
ਅੰਕਿਤ ਨੇ ਘਟਨਾ ਨੂੰ ਅਜਾਮ ਦੇਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਨਾਮ ਗੋਲੀਆਂ ਨਾਲ ਲਿਖ ਕੇ ਤਸਵੀਰ ਵੀ ਖਿਚਵਾਈ ਸੀ।
ਨਵੀਂ ਦਿੱਲੀ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਤੀਜੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਪੈਸ਼ਲ ਸੈੱਲ ਨੇ ਐਤਵਾਰ ਰਾਤ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਸਾਢੇ 18 ਸਾਲ ਦੇ ਅੰਕਿਤ ਸੇਰਸਾ ਨੇ ਕਤਲ ਦੇ ਸਮੇਂ ਮੂਸੇਵਾਲਾ ਨੂੰ ਦੋਵੇਂ ਹੱਥਾਂ ਵਿੱਚ ਹਥਿਆਰ ਫੜ ਕੇ ਗੋਲੀ ਮਾਰੀ ਸੀ। ਇੰਨਾ ਹੀ ਨਹੀਂ ਅੰਕਿਤ ਨੇ ਘਟਨਾ ਨੂੰ ਅਜਾਮ ਦੇਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਨਾਮ ਗੋਲੀਆਂ ਨਾਲ ਲਿਖ ਕੇ ਤਸਵੀਰ ਵੀ ਖਿਚਵਾਈ ਸੀ।
Sidhu Musewala murder case: Third shooter Ankit Sersa arrested
ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਐਚਜੀਐਸ ਧਾਲੀਵਾਲ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਇੱਕ ਦਿਨ ਤੋਂ ਵੱਧ ਸਮੇਂ ਲਈ ਕਿਤੇ ਨਹੀਂ ਰੁਕਿਆ। ਉਹ 5 ਰਾਜਾਂ ਵਿਚ ਘੁੰਮਦਾ ਰਿਹਾ। ਇਸ ਦੌਰਾਨ ਉਹ ਫਤਿਹਾਬਾਦ, ਤੋਸ਼ਾਮ, ਪਿਲਾਨੀ, ਕੱਛ, ਮੱਧ ਪ੍ਰਦੇਸ਼, ਬਿਲਾਸਪੁਰ, ਯੂਪੀ, ਝਾਰਖੰਡ ਵਿਚ ਠਹਿਰੇ। ਇਸ ਤੋਂ ਇਲਾਵਾ ਦਿੱਲੀ ਐਨਸੀਆਰ ਅਤੇ ਹਰਿਆਣਾ ਵਿਚ ਵੀ ਉਨ੍ਹਾਂ ਦਾ ਮੂਵਮੈਂਟ ਸੀ।
Sidhu Moose wala
ਮੂਸੇਵਾਲਾ ਦੇ ਕਤਲ ਵਿਚ ਜੋ ਵੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਉਹ 2 ਦਿਨ ਬਾਅਦ ਭਾਵ 1 ਜੂਨ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਸੀ। ਇਹ ਵੀ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਬੁਲੰਦਸ਼ਹਿਰ ਤੋਂ ਕਤਲ ਵਿਚ ਵਰਤੀ ਗਈ ਏਕੇ 47 ਦੀ ਖਰੀਦ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਯਕੀਨੀ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੂੰ ਮਹੱਤਵਪੂਰਨ ਇਨਪੁਟ ਮਿਲੇ ਹਨ।
ਉਹਨਾਂ ਨੇ ਅਪਰਾਧ ਲਈ ਪੰਜਾਬ ਪੁਲਿਸ ਦੀ ਵਰਦੀ ਵੀ ਲਈ ਸੀ। ਭਾਵੇਂ ਇਸ ਦੀ ਲੋੜ ਨਹੀਂ ਸੀ ਪਰ ਉਹਨਾਂ ਨੇ ਵਰਦੀ ਸੁੱਟੀ ਨਹੀਂ। ਉਹਨਾਂ ਨੂੰ ਲੱਗਾ ਕਿ ਉਹਨਾਂ ਨੇ ਇੰਨੀ ਮਿਹਨਤ ਨਾਲ ਵਰਦੀ ਖਰੀਦੀ ਹੈ ਤੇ ਇਹ ਵਰਦੀ ਉਹਨਾਂ ਨੂੰ ਪੂਰੀ ਤਰ੍ਹਾਂ ਫਿੱਟ ਵੀ ਸੀ। ਉਨ੍ਹਾਂ ਨੇ ਸੋਚਿਆ ਕਿ ਜੇਕਰ ਉਹ ਕਿਤੇ ਫਸ ਗਏ ਤਾਂ ਉਹ ਇਸ ਨੂੰ ਪਹਿਨ ਕੇ ਭੱਜ ਸਕਦੇ ਹਨ।
Sidhu Musewala murder case: Third shooter Ankit Sersa arrested
ਅੰਕਿਤ ਸੇਰਸਾ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਉਹ 2 ਤੋਂ 7 ਜੂਨ ਤੱਕ ਗੁਜਰਾਤ ਦੇ ਕੱਛ ਵਿਚ ਰਿਹਾ। ਇਸ ਤੋਂ ਬਾਅਦ ਉਹ ਬਿਨਾਂ ਮਾਸਕ ਦੇ ਘੁੰਮਣ ਲੱਗਾ। ਹਾਲਾਂਕਿ ਲੁੱਕ ਬਦਲਣ ਲਈ ਉਸ ਨੇ ਪੁਲਸ ਰਿਕਾਰਡ ਕੋਲ ਜੋ ਫੋਟੋ ਹੈ ਉਸ ਦੇ ਉਲਟ ਆਪਣੀ ਦਾੜ੍ਹੀ ਕੱਟ ਲਈ ਸੀ। ਬਿਨਾਂ ਮਾਸਕ ਦੇ ਘੁੰਮਦੇ ਰਹਿਣ ਕਾਰਨ ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਉਥੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਅੰਕਿਤ ਸੇਰਸਾ ਤੋਂ ਦੋ ਪਿਸਤੌਲ ਅਤੇ ਕਾਰਤੂਸ, ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ, ਡੌਂਗਲ ਅਤੇ ਸਿਮ ਦੇ ਸਣੇ ਦੋ ਮੋਬਾਈਲ ਬਰਾਮਦ ਹੋਏ ਹਨ।