
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਤਣਾਅ ਬਾਬਤ ਦਾਅਵਾ
ਨਵੀਂ ਦਿੱਲੀ, 3 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਤਣਾਅ ਬਾਬਤ ਦਾਅਵਾ ਕੀਤਾ ਕਿ ਲਦਾਖ਼ ਵਾਸੀਆਂ ਦਾ ਕਹਿਣਾ ਹੈ ਕਿ ਚੀਨੀ ਫ਼ੌਜੀਆਂ ਨੇ ਭਾਰਤੀ ਜ਼ਮੀਨ ਦੱਬ ਲਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰਦੇ ਹਨ ਅਤੇ ਇਸ ਸਥਿਤੀ ਵਿਚ ਕੋਈ ਤਾਂ ਝੂਠ ਬੋਲ ਰਿਹਾ ਹੈ।
Rahul Gandhi
ਉਨ੍ਹਾਂ ਲੇਹ ਵਾਸੀ ਦੀ ਵੀਡੀਉ ਸਾਂਝੀ ਕਰਦਿਆਂ ਕਿਹਾ, ‘ਲਦਾਖ਼ ਵਾਲੇ ਕਹਿੰਦੇ ਹਨ ਕਿ ਚੀਨ ਨੇ ਸਾਡੀ ਜ਼ਮੀਨ ਦੱਬ ਲਈ ਹੈ। ਨਿਸ਼ਚੇ ਹੀ ਕੋਈ ਤਾਂ ਝੂਠ ਬੋਲ ਰਿਹਾ ਹੈ।’ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨੂੰ ਉਦੋਂ ਨਿਸ਼ਾਨਾ ਬਣਾਇਆ ਜਦ ਉਹ ਲਦਾਖ਼ ਪਹੁੰਚੇ।