
ਦੋਵਾਂ ਵਿਚਕਾਰ ਹੋ ਰਹੀ ਸੀ ਵੱਡੀ ਬਹਿਸ
ਸੋਸ਼ਲ ਮੀਡੀਆ ਵਿਚ ਉਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਡਿਪਟੀ ਚੀਫ ਦਾ ਵੀਡੀਉ ਜਨਤਕ ਹੋਇਆ ਹੈ। ਵੀਡੀਉ ਵਿਚ ਉਹ ਇਕ ਸੀਨੀਅਰ ਡਾਕਟਰ ਨੂੰ ਧਮਕਾ ਰਹੀ ਹੈ। ਇਸ ਦੌਰਾਨ ਮਹਿਲਾ ਡਾਕਟਰ ਨੇ ਪ੍ਰਤੀਕਿਰਿਆ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬੋਲਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਡਿਪਟੀ ਚੀਫ ਵਾਰ ਵਾਰ ਕਹਿੰਦੀ ਹੈ ਕਿ ਕੀ ਡਾਕਟਰ ਕੰਸੇਂਟ ਦਾ ਮਤਲਬ ਸਮਝਦੀ ਹੈ।
ਵੀਡੀਉ ਦੇਖ ਕੇ ਲਗਦਾ ਹੈ ਕਿ ਮਹਿਲਾ ਕਮਿਸ਼ਨ ਨੇ ਕਿਸੇ ਮਹਿਲਾ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਡਾਕਟਰ ਨੂੰ ਬੁਲਾਇਆ ਸੀ। ਵੀਡੀਉ ਵਿਚ ਨਜ਼ਰ ਆ ਰਿਹਾ ਹੈ ਕਿ ਡਿਪਟੀ ਚੀਫ ਉਚੀ ਆਵਾਜ਼ ਵਿਚ ਕਿਸੇ ਹੋਰ ਔਰਤ ਵੱਲ ਵੇਖ ਕੇ ਕਹਿੰਦੇ ਹਨ ਕਿ ਤੁਸੀਂ ਇਸ ਨੂੰ ਕਹੋ ਕਿ ਭਾਸ਼ਾ ਸਹੀ ਕਰ ਲਵੇ ਨਹੀਂ ਤਾਂ ਇਸ ਨੂੰ ਕੁੱਟਿਆ ਜਾਵੇਗਾ। ਇਸ ਦੇ ਬੋਲਣ ਦਾ ਤਰੀਕਾ ਗਲਤ ਹੈ। ਅਸਲ ਵਿਚ ਦੋਵਾਂ ਪੱਖਾਂ ਦੀ ਬਹਿਸ ਕਿਸੇ ਤੀਜੀ ਔਰਤ ਦੇ ਸਹਿਮਤੀ ਪੱਤਰ ’ਤੇ ਸਾਈਨ ਨੂੰ ਲੈ ਕੇ ਹੋਈ ਸੀ।
ਉਸ ਵਕਤ ਮਹਿਲਾ ਦਾ ਕਹਿਣਾ ਹੈ ਕਿ ਕੰਸੇਂਟ ਪੇਪਰ ’ਤੇ ਉਹਨਾਂ ਦੇ ਸਾਈਨ ਨਹੀਂ ਹੋਏ ਪਰ ਡਾਕਟਰ ਨੇ ਉਸ ਦੀ ਦਲੀਲ ਨੂੰ ਖਾਰਜ ਕਰ ਦਿੱਤਾ। ਡਾਕਟਰ ਦਾ ਦਾਅਵਾ ਹੈ ਕਿ ਕੰਸੇਂਟ ਪੇਪਰ ’ਤੇ ਸਾਈਨ ਹੋਏ ਹਨ। ਸਟਾਫ ਨੇ ਸਾਈਨ ਜ਼ਰੂਰ ਕੀਤੇ ਹੋਣਗੇ।