
ਪੂਰਬੀ ਲੱਦਾਖ਼ ’ਚ ਚੀਨ ਨਾਲ ਸਰਹੱਦ ’ਤੇ ਗਤੀਰੋਧ ’ਤੇ ਭਾਰਤ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ
ਨਵੀਂ ਦਿੱਲੀ, 3 ਜੁਲਾਈ : ਪੂਰਬੀ ਲੱਦਾਖ਼ ’ਚ ਚੀਨ ਨਾਲ ਸਰਹੱਦ ’ਤੇ ਗਤੀਰੋਧ ’ਤੇ ਭਾਰਤ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਜਾਪਾਨ ਨੇ ਸ਼ਕੁਰਵਾਰ ਨੂੰ ਕਿਹਾ ਕਿ ਉਹ ਖੇਤਰ ’ਚ ਸਥਿਤੀ ਬਦਲਨ ਦੀ ‘‘ਕਿਸੇ ਵੀ ਇਕ ਪਾਸੜ’’ ਕੋਸ਼ਿਸ਼ ਦੇ ਵਿਰੁਧ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ੍ਰਿੰਗਲਾ ਨਾਲ ਮੁਲਾਕਾਤ ਦੇ ਬਾਅਦ ਜਾਪਾਨੀ ਸਫੀਰ ਸਤੋਸ਼ੀ ਸੁਜ਼ੁਕੀ ਨੇ ਕਿਹਾ ਕਿ ਜਾਪਾਨ ਇਸ ਵਿਵਾਦ ਦਾ ਗੱਲਬਾਤ ਰਾਹੀਂ ਸ਼ਾਂਤੀਪੂਰਣ ਹੱਲ ਦੀ ਉਮੀਦ ਕਰਦਾ ਹੈ।
File Photo
ਉਨ੍ਹਾਂ ਨੇ ਟਵਿੱਟਰ ’ਤੇ ਕਿਹਾ, ‘‘ਵਿਦੇਸ਼ ਸਕੱਤਰ ਸ੍ਰਿੰਗਲਾ ਨਾਲ ਚੰਗੀ ਗੱਲਬਾਤ ਹੋਈ। ਸ਼ਾਂਤੀਪੂਰਣ ਹੱਲ ਲਈ ਭਾਰਤ ਸਰਕਾਰ ਦੀ ਨਿਤੀ ਸਮੇਤ ਅਸਲ ਕੰਟਰੋਲ ਲਾਈਨ (ਐਲ.ਏ.ਸੀ.) ’ਤੇ ਸਥਿਤੀ ਤੋਂ ਉਨ੍ਹਾਂ ਵਲੋਂ ਜਾਣੁ ਕਰਵਾਉਣ ਦੀ ਕਦਰ ਕਰਦਾ ਹਾਂ। ਜਾਪਾਨ ਵੀ ਗੱਲਬਾਤ ਰਾਹੀਂ ਸ਼ਾਂਤੀਪੂਰਣ ਹੱਲ ਦੀ ਉਮੀਦ ਕਰਦਾ ਹੈ। (ਪੀਟੀਆਈ)