ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ 'ਚ ਚਾਚੇ-ਭਤੀਜੇ ਸਮੇਤ 3 ਦੀ ਮੌਤ

By : GAGANDEEP

Published : Jun 4, 2023, 5:10 pm IST
Updated : Jun 4, 2023, 5:10 pm IST
SHARE ARTICLE
photo
photo

ਪੁਲਿਸ ਨੇ ਕਾਰ ਚਾਲਕ ਨੂੰ ਕੀਤਾ ਗ੍ਰਿਫਤਾਰ

 

ਉਦੈਪੁਰ: ਉਦੈਪੁਰ 'ਚ ਬੀਤੀ ਰਾਤ ਹੋਏ ਭਿਆਨਕ ਹਾਦਸੇ 'ਚ ਚਾਚੇ-ਭਤੀਜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਤਿੰਨੋਂ ਇਕ ਹੀ ਬਾਈਕ 'ਤੇ ਸਵਾਰ ਸਨ। ਇਕ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿਤੀ। ਇਸ ਕਾਰਨ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਦੋ ਹੋਰ ਲੋਕਾਂ ਨੇ ਵੀ ਦਮ ਤੋੜ ਦਿਤਾ। ਇਹ ਘਟਨਾ ਸਲੰਬਰ ਸਥਿਤ ਉਦੈਪੁਰ-ਬਾਂਸਵਾੜਾ ਮੈਗਾ ਹਾਈਵੇਅ 'ਤੇ ਰਾਤ ਕਰੀਬ 11:15 ਵਜੇ ਵਾਪਰੀ। ਜਿਥੋਂ ਮ੍ਰਿਤਕ ਦਾ ਘਰ ਕਰੀਬ 7 ਕਿਲੋਮੀਟਰ ਦੂਰ ਹੈ। ਹਾਦਸੇ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਟੈਂਪੂ ਵਿਚ ਲੱਦ ਕੇ ਐਮਬੀ (ਮਹਾਰਾਣਾ ਭੂਪਾਲ) ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ:  ਫਿਰੋਜ਼ਪੁਰ: 5 ਫੁੱਟ ਜ਼ਮੀਨ ਨੂੰ ਲੈ ਕੇ ਗੁਆਂਢੀਆਂ ਨੇ ਸਾਬਕਾ ਸਰਪੰਚ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਮੋਟਰਸਾਈਕਲ ਸਵਾਰ ਸੜਕ 'ਤੇ ਉਛਲ ਕੇ ਦੂਰ ਜਾ ਡਿੱਗੇ। ਕਾਰ ਦੀ ਬਾਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ 'ਚ ਭਤੀਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੋ ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿਤਾ। ਇਸ ਘਟਨਾ ਦਾ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਘਰ ਵਿਚ ਸੋਗ ਦੀ ਲਹਿਰ ਫੈਲ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਐਮਬੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ, ਜਿਥੇ ਉਨ੍ਹਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਜਾਰੀ ਹੈ।

ਇਹ ਵੀ ਪੜ੍ਹੋ:  ਭਾਰਤੀ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੇ ਗਰਲਫ੍ਰੈਂਡ ਉਤਕਰਸ਼ਾ ਪਵਾਰ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ

ਪੁਲਿਸ ਅਨੁਸਾਰ ਮ੍ਰਿਤਕ ਕੇਸਰ ਸਿੰਘ (26) ਪਿਤਾ ਗੌਤਮ ਸਿੰਘ ਅਤੇ ਉਮੈਦ ਸਿੰਘ (40) ਪਿਤਾ ਨਵਲ ਸਿੰਘ ਚਾਚਾ-ਭਤੀਜਾ ਸਨ। ਤੀਜਾ ਮ੍ਰਿਤਕ ਹਮੀਰ ਸਿੰਘ ਰਿਸ਼ਤੇਦਾਰੀ ਵਿਚ ਚਾਚਾ ਹੈ। ਤਿੰਨੋਂ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਹੇ ਸਨ। ਉਦੋਂ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ।

Location: India, Rajasthan, Udaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM
Advertisement