SDG Index 2020-21:ਸਭ ਤੋਂ ਜ਼ਿਆਦਾ ਅੰਕਾਂ ਨਾਲ Top ’ਤੇ ਚੰਡੀਗੜ੍ਹ, ਪੰਜਾਬ ਨੂੰ ਮਿਲਿਆ 13ਵਾਂ ਸਥਾਨ
Published : Jun 4, 2021, 12:22 pm IST
Updated : Jun 4, 2021, 12:22 pm IST
SHARE ARTICLE
NITI Aayog releases SDG India Index for 2020-21
NITI Aayog releases SDG India Index for 2020-21

ਕੇਰਲ ਨੇ ਸੂਬਿਆਂ ਵਿਚ ਸਿਖਰਲਾ ਸਥਾਨ ਰੱਖਿਆ ਬਰਕਰਾਰ, ਬਿਹਾਰ ਦਾ ਪ੍ਰਦਰਸ਼ਨ ਰਿਹਾ ਸਭ ਤੋਂ ਮਾੜਾ

ਚੰਡੀਗੜ੍ਹ: ਨੀਤੀ ਆਯੋਗ (NITI Aayog) ਵੱਲੋਂ ਜਾਰੀ ਕੀਤੇ ਗਏ ਐਸ.ਡੀ.ਜੀ. ਇੰਡੀਆ ਇੰਡੈਕਸ 2020-21 (SDG India Index 2020-21) ਵਿਚ ਸਭ ਤੋਂ ਜ਼ਿਆਦਾ 79 ਅੰਕ ਪ੍ਰਾਪਤ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (Chandigarh) ਸਭ ਤੋਂ ਉੱਪਰ ਰਿਹਾ ਹੈ। ਜਦਕਿ ਕੇਰਲ ਇਕ ਵਾਰ ਫਿਰ ਸੂਬਿਆਂ ਦੀ ਸੂਚੀ ਵਿਚ ਸਿਖਰ ’ਤੇ ਰਿਹਾ ਹੈ। ਇਸ ਰਿਪੋਰਟ ਅਨੁਸਾਰ ਪੰਜਾਬ (Punjab) ਨੇ 68 ਅੰਕਾਂ ਨਾਲ 13ਵਾਂ ਸਥਾਨ ਪ੍ਰਾਪਤ ਕੀਤਾ ਹੈ|

NITI Aayog releases SDG India Index for 2020-21NITI Aayog releases SDG India Index for 2020-21

ਇਹ ਵੀ ਪੜ੍ਹੋ:  ਪਤਨੀ ਦੀ ਕੁੱਟਮਾਰ ਕਰਨ ਵਾਲਾ PCS ਅਧਿਕਾਰੀ ਗ੍ਰਿਫਤਾਰ

ਦੱਸ ਦਈਏ ਕਿ ਸਥਿਰ ਵਿਕਾਸ ਟੀਚਿਆਂ ਲਈ ਸੂਚਕਅੰਕ (ਐਸ.ਡੀ.ਜੀ) ਸਮਾਜਿਕ, ਆਰਥਿਕ ਅਤੇ ਵਾਤਾਵਰਨ ਦੇ ਮਾਪਦੰਡਾਂ 'ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਦਾ ਹੈ| ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਇੰਡੀਆ ਐਸ.ਡੀ.ਜੀ. ਇੰਡੈਕਸ ਜਾਰੀ ਕੀਤਾ।

ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਾਹਿਰ ਕੀਤੀ ਖੁਸ਼ੀ

ਕੋਰੋਨਾ ਮਹਾਂਮਾਰੀ ਦੇ ਬਾਵਜੂਦ ਐਸ.ਡੀ.ਜੀ. ਇੰਡੀਆ ਇੰਡੈਕਸ 2020-21 ਵਿਚ ਵਧੀਆ ਪ੍ਰਦਰਸ਼ਨ ਕਰਨ ’ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ (V. P. Singh Badnore) ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਐਸ.ਡੀ.ਜੀ ਇੰਡੀਆ ਇੰਡੈਕਸ ਵਿਚ ਲਗਭਗ ਸਾਰੇ ਟੀਚਿਆਂ ਵਿਚ ਚੰਡੀਗੜ੍ਹ ਸਭ ਤੋਂ ਉੱਪਰ ਰਿਹਾ ਹੈ। ਸ਼ਹਿਰ ਦੇ ਨਾਗਰਿਕਾਂ, ਅਧਿਕਾਰੀਆਂ, ਕੌਂਸਲਰਾਂ ਅਤੇ ਵੱਖ ਵੱਖ ਸਮਾਜਿਕ ਸੰਸਥਾਵਾਂ ਨੇ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਸਾਰਿਆਂ ਦੀ ਮਿਹਨਤ ਸਦਕਾ ਹੀ ਚੰਡੀਗੜ੍ਹ ਨੇ ਇਹ ਟੀਚਾ ਪ੍ਰਾਪਤ ਕੀਤਾ ਹੈ। ਹੋਰ ਪ੍ਰਾਪਤੀਆਂ ਲਈ ਵੀ ਚੰਡੀਗੜ੍ਹ ਨੂੰ ਸ਼ੁੱਭਕਾਮਨਾਵਾਂ। ਉਹਨਾਂ ਕਿਹਾ ਕਿ ਚੰਡੀਗੜ੍ਹ ਅੱਗੇ ਵੀ ਅਜਿਹਾ ਪ੍ਰਦਰਸ਼ਨ ਜਾਰੀ ਰੱਖੇਗਾ।

chandigarh corona guidelinesChandigarh 

ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ ਤੋਂ ਆਪਣੇ ਵਤਨ ਵਾਪਸ ਆ ਰਹੇ ਪੰਜਾਬੀ ਨੌਜਵਾਨ ਦੀ ਜਹਾਜ਼ 'ਚ ਹੋਈ ਮੌਤ

ਇਹਨਾਂ ਖੇਤਰਾਂ ਵਿਚ ਸਿਖਰ ਤੇ ਰਿਹਾ ਚੰਡੀਗੜ੍ਹ

ਨੀਤੀ ਆਯੋਗ ਨੇ ਕੁੱਲ 16 ਟੀਚੇ ਤੈਅ ਕੀਤੇ ਸੀ। ਇਹਨਾਂ ਵਿਚੋਂ ਚੰਡੀਗੜ੍ਹ ਸਾਰਿਆਂ ਨੂੰ ਭੋਜਨ, ਸਿੱਖਿਆ ਗੁਣਵੱਤਾ, ਸਾਫ ਊਰਜਾ, ਆਰਥਕ ਵਿਕਾਸ, ਅਸਮਾਨਤਾ ਨੂੰ ਖਤਮ ਕਰਨਾ, ਸਥਾਈ ਸ਼ਹਿਰ ਅਤੇ ਭਾਈਚਾਰਾ ਅਤੇ ਜੀਵਨ ਜਿਊਣ ਦਾ ਪੱਧਰ ਤੈਅ ਕਰਨ ਵਿਚ ਸਿਖਰ ’ਤੇ ਰਿਹਾ ਹੈ। ਇਸ ਤੋਂ ਇਲਾਵਾ ਸਿਹਤ, ਉਦਯੋਗ, ਵਾਤਾਵਰਣ, ਸ਼ਾਂਤੀ, ਨਿਆਂ ਆਦਿ ਵਰਗਾਂ ਵਿਚ ਵੀ ਚੰਡੀਗੜ੍ਹ ਨੇ ਵਧੀਆਂ ਪ੍ਰਦਰਸ਼ਨ ਕੀਤਾ ਹੈ।

NITI Aayog releases SDG India Index for 2020-21NITI Aayog releases SDG India Index for 2020-21

ਇਹ ਵੀ ਪੜ੍ਹੋ:  ਬਹਾਦਰੀ ਪੁਰਸਕਾਰ ਜਿੱਤ ਚੁੱਕੀ ਲੜਕੀ ਨੂੰ ਨਹੀਂ ਮਿਲ ਰਿਹਾ ਸਰਕਾਰੀ ਰਾਸ਼ਨ, ਵਾਪਸ ਕੀਤਾ ਪੁਰਸਕਾਰ

ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਸੂਬੇ

ਐਸ.ਡੀ.ਜੀ. ਇੰਡੀਆ ਇੰਡੈਕਸ 2020-21 ਵਿਚ ਬਿਹਾਰ ਦਾ ਪ੍ਰਦਰਸ਼ਨ ਸਭ ਤੋਂ ਮਾੜਾ ਰਿਹਾ ਹੈ| ਰਿਪੋਰਟ ਅਨੁਸਾਰ ਕੇਰਲ ਨੇ 75 ਅੰਕਾਂ ਨਾਲ ਪਹਿਲਾ ਰੈਂਕ ਹਾਸਲ ਕੀਤਾ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ 74 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਇੰਡੈਕਸ ਵਿਚ ਹਰਿਆਣਾ ਨੇ 67 ਅੰਕਾਂ ਨਾਲ 14ਵਾਂ ਸਥਾਨ ਪ੍ਰਾਪਤ ਕੀਤਾ ਹੈ| ਇਸ ਸਾਲ ਦੇ ਭਾਰਤ ਸੂਚਕਅੰਕ ਵਿਚ ਬਿਹਾਰ (52), ਝਾਰਖੰਡ (56) ਅਤੇ ਆਸਾਮ (57) ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਸੂਬੇ ਹਨ| ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਚੰਡੀਗੜ੍ਹ 79 ਅੰਕਾਂ ਨਾਲ ਸਭ ਤੋਂ ਉਪਰ ਹੈ ਜਦਕਿ ਰਾਸ਼ਟਰੀ ਰਾਜਧਾਨੀ ਦਿੱਲੀ 68 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। 

NITI Aayog releases SDG India Index for 2020-21NITI Aayog releases SDG India Index for 2020-21

ਇਹ ਵੀ ਪੜ੍ਹੋ:  ਦਲਿਤ ਲਾੜੇ ਨੂੰ ਮਿਲੀ ਧਮਕੀ- 'ਘੋੜੀ ਤੇ ਚੜਿਆ ਤਾਂ ਹਮਲਾ ਕਰਾਂਗੇ'', ਲਾੜੇ ਨੇ ਮੰਗੀ ਮਦਦ

2018 ਵਿਚ ਕੀਤੀ ਗਈ ਸੂਚਕਅੰਕ ਦੀ ਸ਼ੁਰੂਆਤ

ਦੱਸ ਦਈਏ ਕਿ ਇਸ ਸੂਚਕਅੰਕ ਦੀ ਸ਼ੁਰੂਆਤ 2018 ਵਿਚ ਕੀਤੀ ਗਈ ਸੀ| ਇੰਡੈਕਸ ਵਿਚ ਕਈ ਟੀਚੇ ਅਤੇ ਮਾਪਦੰਡ ਰੱਖੇ ਗਏ ਹਨ, ਜਿਸ ਦੇ ਅਧਾਰ 'ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰੈਂਕਿੰਗ (Ranking) ਤੈਅ ਹੁੰਦੀ ਹੈ। ਇਹਨਾਂ ਵਿਚ ਗਰੀਬੀ ਦੇ ਖਾਤਮੇ ਦਾ ਟੀਚਾ, ਸਾਰਿਆਂ ਲਈ ਭੋਜਨ ਦਾ ਟੀਚਾ, ਸਿਹਤ, ਸਿੱਖਿਆ, ਲਿੰਗ ਸਮਾਨਤਾ, ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ, ਊਰਜਾ, ਆਰਥਿਕ ਵਿਕਾਸ, ਬੁਨਿਆਦੀ ਢਾਂਚਾ , ਸਮਾਨਤਾ ਆਦਿ ਸ਼ਾਮਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement