ਮਥੁਰਾ 'ਚ ਦਲਿਤ ਨੌਜਵਾਨ 'ਤੇ ਮਿੱਟੀ ਦਾ ਤੇਲ ਛਿੜਕ ਕੇ ਲਗਾਈ ਅੱਗ 
Published : Aug 4, 2018, 11:25 am IST
Updated : Aug 4, 2018, 11:25 am IST
SHARE ARTICLE
Dalit youth set on fire
Dalit youth set on fire

ਥਾਣਾ ਹਾਈਵੇ ਇਲਾਕੇ ਵਿਚ ਦਲਿਤ ਨੌਜਵਾਨ ਨੂੰ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਵਿਅਕਤੀਆਂ ਵਲੋਂ ਜਲਾਏ ਗਏ ਨੌਜਵਾਨ ਦਾ ਜਿਲ੍ਹਾ ਹਸਪਤਾਲ ਵਿਚ ਇਲਾਜ ਚੱਲ ...

ਮਥੁਰਾ : ਥਾਣਾ ਹਾਈਵੇ ਇਲਾਕੇ ਵਿਚ ਦਲਿਤ ਨੌਜਵਾਨ ਨੂੰ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਵਿਅਕਤੀਆਂ ਵਲੋਂ ਜਲਾਏ ਗਏ ਨੌਜਵਾਨ ਦਾ ਜਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਮਾਮਲਾ ਥਾਣਾ ਹਾਈਵੇ ਖੇਤਰ ਦੇ ਪਿੰਡ ਸਤੋਹਾ ਦਾ ਹੈ। ਇਥੇ ਦੇ ਰਹਿਣ ਵਾਲੇ ਪਰਦੇਸੀ ਨਾਮ ਦੇ ਦਲਿਤ ਨੌਜਵਾਨ ਅਤੇ ਰਾਹੁਲ ਦੇ ਵਿਚ ਦੁਕਾਨ 'ਤੇ ਸਮਾਨ ਲੈਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਵਿਵਾਦ ਤੋਂ ਬਾਅਦ ਰਾਹੁਲ ਠਾਕੁਰ ਨੇ ਪਰਦੇਸੀ 'ਤੇ ਮਿੱਟੀ ਦਾ ਤੇਲ  ਪਾ ਦਿਤਾ ਅਤੇ ਉਸ ਨੂੰ ਅੱਗ ਲਗਾ ਦਿਤੀ।

Dalit youth set on fireDalit youth set on fire

ਪਰਦੇਸੀ ਨੂੰ ਪਰਵਾਰ ਕਿਸੇ ਤਰ੍ਹਾਂ ਬਚਾਉਂਦੇ ਹੋਏ ਜਿਲ੍ਹਾ ਹਸਪਤਾਲ ਲੈ ਗਏ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦਲਿਤ ਨੌਜਵਾਨ ਨੂੰ ਆਰੋਪੀਆਂ ਵਲੋਂ ਜਲਾਉਣ ਦੀ ਜਾਣਕਾਰੀ ਮਿਲਦੇ ਹੀ ਇਲਾਕਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਣਕਾਰੀ ਵਿਚ ਜੁੱਟ ਗਈ ਹੈ। ਫਿਲਹਾਲ ਪੁਲਿਸ ਨੇ ਪੀਡ਼ਿਤ ਦੇ ਪਰਵਾਰ ਦੀ ਤਹਰੀਰ 'ਤੇ ਆਰੋਪੀ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।

UP PoliceUP Police

ਸੀਓ ਰਿਫਾਇਨਰੀ ਵਿਨੇ ਚੌਹਾਨ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਥਾਣਾ ਹਾਈਵੇ ਦੇ ਅਧੀਨ ਸਤੋਹਾ ਪਿੰਡ ਦੇ ਨੌਜਵਾਨ ਨੂੰ ਕੁੱਝ ਵਿਅਕਤਿਆਂ ਵਲੋਂ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਡ਼ਿਤ ਦੇ ਵਲੋਂ ਤਹਰੀਰ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਡਾਕਟਰਾਂ ਦੇ ਮੁਤਾਬਕ ਪਰਦੇਸੀ ਲਗਭਗ 30 ਫ਼ੀ ਸਦੀ ਝੁਲਸ ਗਿਆ ਹੈ। 

Attack on dalit Attack on dalit

ਇਸੇ ਤਰ੍ਹਾਂ ਹੀ ਲਗਾਤਾਰ ਦਲਿਤਾਂ ਦੇ ਨੌਜਵਾਨਾਂ 'ਤੇ ਆਏ ਦਿਨ ਹਮਲੇ ਹੁੰਦੇ ਆ ਰਹੇ ਹਨ। ਪਿਛਲੇ ਕੁਝ ਦਿਨ ਪਹਿਲਾਂ ਹੀ ਗੁਜਰਾਤ 'ਚ ਇਕ ਦਲਿਤ ਨੌਜਵਾਨ ਰਮਨਭਾਈ ਰਾਮਜੀ ਮਕਵਾਣਾ ਨੂੰ ਮੁੱਛਾਂ ਰੱਖਣ ਅਤੇ ਸ਼ਾਰਟਸ ਪਾਉਣ 'ਤੇ ਕੁੱਟਿਆ ਗਿਆ ਸੀ। ਮਕਵਾਣਾ ਨੇ ਇਸ ਮਾਮਲੇ ਵਿਚ ਪਿੰਡ ਦੇ ਪੰਜ ਜਾਣੇ ਅਤੇ ਇਕ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਪਿਛਲੇ ਸਾਲ ਅਕਤੂਬਰ ਵਿਚ ਅਹਿਮਦਾਬਾਦ ਦੇ ਸਾਨੰਦ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਮੁੱਛਾਂ ਰੱਖਣ 'ਤੇ ਦਲਿਤਾਂ ਦੇ ਨਾਲ ਕੁੱਟ ਮਾਰ ਕੀਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement