
ਨੁਸਰਤ ਨੇ ਖਿੱਚਿਆ ਰੱਥ
ਨਵੀਂ ਦਿੱਲੀ: ਪੁਰੀ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ। ਯਾਤਰਾ ਤੇ ਪੂਰੇ ਦੇਸ਼ ਵਿਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਆਗੂਆਂ ਤੋਂ ਲੈ ਕੇ ਅਦਾਕਾਰਾਂ ਤਕ ਰਥਯਾਤਰਾ ਵਿਚ ਹਿੱਸਾ ਲੈ ਰਹੇ ਹਨ। ਪੁਰੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਨੂੰ ਲੈ ਕੇ ਸਮਾਰੋਹ ਵੀ ਚਲ ਰਹੇ ਹਨ। ਯਾਤਰਾ ਨੂੰ ਦੇਖਣ ਲਈ ਹਜ਼ਾਰਾਂ ਸ਼ਰਧਾਲੂ ਇਕੱਠੇ ਹੋਏ ਹਨ। ਇਸ ਮੌਕੇ 'ਤੇ ਪੀਐਮ ਮੋਦੀ, ਗ੍ਰਹਿ ਮੰਤਰੀ ਸ਼ਾਹ ਸਮੇਤ ਕਈ ਆਗੂਆਂ ਨੇ ਪੂਜਾ ਕੀਤੀ।
Jagannath Rath Yatra
ਉਹਨਾਂ ਤੋਂ ਇਲਾਵਾ ਪੱਛਮ ਬੰਗਾਲ ਵਿਚ ਮਮਤਾ ਬੈਨਰਜੀ ਨੇ ਵੀ ਰੱਥ ਖਿੱਚਿਆ। ਇਸ ਦੌਰਾਨ ਉਹਨਾਂ ਨਾਲ ਸੰਸਦ ਮੈਂਬਰ ਨੁਸਰਤ ਜਹਾਂ ਵੀ ਮੌਜੂਦ ਨਜ਼ਰ ਆਏ। ਜਗਨਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਭਗਵਾਨ ਜਗਨਨਾਥ ਦੇ ਰੱਥ ਨੂੰ ਖਿੱਚਣਾ ਪੁੰਨ ਮੰਨਿਆ ਜਾਂਦਾ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਭਗਵਾਨ ਜਗਨਨਾਥ ਦਾ ਰੱਥ ਖਿੱਚਿਆ। ਨੁਸਰਤ ਜਹਾਂ ਨੇ ਸੀਐਮ ਮਮਤਾ ਦੇ ਨਾਲ ਰੱਥ ਖਿੱਚਿਆ।
ਨੁਸਰਤ ਜਹਾਂ ਪੱਛਮ ਬੰਗਾਲ ਦੀ ਬਸੀਰਹਾਟ ਲੋਕ ਸਭਾ ਸੀਟ ਤੋਂ ਤ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਹੈ। ਨੁਸਰਤ ਜਹਾਂ ਨੇ ਇਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਲੈ ਕੇ ਬੇਵਜ੍ਹਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਹਰ ਧਰਮ ਦਾ ਆਦਰ ਕਰਦੀ ਹੈ। ਪੈਦਾਇਸ਼ੀ ਮੁਸਲਮਾਨ ਹੈ ਪਰ ਇਸਲਾਮ ਵਿਚ ਵਿਸ਼ਵਾਸ ਰੱਖਦੀ ਹੈ। ਉਸ ਦੇ ਸੰਧੂਰ ਲਗਾਉਣ ਨੂੰ ਲੈ ਕੇ ਉਹਨਾਂ ਵਿਰੁਧ ਫ਼ਤਵਾ ਜਾਰੀ ਕੀਤਾ ਗਿਆ ਸੀ। ਨੁਸਰਤ ਨੇ ਅਜਿਹਾ ਕਰਨ ਵਾਲਿਆਂ ਨੂੰ ਬਹੁਤ ਝਾੜ ਪਾਈ ਸੀ।