
ਅਪਣੇ ਹੱਕਾਂ ਲਈ ਆਵਾਜ਼ ਉਠਾਉਣਾ ਅਤੇ 'ਖ਼ਾਲਿਸਤਾਨ' ਦਾ ਨਾਮ ਲੈਣਾ ਤਾਂ ਜਿਵੇਂ ਸਿੱਖਾਂ ਲਈ 'ਨਾਸੂਰ' ਹੀ ਬਣਦਾ ਜਾ ਰਿਹਾ ਹੈ। ਭਾਵੇਂ ਕਿ ਸਾਡੇ ਦੇਸ਼ ...
ਚੰਡੀਗੜ੍ਹ : ਅਪਣੇ ਹੱਕਾਂ ਲਈ ਆਵਾਜ਼ ਉਠਾਉਣਾ ਅਤੇ 'ਖ਼ਾਲਿਸਤਾਨ' ਦਾ ਨਾਮ ਲੈਣਾ ਤਾਂ ਜਿਵੇਂ ਸਿੱਖਾਂ ਲਈ 'ਨਾਸੂਰ' ਹੀ ਬਣਦਾ ਜਾ ਰਿਹਾ ਹੈ। ਭਾਵੇਂ ਕਿ ਸਾਡੇ ਦੇਸ਼ ਵਿਚ ਸਾਰਿਆਂ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਕਾਨੂੰਨ ਹੈ ਪਰ ਸ਼ਾਇਦ ਇਹ ਬਹੁ ਗਿਣਤੀਆਂ ਲਈ ਬਣਿਆ ਹੋਇਆ ਹੈ, ਘੱਟ ਗਿਣਤੀਆਂ ਲਈ ਨਹੀਂ। ਜਦੋਂ ਵੀ ਕੋਈ ਘੱਟ ਗਿਣਤੀ ਸਿੱਖ ਜਾਂ ਮੁਸਲਿਮ ਅਪਣੇ ਹੱਕਾਂ ਦੀ ਕੋਈ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰਕਾਰਾਂ ਨੇ ਪੁਲਿਸ ਡੰਡੇ ਦੇ ਜ਼ੋਰ 'ਤੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।
tanmanjeet dhesi
ਸਿੱਖਾਂ ਨੂੰ ਲੈ ਕੇ ਤਾਂ ਆਲਮ ਇਹ ਬਣ ਚੁੱਕਿਆ ਹੈ ਕਿ ਜੋ ਕੋਈ ਵੀ 'ਖ਼ਾਲਿਸਤਾਨ' ਦਾ ਨਾਮ ਲੈਂਦਾ ਹੈ ਤਾਂ ਉਸ 'ਤੇ 'ਅਤਿਵਾਦੀ' ਜਾਂ 'ਦੇਸ਼ ਧ੍ਰੋਹੀ' ਹੋਣ ਦਾ ਠੱਪਾ ਲਗਾ ਦਿਤਾ ਜਾਂਦਾ ਹੈ ਅਤੇ ਉਸ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਸੁੱਟ ਦਿਤਾ ਜਾਂਦਾ ਹੈ। ਜਦਕਿ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੇ ਅਜਿਹੇ ਕਿਸੇ ਮਸਲੇ 'ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਫਿਰ ਭਾਵੇਂ ਉਹ ਉਨ੍ਹਾਂ ਦੇ ਦੇਸ਼ ਦੇ ਨਾਗਰਿਕ ਹੋਣ ਜਾਂ ਹੋਰ ਕਿਸੇ ਦੇਸ਼ ਦੇ,
sikhs
ਫਿਰ ਭਾਵੇਂ ਉਹ ਘੱਟ ਗਿਣਤੀ ਹੋਣ ਜਾਂ ਬਹੁ ਗਿਣਤੀ, ਕਾਨੂੰਨ ਸਾਰਿਆਂ ਲਈ ਬਰਾਬਰ ਹੈ ਪਰ ਭਾਰਤ ਵਿਚ ਇਹ ਤਸਵੀਰ ਬਿਲਕੁਲ ਉਲਟ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਕਈ ਹਿੰਦੂ ਨੇਤਾਵਾਂ ਦੇ ਕਤਲ ਹੋਏ। ਇਸ ਮਾਮਲੇ ਵਿਚ ਕਈ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ Îਇਕ ਨਾਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਵੀ ਹੈ। ਪੰਜਾਬ ਪੁਲਿਸ ਭਾਵੇਂ ਜਗਤਾਰ ਜੌਹਲ ਨੂੰ ਇਸ ਮਾਮਲੇ ਵਿਚ ਕਥਿਤ ਦੋਸ਼ੀ ਦੱਸ ਰਹੀ ਹੈ ਪਰ ਬ੍ਰਿਟੇਨ ਵਿਚਲੇ ਸਿੱਖ ਜੌਹਲ ਨੂੰ ਨਿਰਦੋਸ਼ ਮੰਨ ਰਹੇ ਹਨ।
sikhs
ਬ੍ਰਿਟਿਸ਼ ਸੰਸਦ ਵਿਚ ਲੇਬਰ ਪਾਰਟੀ ਦੀ ਪ੍ਰੀਤ ਕੌਰ ਗਿੱਲ ਵਲੋਂ ਜਗਤਾਰ ਸਿੰਘ ਜੌਹਲ ਦਾ ਮਾਮਲਾ ਹੁਣ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਕੋਲ ਉਠਾਇਆ ਗਿਆ ਹੈ। ਗਿੱਲ ਨੇ ਬ੍ਰਿਟੇਨ ਦੇ 70 ਤੋਂ ਜ਼ਿਆਦਾ ਸਾਂਸਦਾਂ ਦੇ ਦਸਤਖ਼ਤਾਂ ਵਾਲਾ ਇਕ ਪੱਤਰ ਪ੍ਰਧਾਨ ਮੰਤਰੀ ਨੂੰ ਭੇਜਿਆ ਹੈ। ਇਸ ਪੱਤਰ ਵਿਚ ਜਗਤਾਰ ਜੌਹਲ 'ਤੇ ਕਥਿਤ ਹਿੰਸਾ ਦੇ ਮਾਮਲੇ ਨੂੰ ਉਠਾਇਆ ਗਿਆ ਹੈ। ਦਸ ਦਈਏ ਕਿ ਜਗਤਾਰ ਸਿੰਘ ਜੌਹਲ ਨੂੰ ਨਵੰਬਰ 2017 ਵਿਚ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਲਈ ਹਥਿਆਰ ਅਤੇ ਫੰਡ ਇਕੱਠਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
johal
ਇਸ ਸਮੇਂ ਜੋ ਮਾਮਲੇ ਸਾਹਮਣੇ ਆ ਰਿਹਾ ਹੈ, ਉਹ ਇਹ ਹੈ ਕਿ ਪੰਜਾਬ ਪੁਲਿਸ ਵਲੋਂ ਜਗਤਾਰ ਜੌਹਲ 'ਤੇ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਮੈਡੀਕਲ ਜਾਂਚ ਵੀ ਨਹੀਂ ਕਰਵਾਈ ਜਾ ਰਹੀ ਹੈ ਪਰ ਦੂਜੇ ਪਾਸੇ ਪੰੰਜਾਬ ਪੁਲਿਸ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਬਰਤਾਨੀਆ ਵਿਚ ਸਿੱਖ ਸੰਗਠਨ ਵਲੋਂ 'ਫਰੀ ਜੱਗੀ' ਦੇ ਨਾਲ ਅੰਦੋਲਨ ਚਲਾਇਆ ਹੋਇਆ ਹੈ ਅਤੇ ਹਾਊਸ ਆਫ਼ ਕਾਮਨਸ ਵਿਚ ਵੀ ਇਸ ਮੁੱਦੇ ਨੂੰ ਉਠਾਇਆ ਹੈ। ਇਹੀ ਨਹੀਂ, ਬ੍ਰਿਟਿਸ਼ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏਪੀਪੀਜੀ) ਮੁਖੀ ਗਿੱਲ ਦੇ ਪੱਤਰ ਅਨੁਸਾਰ ਉਨ੍ਹਾਂ ਨੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਸਬੰਧੀ ਚਿੱਠੀ ਲਿਖੀ ਸੀ ਪਰ ਅਫ਼ਸੋਸ ਕਿ ਉਨ੍ਹਾਂ ਵਲੋਂ ਹਾਲੇ ਤਕ ਕੋਈ ਜਵਾਬ ਨਹੀਂ ਆਇਆ ਹੈ।
ਅੱਜ ਤੋਂ ਕਈ ਦਹਾਕੇ ਪਹਿਲਾਂ ਕੈਨੇਡਾ ਦੇ ਇਕ ਅਮਰਜੀਤ ਸਿੰਘ ਸੋਹੀ ਨਾਂ ਦੇ ਇਕ ਸਿੱਖ ਨੂੰ ਵੀ ਭਾਰਤੀ ਖ਼ੁਫ਼ੀਆ ਏਜੰਸੀਆਂ ਵਲੋਂ ਅਤਿਵਾਦੀ ਹੋਣ ਦੇ ਸ਼ੱਕ 'ਚ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਡੱਕਿਆ ਗਿਆ ਸੀ। ਕੈਨੇਡਾ ਸਰਕਾਰ ਦੇ ਦਬਾਅ ਤੋਂ ਬਾਅਦ ਅਮਰਜੀਤ ਸੋਹੀ ਨੂੰ 22 ਮਹੀਨਿਆਂ ਦੀ ਸਖ਼ਤ ਕੈਦ ਤੋਂ ਨਿਜ਼ਾਤ ਮਿਲੀ ਸੀ। ਸੋਹੀ ਦਾ ਕਸੂਰ ਸਿਰਫ਼ ਇਹ ਸੀ
tanmanjeet dhesi
ਕਿ ਉਹ 'ਖ਼ਾਲਿਸਤਾਨ' ਪੱਖੀ ਸੀ ਪਰ ਅੱਜ ਉਹੀ ਸੋਹੀ ਕੈਨੇਡਾ ਵਿਚ ਮੰਤਰੀ ਅਹੁਦੇ 'ਤੇ ਬਿਰਾਜਮਾਨ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਦੌਰਾਨ ਉਹ ਵਫ਼ਦ ਵਿਚ ਸਰਕਾਰੀ ਮਹਿਮਾਨ ਦੇ ਤੌਰ 'ਤੇ ਭਾਰਤ ਆਏ ਸਨ। ਬ੍ਰਿਟੇਨ ਦੇ ਨਾਲ ਭਾਰਤ ਦੇ ਚੰਗੇ ਸਬੰਧ ਹਨ। ਕੈਨੇਡਾ ਸਰਕਾਰ ਨੇ ਤਾਂ ਨੇ ਉਸ ਸਮੇਂ ਅਮਰਜੀਤ ਸੋਹੀ ਨੂੰ ਬਚਾ ਲਿਆ ਸੀ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਗਤਾਰ ਜੌਹਲ ਦੇ ਮਾਮਲੇ ਵਿਚ ਬ੍ਰਿਟੇਨ ਸਰਕਾਰ ਕੋਈ ਠੋਸ ਕਦਮ ਉਠਾਏਗੀ ਜਾਂ ਨਹੀਂ?