
ਸ਼ਰਮਸਾਰ ਹੋਏ ਅਧਿਕਾਰੀ ; ਜਾਂਚ ਦੇ ਆਦੇਸ਼ ਦਿੱਤੇ
ਜੈਪੁਰ : ਰਾਜਸਥਾਨ ਦੇ ਖਾਦ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਸਮੇਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦੋਂ ਸਕੱਤਰੇਤ 'ਚ ਵਿਭਾਗ ਦੀ ਵੀਡੀਓ ਕਾਨਫ਼ਰੰਸਿੰਗ ਦੌਰਾਨ ਅਚਾਨਕ ਵੱਡੀ ਸਕ੍ਰੀਨ 'ਤੇ ਅਸ਼ਲੀਲ ਵੀਡੀਓ ਚੱਲ ਪਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
Rajasthan Secretariat
ਘਟਨਾ ਸੋਮਵਾਰ ਦੀ ਹੈ। ਸਕੱਤਰੇਤ 'ਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੀ ਮੀਟਿੰਗ ਚੱਲ ਰਹੀ ਸੀ। ਇਸ ਬੈਠਕ ਦੀ ਪ੍ਰਧਾਨਗੀ ਵਿਭਾਗ ਦੀ ਸਕੱਤਰ ਮੁਗਧਾ ਸਿਨਹਾ ਕਰ ਰਹੀ ਸੀ। ਮੁਗਧਾ ਸਿਨਹਾ ਅਧਿਕਾਰੀਆਂ ਨਾਲ ਵੱਖ-ਵੱਖ ਮੁੱਦਿਆਂ ਅਤੇ ਵਿਭਾਗ ਦੀਆਂ ਯੋਜਨਾਵਾਂ ਬਾਰੇ ਚਰਚਾ ਕਰ ਰਹੀ ਸੀ। ਉਸੇ ਸਮੇਂ ਵੀਡੀਓ ਸਕ੍ਰੀਨ 'ਤੇ ਅਚਾਨਕ ਅਸ਼ਲੀਲ ਵੀਡੀਓ ਚੱਲ ਪਈ। ਇਹ ਵੇਖ ਮੀਟਿੰਗ 'ਚ ਮੌਜੂਦ ਸਾਰੇ ਅਧਿਕਾਰੀ ਹੈਰਾਨ ਰਹਿ ਗਏ। ਸਕ੍ਰੀਨ 'ਤੇ ਅਸ਼ਲੀਲ ਵੀਡੀਓ ਲਗਭਗ 2 ਮਿੰਟ ਤਕ ਚੱਲਦੀ ਰਹੀ। ਇਸ ਤੋਂ ਬਾਅਦ ਹਫ਼ੜਾ-ਦਫ਼ੜੀ 'ਚ ਟੈਕਨੀਕਲ ਟੀਮ ਨੇ ਵੀਡੀਓ ਨੂੰ ਬੰਦ ਕੀਤਾ।
Porn clip played in Rajasthan Government meeting
ਮੀਟਿੰਗ 'ਚ ਵੀਡੀਓ ਕਾਨਫ਼ਰੰਸਿੰਗ ਦੌਰਾਨ ਅਜਿਹੀ ਘਟਨਾ ਵਾਪਰਨ ਮਗਰੋਂ ਵਿਭਾਗ ਦੀ ਸਕੱਤਰ ਮੁਗਧਾ ਸਿਨਹਾ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਬਾਰੇ ਕਿਹਾ ਹੈ। ਘਟਨਾ ਸਮੇਂ ਮੀਟਿੰਗ 'ਚ 10 ਅਧਿਕਾਰੀ ਮੌਜੂਦ ਸਨ।