਟ ਟ੍ਰੈਕ ਕੋਰਟ 'ਚ ਡੇ - ਟੂ - ਡੇ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਸਨ।
Kathua gang-rape and murder case
ਕੋਰਟ ਨੇ ਕਿਹਾ ਸੀ ਕਿ ਸੁਣਵਾਈ ਨਿਰਪੱਖ ਹੋਣੀ ਚਾਹੀਦੀ ਹੈ। ਇਸ ਕੇਸ 'ਚ ਸਾਂਝੀ ਰਾਮ, ਉਸਦਾ ਪੁੱਤਰ ਵਿਸ਼ਾਲ, ਐਸਪੀਓ ਦੀਪਕ ਖਜੂਰੀਆ ਉਰਫ ਦੀਪੂ, ਸੁਰਿੰਦਰ ਵਰਮਾ, ਪ੍ਰਵੇਸ਼ ਕੁਮਾਰ ਉਰਫ ਮੰਨੂ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਸਭ - ਇੰਸਪੈਕਟਰ ਅਰਵਿੰਦ ਦੱਤਾ ਸਮੇਤ ਅੱਠ ਲੋਕ ਦੋਸ਼ੀ ਹਨ। ਬੱਚੀ ਨੂੰ ਅਗਵਾਹ ਕਰ ਜਿਸ ਮੰਦਿਰ ਵਿੱਚ ਰੱਖਿਆ ਗਿਆ ਸੀ, ਸਾਂਝੀ ਰਾਮ ਉਸਦਾ ਪੁਜਾਰੀ ਸੀ।
Kathua gang-rape and murder case
ਕਠੁਆ ਵਿਚ ਪਿਛਲੇ ਸਾਲ 10 ਜਨਵਰੀ ਨੂੰ 8 ਸਾਲ ਦੀ ਬੱਚੀ ਆਸਿਫਾ ਲਾਪਤਾ ਹੋ ਗਈ ਸੀ। 12 ਜਨਵਰੀ ਨੂੰ ਉਸਦੇ ਪਿਤਾ ਨੇ ਹੀਰਾਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਸੀ। 17 ਜਨਵਰੀ ਨੂੰ ਮਾਸੂਮ ਦੀ ਲਾਸ਼ ਜੰਗਲ ਵਿਚ ਮਿਲੀ ਸੀ। ਮੁਫਤੀ ਸਰਕਾਰ ਨੇ 23 ਜਨਵਰੀ ਨੂੰ ਇਸ ਮਾਮਲੇ ਨੂੰ ਜੰਮੂ - ਕਸ਼ਮੀਰ ਕਰਾਇਮ ਬ੍ਰਾਂਚ ਨੂੰ ਭੇਜਿਆ ਸੀ।
Kathua gang-rape and murder case
ਕਰਾਇਮ ਬ੍ਰਾਂਚ ਨੇ ਜਾਂਚ ਤੋਂ ਬਾਅਦ ਪਿਛਲੇ ਸਾਲ 9 ਅਪ੍ਰੈਲ ਨੂੰ 8 ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ ਮਾਮਲੇ 'ਚ ਅੱਠ ਲੋਕ ਗ੍ਰਿਫ਼ਤਾਰ ਕੀਤੇ ਗਏ ਸਨ। 15 ਪੰਨਿਆਂ ਦੀ ਚਾਰਜਸ਼ੀਟ ਦੇ ਮੁਤਾਬਕ ਪੂਰੇ ਘਟਨਾਕ੍ਰਮ ਦਾ ਮਾਸਟਰਮਾਇੰਡ ਮੰਦਿਰ ਦਾ ਪੁਜਾਰੀ ਸਾਂਝੀ ਰਾਮ ਹੈ।