
ਅੱਗ ਨੂੰ ਵੇਖਦਿਆਂ ਯਾਤਰੀਆਂ ਵਿੱਚ ਪੈ ਗਿਆ ਚੀਕ-ਚਿਹਾੜਾ
ਇਟਾਵਾ: ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਜਸਵੰਤਨਗਰ ’ਚ ਆਗਰਾ ਕਾਨਪੁਰ ਹਾਈਵੇਅ ’ਤੇ ਸਵਾਰੀਆਂ ਨਾਲ ਭਰੀ ਦਿੱਲੀ ਜਾ ਰਹੀ ਪ੍ਰਾਈਵੇਟ ਬੱਸ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖਬਰ ਮਿਲਣ ਨਾਲ ਯਾਤਰੀਆਂ ਵਿਚ ਹੜਕੰਪ ਮਚ ਗਿਆ।
Terrible bus fire in Uttar Pradesh, passengers jumped to safety
ਬੱਸ ਵਿਚ ਸਵਾਰ ਯਾਤਰੀਆਂ ਨੇ ਸਮਝਦਾਰੀ ਨਾਲ ਬੱਸ ਵਿਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਿਕ ਸ਼ਨੀਵਾਰ ਰਾਤ 2 ਵਜੇ ਦੇ ਕਰੀਬ, ਇੱਕ ਨਿੱਜੀ ਬੱਸ 60 ਯਾਤਰੀਆਂ ਨੂੰ ਲੈ ਕੇ ਆਰਜੇ 27 ਪੀਬੀ 2957 ਹਾਈਵੇ ਤੇ ਦਿੱਲੀ ਵੱਲ ਜਾ ਰਹੀ ਸੀ।
Terrible bus fire in Uttar Pradesh, passengers jumped to safety
ਭੂਪਤੀ ਰੇਲਵੇ ਕਰਾਸਿੰਗ ਨੇੜੇ ਇਕ ਢਾਬੇ ਦੇ ਸਾਹਮਣੇ ਲੰਘਦਿਆਂ ਹੀ ਬੱਸ ਨੂੰ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਨੂੰ ਵੇਖਦਿਆਂ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਬੱਸ ’ਚੋਂ ਛਾਲਾਂ ਮਾਰ ਕੇ ਫਰਾਰ ਹੋ ਗਏ।
FIRE
ਸਵਾਰੀਆਂ ਨੇ ਵੀ ਛੇਤੀ-ਛੇਤੀ ਬੱਸ ’ਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਕੁਝ ਇਕ ਨੂੰ ਛੱਡ ਕੇ ਲਗਭਗ ਸਾਰੀਆਂ ਸਵਾਰੀਆਂ ਨੇ ਆਪਣਾ ਸਾਮਾਨ ਵੀ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਨੇ ਕੁਝ ਹੀ ਦੇਰ ਵਿਚ ਪੂਰੀ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ।