ਪ੍ਰਚਾਰ ਸਬੰਧੀ ਫ਼ੋਨ ਜਾਂ ਸੁਨੇਹੇ ਲਈ ਹੁਣ ਕੰਪਨੀਆਂ ਨੂੰ ਲੈਣੀ ਹੋਵੇਗੀ ਗਾਹਕਾਂ ਦੀ ਮਨਜ਼ੂਰੀ
Published : Jun 4, 2023, 11:19 am IST
Updated : Jun 4, 2023, 11:19 am IST
SHARE ARTICLE
Image: For representation purpose only.
Image: For representation purpose only.

ਟਰਾਈ ਨੇ ਕੰਪਨੀਆਂ ਨੂੰ ਦੋ ਮਹੀਨਿਆਂ ’ਚ ਡਿਜੀਟਲ ਪਲੇਟਫਾਰਮ ਵਿਕਸਤ ਕਰਨ ਲਈ ਕਿਹਾ


ਨਵੀਂ ਦਿੱਲੀ: ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਗਾਹਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਅਣਚਾਹੀਆਂ ਕਾਲਾਂ, ਸੰਦੇਸ਼ਾਂ ਨੂੰ ਰੋਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਟਰਾਈ ਨੇ ਕੰਪਨੀਆਂ ਨੂੰ  ਦੋ ਮਹੀਨਿਆਂ ਵਿਚ ਇਕ ਯੂਨੀਫਾਈਡ ਡਿਜੀਟਲ ਪਲੇਟਫਾਰਮ ਵਿਕਸਤ ਕਰਨ ਦਾ ਨਿਰਦੇਸ਼ ਦਿਤਾ ਹੈ। ਇਸ ਪਲੇਟਫਾਰਮ ਰਾਹੀਂ ਪ੍ਰਮੋਸ਼ਨਲ ਕਾਲ ਅਤੇ ਮੈਸੇਜ 'ਤੇ ਗਾਹਕਾਂ ਦੀ ਸਹਿਮਤੀ ਲੈਣ ਦੀ ਸੁਵਿਧਾ ਦਿਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸਾ: ਮ੍ਰਿਤਕਾਂ ਦੀ ਗਿਣਤੀ 294 ਤਕ ਪਹੁੰਚੀ, ਦਿੱਲੀ ਤੋਂ ਮੈਡੀਕਲ ਟੀਮ ਭੁਵਨੇਸ਼ਵਰ ਰਵਾਨਾ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਇਕ ਬਿਆਨ 'ਚ ਕਿਹਾ ਕਿ ਪਹਿਲੇ ਪੜਾਅ 'ਚ ਸਿਰਫ਼ ਗਾਹਕ ਹੀ ਪ੍ਰਮੋਸ਼ਨਲ ਕਾਲ ਅਤੇ ਐਸ.ਐਮ.ਐਸ ਪ੍ਰਾਪਤ ਕਰਨ ਲਈ ਅਪਣੀ ਸਹਿਮਤੀ ਦਰਜ ਕਰ ਸਕਣਗੇ। ਬਾਅਦ ਵਿਚ ਵਪਾਰਕ ਸੰਸਥਾਵਾਂ ਵਿਗਿਆਪਨ ਸੰਦੇਸ਼ਾਂ ਲਈ ਉਹਨਾਂ ਦੀ ਸਹਿਮਤੀ ਪ੍ਰਾਪਤ ਕਰਨ ਲਈ ਗਾਹਕਾਂ ਨਾਲ ਸੰਪਰਕ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ  

ਡਿਜੀਟਲ ਪਲੇਟਫਾਰਮ ’ਤੇ ਮਨਜ਼ੂਰੀ ਨਾਲ ਟੈਲੀਕਾਮ ਕੰਪਨੀਆਂ ਨੂੰ ਵੀ ਪਤਾ ਹੋਵੇਗਾ ਕਿ ਕਿਸ ਗਾਹਕ ਨੇ ਪ੍ਰਚਾਰ ਲਈ ਕਾਲ ਜਾਂ ਐਸ.ਐਮ.ਐਸ. ਲਈ ਅਪਣੀ ਮਨਜ਼ੂਰੀ ਦਿਤੀ ਹੈ ਤੇ ਕਿਸ ਨੇ ਨਹੀਂ। ਡਿਜੀਟਲ ਪਲੇਟਫਾਰਮ ਦਾ ਇਹ ਵੀ ਫ਼ਾਇਦਾ ਹੋਵੇਗਾ ਕਿ ਗਾਹਕ ਚਾਹੇ ਤਾਂ ਆਪਣੀ ਮਨਜ਼ੂਰੀ ਵਾਪਸ ਵੀ ਲੈ ਸਕਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਟੈਲੀਕਾਮ ਕੰਪਨੀਆਂ ਦੇ ਨਾਲ-ਨਾਲ ਗਾਹਕਾਂ ਲਈ ਵੀ ਪਾਰਦਰਸ਼ੀ ਹੋਣਗੀਆਂ। ਮੌਜੂਦਾ ਸਮੇਂ ਵਿਚ ਅਜਿਹੀ ਕੋਈ ਏਕੀਕ੍ਰਿਤ ਪ੍ਰਣਾਲੀ ਨਹੀਂ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਕਿਸ ਗਾਹਕ ਨੇ ਪ੍ਰਚਾਰ ਵਾਲੀ ਕਾਲ ਲਈ ਅਪਣੀ ਮਨਜ਼ੂਰੀ ਦਿਤੀ ਹੈ ਜਾਂ ਕਿਸ ਨੇ ਨਹੀਂ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement