
ਮੀਡੀਆ ਰਿਪੋਰਟ ਅਨੁਸਾਰ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਦੇ ਪਰਿਵਾਰ ਨੂੰ ਸਰਕਾਰੀ ਰਾਸ਼ਨ ਨਹੀਂ ਮਿਲਿਆ।
ਮੁੰਬਈ: ਮਹਾਰਾਸ਼ਟ ਦੇ ਥਾਣੇ ਵਿਚ ਇਕ ਆਦਿਵਾਸੀ ਲੜਕੀ (Tribal girl) ਨੇ ਅਪਣਾ ਰਾਸ਼ਟਰੀ ਬਾਲ ਬਹਾਦਰੀ ਪੁਰਸਕਾਰ (National Child Bravery Award) ਵਾਪਸ ਕਰ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਦੇ ਪਰਿਵਾਰ ਨੂੰ ਸਰਕਾਰੀ ਰਾਸ਼ਨ ਨਹੀਂ ਮਿਲਿਆ।
Maharashtra Girl Hali Raghunath Returns National Bravery Award
ਇਹ ਵੀ ਪੜ੍ਹੋ: ਦਲਿਤ ਲਾੜੇ ਨੂੰ ਮਿਲੀ ਧਮਕੀ- 'ਘੋੜੀ ਤੇ ਚੜਿਆ ਤਾਂ ਹਮਲਾ ਕਰਾਂਗੇ'', ਲਾੜੇ ਨੇ ਮੰਗੀ ਮਦਦ
ਇਸ ਲੜਕੀ ਦਾ ਨਾਮ ਹਾਲੀ ਰਘੁਨਾਥ ਬਰਫ (Hali Raghunath Baraf) ਹੈ ਅਤੇ ਉਸ ਦੀ ਉਮਰ 23 ਸਾਲ ਹੈ। ਉਸ ਨੂੰ ਕਰੀਬ ਅੱਠ ਸਾਲ ਪਹਿਲਾਂ ‘ਵੀਰ ਬਾਪੂਜੀ ਗਾਂਧੀ ਨੈਸ਼ਨਲ ਬਾਲਵੀਰ ਅਵਾਰਡ’ (Veer Bapuji Gandhani Rashtriya Balveer Award) ਨਾਲ ਸਨਮਾਨਤ ਕੀਤਾ ਗਿਆ ਸੀ। ਦਰਅਸਲ ਹਾਲੀ ਨੇ ਆਪਣੀ ਭੈਣ ਨੂੰ ਚੀਤੇ ਦੇ ਹਮਲੇ ਤੋਂ ਬਚਾਇਆ ਸੀ।
Maharashtra Girl Hali Raghunath Returns National Bravery Award
ਇਹ ਵੀ ਪੜ੍ਹੋ: ਦਰਵੇਸ਼ੀ ਰੂਹ ਤੇ ਮਨੁੱਖਤਾ ਦੀ ਜਿਉਂਦੀ ਜਾਗਦੀ ਤਸਵੀਰ ਭਗਤ ਪੂਰਨ ਸਿੰਘ ਜੀ
ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਲੜਕੀ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਜਨਤਕ ਵੰਡ ਪ੍ਰਣਾਲੀ (PDS) ਤਹਿਤ ਸਰਕਾਰੀ ਰਾਸ਼ਨ ਨਹੀਂ ਮਿਲਦਾ। ਅਜਿਹਾ ਇਸ ਲਈ ਹੈ ਕਿਉਂਕਿ ਉਸ ਦੇ ਪਰਿਵਾਰ ਦੇ ਲੋਕਾਂ ਦਾ ਵੇਰਵਾ ਆਨਲਾਈਨ ਸਿਸਟਮ (Online System) ਵਿਚ ਦਰਜ ਨਹੀਂ ਕੀਤਾ ਗਿਆ ਹੈ।
Ration
ਇਹ ਵੀ ਪੜ੍ਹੋ: ਬ੍ਰਾਹਮਣ ਜਾਤੀ ਵਲੋਂ ਸਿੱਖ ਕੌਮ ਦੀ ਕੀਤੀ ਜਾਂਦੀ ਮਦਦ ਨੂੰ ਭਾਈ ਮੇਹਰ ਸਿੰਘ ਨੇ ਰਖਿਆ ਬਹਾਲ
ਹਾਲੀ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਵਿਚ ਅਜਿਹੇ ਕਰੀਬ 400 ਪਰਿਵਾਰ ਹਨ, ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹਾਲੀ ਨੇ ਦੱਸਿਆ ਕਿ ਵੀਰਤਾ ਪੁਰਸਕਾਰ (Bravery Award) ਨਾਲ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਅਜਿਹੇ ਵਿਚ ਉਸ ਨੇ ਵਿਰੋਧ ਵਜੋਂ ਭਿਵੰਡੀ ਦੇ ਸਬ ਡਿਵੀਜ਼ਨਲ ਅਫ਼ਰਸ ਕੋਲ ਪੁਰਸਕਾਰ ਵਾਪਸ ਕਰ ਦਿੱਤਾ ਹੈ।