ਭਾਰਤੀ ਬੱਚੀ ਦੀ ਵਤਨ ਵਾਪਸੀ ਲਈ 59 ਸੰਸਦ ਮੈਂਬਰਾਂ ਨੇ ਜਰਮਨ ਰਾਜਦੂਤ ਨੂੰ ਲਿਖਿਆ ਪੱਤਰ
Published : Jun 4, 2023, 8:17 am IST
Updated : Jun 4, 2023, 8:17 am IST
SHARE ARTICLE
Ariha Shah with her parents (File picture)
Ariha Shah with her parents (File picture)

ਜਰਮਨੀ ਦੀ ਬਾਲ ਕਲਿਆਣ ਏਜੰਸੀ ਨੇ ਅਰਿਹਾ ਸ਼ਾਹ ਨੂੰ ਉਸ ਦੇ ਮਾਤਾ-ਪਿਤਾ 'ਤੇ ਬੱਚੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਅਪਣੀ ਕਸਟਿਡੀ ਵਿਚ ਲੈ ਲਿਆ ਸੀ

 

ਨਵੀਂ ਦਿੱਲੀ: ਭਾਰਤ ਦੀਆਂ 19 ਸਿਆਸੀ ਪਾਰਟੀਆਂ ਦੇ 59 ਸੰਸਦ ਮੈਂਬਰਾਂ ਨੇ ਜਰਮਨ ਰਾਜਦੂਤ ਨੂੰ ਪੱਤਰ ਲਿਖ ਕੇ ਸਤੰਬਰ 2021 ਵਿਚ ਜਰਮਨ ਅਧਿਕਾਰੀਆਂ ਵਲੋਂ ਮਾਪਿਆਂ ਤੋਂ ਵੱਖ ਕੀਤੀ ਗਈ ਭਾਰਤੀ ਬੱਚੀ ਦੀ ਵਾਪਸੀ ਯਕੀਨੀ ਬਣਾਉਣ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਜਰਮਨੀ ਦੀ ਬਾਲ ਕਲਿਆਣ ਏਜੰਸੀ 'ਯੁਗੇਨਟਮਟ' ਨੇ ਅਰਿਹਾ ਸ਼ਾਹ ਨੂੰ ਉਸ ਦੇ ਮਾਤਾ-ਪਿਤਾ 'ਤੇ ਬੱਚੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਅਪਣੀ ਕਸਟਿਡੀ ਵਿਚ ਲੈ ਲਿਆ ਸੀ, ਉਸ ਸਮੇਂ ਅਰਿਹਾ ਸਿਰਫ਼ ਸੱਤ ਮਹੀਨੇ ਦੀ ਸੀ।

ਇਹ ਵੀ ਪੜ੍ਹੋ: ਰੇਲ ਹਾਦਸਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਨ੍ਹਾਂ ਦੇਸ਼ਾਂ ਤੋਂ ਸਿੱਖ ਸਕਦਾ ਹੈ ਭਾਰਤ  

ਜਰਮਨ ਰਾਜਦੂਤ ਨੂੰ ਲਿਖੇ ਪੱਤਰ 'ਚ ਭਾਰਤੀ ਸੰਸਦ ਮੈਂਬਰਾਂ ਨੇ ਕਿਹਾ, ''ਅਸੀਂ ਤੁਹਾਡੇ ਦੇਸ਼ ਦੀ ਕਿਸੇ ਵੀ ਏਜੰਸੀ 'ਤੇ ਇਤਰਾਜ਼ ਨਹੀਂ ਕਰ ਰਹੇ ਹਾਂ। ਅਸੀਂ ਇਹ ਮੰਨ ਰਹੇ ਹਾਂ ਕਿ ਉਸ ਸਮੇਂ ਜੋ ਵੀ ਕੀਤਾ ਗਿਆ ਸੀ ਉਹ ਬੱਚੇ ਦੇ ਹਿੱਤ ਵਿਚ ਮੰਨਿਆ ਗਿਆ ਸੀ। ” ਸੰਸਦ ਮੈਂਬਰਾਂ ਨੇ ਲਿਖਿਆ, "ਅਸੀਂ ਤੁਹਾਡੇ ਦੇਸ਼ ਵਿਚ ਕਾਨੂੰਨੀ ਪ੍ਰਕਿਰਿਆ ਦਾ ਸਨਮਾਨ ਕਰਦੇ ਹਾਂ, ਪਰ ਕਿਉਂਕਿ ਉਕਤ ਪ੍ਰਵਾਰ ਦੇ ਕਿਸੇ ਵੀ ਮੈਂਬਰ ਵਿਰੁਧ ਕੋਈ ਅਪਰਾਧਿਕ ਮਾਮਲਾ ਨਹੀਂ ਹੈ, ਇਸ ਲਈ ਬੱਚੀ ਨੂੰ ਵਾਪਸ ਭੇਜਣ ਦਾ ਸਮਾਂ ਆ ਗਿਆ ਹੈ।"

ਇਹ ਵੀ ਪੜ੍ਹੋ: ਤਿੰਨ ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ

ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਸ ਪੱਤਰ ਦਾ ਸਮਰਥਨ ਕੀਤਾ ਹੈ। ਇਨ੍ਹਾਂ ਵਿਚ ਹੇਮਾ ਮਾਲਿਨੀ (ਭਾਰਤੀ ਜਨਤਾ ਪਾਰਟੀ), ਅਧੀਰ ਰੰਜਨ ਚੌਧਰੀ (ਕਾਂਗਰਸ), ਸੁਪ੍ਰਿਆ ਸੁਲੇ (ਰਾਸ਼ਟਰਵਾਦੀ ਕਾਂਗਰਸ ਪਾਰਟੀ), ਕਨੀਮੋਝੀ ਕਰੁਣਾਨਿਧੀ (ਦ੍ਰਵਿੜ ਮੁਨੇਤਰ ਕੜਗਮ), ਮਹੂਆ ਮੋਇਤਰਾ (ਤ੍ਰਿਣਮੂਲ ਕਾਂਗਰਸ), ਅਗਾਥਾ ਸੰਗਮਾ (ਨੈਸ਼ਨਲ ਪੀਪਲਜ਼ ਪਾਰਟੀ), ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ), ਮੇਨਕਾ ਗਾਂਧੀ (ਭਾਜਪਾ), ਪ੍ਰਨੀਤ ਕੌਰ (ਕਾਂਗਰਸ), ਸ਼ਸ਼ੀ ਥਰੂਰ (ਕਾਂਗਰਸ) ਅਤੇ ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ) ਸ਼ਾਮਲ ਹਨ।

ਇਹ ਵੀ ਪੜ੍ਹੋ: ਸਾਕਾ ਨੀਲਾ ਤਾਰਾ ਮੌਕੇ ਵੱਜੀ ਗੋਲੀ ਅੱਜ ਵੀ ਗੋਡੇ ’ਚ ਲੈ ਕੇ ਫਿਰਦੈ ਅਵਤਾਰ ਸਿੰਘ

ਸੰਸਦ ਮੈਂਬਰਾਂ ਨੇ ਕਿਹਾ ਕਿ ਅਰਿਹਾ ਦੇ ਮਾਤਾ-ਪਿਤਾ ਧਾਰਾ ਅਤੇ ਭਾਵੇਸ਼ ਸ਼ਾਹ ਬਰਲਿਨ 'ਚ ਸਨ ਕਿਉਂਕਿ ਉਸ ਦੇ ਪਿਤਾ ਉਥੇ ਇਕ ਕੰਪਨੀ 'ਚ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਪ੍ਰਵਾਰ ਨੂੰ ਹੁਣ ਤਕ ਭਾਰਤ ਵਾਪਸ ਆ ਜਾਣਾ ਚਾਹੀਦਾ ਸੀ ਪਰ ਕੁੱਝ ਦੁਖਦਾਈ ਘਟਨਾਵਾਂ ਕਾਰਨ ਅਜਿਹਾ ਨਹੀਂ ਹੋ ਸਕਿਆ। ਪੱਤਰ ਵਿਚ ਕਿਹਾ ਗਿਆ ਹੈ ਕਿ ਬੱਚੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਮਾਤਾ-ਪਿਤਾ ਵਿਰੁਧ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਫਰਵਰੀ 2022 ਵਿਚ ਉਨ੍ਹਾਂ ਵਿਰੁਧ ਬਿਨਾਂ ਕਿਸੇ ਦੋਸ਼ ਦੇ ਕੇਸ ਨੂੰ ਬੰਦ ਕਰ ਦਿਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਨੇ ਅਪਣੀ ਰਿਪੋਰਟ ਵਿਚ ਬੱਚੀ ਦੇ ਜਿਨਸੀ ਸ਼ੋਸ਼ਣ ਤੋਂ ਵੀ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਮੰਨਿਆ, 'ਜ਼ਬਰਦਸਤੀ ਲੈ ਗਏ ਸੀ ਕੋਹਿਨੂਰ' 

ਸੰਸਦ ਮੈਂਬਰਾਂ ਨੇ ਕਿਹਾ, “ਇਸ ਸਭ ਦੇ ਬਾਵਜੂਦ ਬੱਚੀ ਨੂੰ ਉਸ ਦੇ ਮਾਪਿਆਂ ਨੂੰ ਵਾਪਸ ਨਹੀਂ ਕੀਤਾ ਗਿਆ। 'ਯੁਗੇਨਟਮਟ' ਦਾ ਕਹਿਣਾ ਹੈ ਕਿ ਭਾਰਤੀ ਮਾਪੇ ਅਪਣੇ ਬੱਚੇ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹਨ ਅਤੇ ਜਰਮਨ ਮਾਪਿਆਂ ਦੀ ਦੇਖਭਾਲ ਵਿਚ ਬੱਚਾ ਬਿਹਤਰ ਹੋਵੇਗਾ। ਸੰਸਦ ਮੈਂਬਰਾਂ ਨੇ ਕਿਹਾ, “ਇਕ ਹੋਰ ਪਹਿਲੂ ਹੈ। ਸਾਡੇ ਅਪਣੇ ਸੱਭਿਆਚਾਰਕ ਨਿਯਮ ਹਨ। ਬੱਚਾ ਜੈਨ ਪ੍ਰਵਾਰ ਨਾਲ ਸਬੰਧ ਰੱਖਦਾ ਹੈ, ਜੋ ਕਿ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ। ਬੱਚੀਆਂ ਨੂੰ ਵਿਦੇਸ਼ੀ ਸੱਭਿਆਚਾਰ ਵਿਚ ਪਾਲਿਆ ਜਾ ਰਿਹਾ ਹੈ, ਉਸ ਨੂੰ ਮਾਸਾਹਾਰੀ ਭੋਜਨ ਖੁਆਇਆ ਜਾ ਰਿਹਾ ਹੈ।"

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement