
ਅੱਜ ਮੁੰਬਈ ਦੀਆਂ ਸੜਕਾਂ 'ਤੇ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਦਾ ਹੜ੍ਹ ਆਇਆ ਹੋਇਆ ਹੈ
Team India Victory Parade : ਫੂਡ ਡਿਲੀਵਰੀ ਕੰਪਨੀ Zomato ਨੇ ਲੇਟ ਆਰਡਰ ਲਈ ਮੁੰਬਈ ਦੇ ਲੋਕਾਂ ਤੋਂ ਮੁਆਫੀ ਮੰਗੀ ਹੈ ਕਿਉਂਕਿ ਅੱਜ ਮੁੰਬਈ ਦੀਆਂ ਸੜਕਾਂ 'ਤੇ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਦਾ ਹੜ੍ਹ ਆਇਆ ਹੋਇਆ ਹੈ। ਜੋਸ਼ ਅਤੇ ਜਾਨੂੰਨ ਆਪਣੇ ਸਿਖਰ 'ਤੇ ਹੈ। ਮਰੀਨ ਡਰਾਈਵ ਪੂਰੀ ਤਰ੍ਹਾਂ ਖਚਾਖਚ ਭਰੀ ਹੋਈ ਹੈ।
ਭਾਰਤੀ ਟੀਮ ਦੇ ਖਿਡਾਰੀ ਇੱਕ ਬੱਸ ਵਿੱਚ ਸਵਾਰ ਹੋ ਕੇ ਜਿੱਤ ਦੀ ਪਰੇਡ ਕੱਢ ਰਹੇ ਹਨ। ਜਿਸ ਕਾਰਨ ਸੜਕਾਂ ਜਾਮ ਹੋ ਗਈਆਂ ਹਨ। ਇਸ ਲਈ ਜ਼ੋਮੈਟੋ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਮਾਫ ਕਰਨਾ ਮੁੰਬਈ, ਅੱਜ ਕੁਝ ਦੇਰੀ ਹੋਵੇਗੀ...
ਚੈਂਪੀਅਨ ਦੇ ਸਵਾਗਤ ਲਈ ਵਾਨਖੇੜੇ ਸਟੇਡੀਅਮ ਵੀ ਪ੍ਰਸ਼ੰਸਕਾਂ ਨਾਲ ਖਚਾਖਚ ਭਰਿਆ ਹੋਇਆ ਹੈ। ਜਿੱਥੇ ਲੱਖਾਂ ਦੀ ਭੀੜ ਸੜਕਾਂ 'ਤੇ ਖੜ੍ਹੀ ਹੈ, ਉਥੇ ਸਟੇਡੀਅਮ 'ਚ ਹਜ਼ਾਰਾਂ ਪ੍ਰਸ਼ੰਸਕ ਵੀ ਇਕੱਠੇ ਹੋਏ ਹਨ।