
ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਨੰਬਰ 2 ਦੇ ਇਕ ਹਾਈ ਸੁਰੱਖਿਆ ਸੈਲ ਵਿਚ ਬੰਦ ਹੈ।
ਨਵੀਂ ਦਿੱਲੀ: ਜੂਨੀਅਰ ਪਹਿਲਵਾਨ ਸਾਗਰ ਰਾਣਾ ਕਤਲ ਕਾਂਡ ਦੇ ਮੁੱਖ ਦੋਸ਼ੀ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਟੀ.ਵੀ. ਦੀ ਮੰਗ ਕੀਤੀ ਹੈ। ਸੁਸ਼ੀਲ ਕੁਮਾਰ ਨੇ ਤਿਹਾੜ ਪ੍ਰਸ਼ਾਸਨ ਨੂੰ ਇਕ ਪੱਤਰ ਲਿਖਿਆ ਹੈ ਕਿ ਉਹ ਆਪਣੇ ਸੈੱਲ ਵਿਚ ਟੀ.ਵੀ. ਚਾਹੁੰਦਾ ਹੈ ਤਾਂ ਜੋ ਦੇਸ਼ ਦੁਨੀਆਂ ਵਿਚ ਕੀ ਚੱਲ ਰਿਹਾ ਹੈ ਉਹ ਦੇਖ ਸਕੇ।
Sushil Kumar
ਖ਼ਾਸ ਕਰਕੇ ਕੁਸ਼ਤੀ ਬਾਰੇ, ਇਸ ਲਈ ਉਸ ਨੇ ਇੱਕ ਦਿਨ ਪਹਿਲਾਂ ਇੱਕ ਪੱਤਰ ਲਿਖਿਆ ਹੈ, ਤਿਹਾੜ ਪ੍ਰਸ਼ਾਸਨ ਨੂੰ ਟੀ.ਵੀ ਦੇਣ ਦੀ ਬੇਨਤੀ ਕੀਤੀ ਹੈ।
ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਨੰਬਰ 2 ਦੇ ਇਕ ਹਾਈ ਸੁਰੱਖਿਆ ਸੈਲ ਵਿਚ ਬੰਦ ਹੈ। ਹਾਲਾਂਕਿ ਉਸ ਨੂੰ ਜੇਲ੍ਹ ਮੈਨਿਊ ਦੇ ਹਿਸਾਬ ਨਾਲ ਜੇਲ੍ਹ ਵਿਚ ਅਖ਼ਬਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਟੀ.ਵੀ ਦੀ ਡਿਮਾਂਡ 'ਤੇ ਹੁਣ ਤਿਹਾੜ ਪ੍ਰਸਾਸ਼ਨ ਨੇ ਕੋਈ ਫੈਸਲਾ ਨਹੀਂ ਲਿਆ ਹੈ।
Sushil Kumar
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਸ਼ੀਲ ਜੇਲ੍ਹ ਪ੍ਰਸਾਸ਼ਨ ਤੋਂ ਹਾਈ ਪ੍ਰੋਟੀਨ ਦੀ ਮੰਗ ਕਰ ਚੁੱਕਾ ਹੈ। ਜਿਸ ਨੂੰ ਕੋਰਟ ਤੇ ਜੇਲ੍ਹ ਪ੍ਰਸਾਸ਼ਨ ਨੇ ਠੁਕਰਾ ਦਿੱਤਾ ਸੀ।
ਦੱਸ ਦਈਏ ਕਿ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਅਤੇ ਉਸ ਦੇ ਦੋਸਤ ਪਹਿਲਵਾਨ ਸਾਗਰ ਰਾਣਾ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਇੱਕ ਵੀਡੀਓ ਦਾ ਸਕ੍ਰੀਨਗ੍ਰੈਬ ਸਾਹਮਣੇ ਆਇਆ ਸੀ।
Sushil Kumar
ਇਹ ਵੀ ਪੜ੍ਹੋ - ਸਿੱਧੂ ਨੇ ਫਿਰ ਕੀਤੇ ਟਵੀਟ, ਕਿਹਾ- 300 ਯੂਨਿਟ ਮੁਫ਼ਤ ਤੇ 24 ਘੰਟੇ ਬਿਜਲੀ ਸਪਲਾਈ ਹੋਵੇ ਲਾਜ਼ਮੀ
ਉਸ ਤਸਵੀਰ ਵਿਚ ਸਾਗਰ ਲਹੂ ਨਾਲ ਲੱਥਪਥ ਹੋਇਆ ਦਿਖਾਈ ਦੇ ਰਿਹਾ ਸੀ। ਬਾਅਦ ਵਿੱਚ ਪਹਿਲਵਾਨ ਦੀ ਗੰਭੀਰ ਕੁੱਟਮਾਰ ਕਾਰਨ ਮੌਤ ਹੋ ਗਈ। ਸੁਸ਼ੀਲ ਕੁਮਾਰ ਨੇ 2008 ਦੇ ਬੀਜਿੰਗ ਓਲੰਪਿਕ ਵਿਚ ਕਾਂਸੀ ਦਾ ਤਮਗਾ ਅਤੇ 2012 ਦੇ ਲੰਡਨ ਓਲੰਪਿਕ ਵਿੱਚ ਚਾਂਦੀ ਦਾ ਤੰਮਗਾ ਜਿੱਤਿਆ ਸੀ।