
ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ, ਮਹਿੰਗਾਈ, ਅਤਿਵਾਦ ਤੇ ਕਾਲਜ-ਸਕੂਲ ਦੇ ਬੱਚਿਆਂ ਨੂੰ ਦਾਖਲਾ ਨਾ..............
ਨਵੀਂ ਦਿੱਲੀ : ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ, ਮਹਿੰਗਾਈ, ਅਤਿਵਾਦ ਤੇ ਕਾਲਜ-ਸਕੂਲ ਦੇ ਬੱਚਿਆਂ ਨੂੰ ਦਾਖਲਾ ਨਾ ਮਿਲਣ ਅਤੇ ਹੋਰ ਕਈ ਮੁੱਦਿਆਂ ਸਬੰਧੀ 'ਜਾਗ ਉਠਿਆ ਭਾਰਤ' ਨੂੰ ਲੈ ਕੇ 12 ਟੂਟੀ ਚੌਕ ਸਦਰ ਬਾਜ਼ਾਰ, ਪੁਰਾਣੀ ਦਿੱਲੀ ਵਿਖੇ ਇਕ ਨੁਕੜ ਤਿਰੰਗਾਂ ਸਭਾ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਤਿਰੰਗਾ ਝੰਡਾ ਲੈ ਕੇ ਸਭਾ ਤੇ ਦਲ ਦੇ ਆਗੂਆਂ ਸਮੇਤ ਹੋਰਨਾ ਨੇ ਵੀ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਆਜ਼ਾਦੀ ਦੇ 70 ਵਰ੍ਹੇ ਬੀਤਣ ਦੇ ਬਾਅਦ ਵੀ ਆਮ ਆਦਮੀ ਰੋਜ਼ਾਨਾ ਦੀਆਂ ਸਮੱਸਿਆਵਾਂ ਨਾਲ ਦਿਨ-ਰਾਤ ਜੂਝ ਰਿਹਾ ਹੈ ਤਾਂ ਵੀ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋ ਸਕਿਆ ਤੇ ਮਹਿੰਗਾਈ ਦਿਨੋਂ-ਦਿਨ ਆਪਣੇ ਪੈਰ ਪਸਾਰਦੀ ਜਾ ਰਹੀ ਹੈ, ਜਿਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਔਖਾ ਹੋਇਆ ਪਿਆ ਹੈ ਤੇ ਮਾਪੇ ਬੱਚਿਆਂ ਨੂੰ ਗੁਣਵਤਾ ਵਾਲੀ ਸਿਖਿਆ ਦੇਣ ਤੋਂ ਵਾਂਝੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਅਤਿਵਾਦ, ਭ੍ਰਿਸਟਾਚਾਰ ਤੇ ਮਹਿੰਗਾਈ ਖ਼ਤਮ ਕਰਨ ਦੇ ਕੀਤੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।
ਸ. ਪੰਮਾ ਨੇ ਕਿਹਾ ਕਿ ਸਮੇਂ-ਸਮੇਂ 'ਤੇ ਸਰਕਾਰਾਂ ਬਦਲਦੀਆਂ ਪਰੰਤੂ ਸਰਕਾਰੀ ਮਹਿਕਮਾ ਆਮ ਆਦਮੀ ਤੇ ਭਾਰੀ ਰਿਹਾ ਅਤੇ ਸਮੱਸਿਆਵਾਂ ਦਾ ਅੰਬਾਰ ਵਧਦਾ ਗਿਆ। ਇਸ ਮੌਕੇ ਲਲਿਤ ਸੁਮਨ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਪ੍ਰਤੀ ਨੌਜਵਾਨ ਪੀੜ੍ਹੀ ਅਣਜਾਣ ਹੈ ਜਿਸ ਕਰ ਕੇ ਰਾਜਨੀਤਿਕ ਪਾਰਟੀਆਂ ਵੀ ਕੁਝ ਨਹੀਨ ਬੋਲ ਰਹੀਆਂ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ, ਸਤਪਾਲ ਸਿੰਘ ਮੰਗਾ, ਅਮੀਰ ਖ਼ਾਂ, ਹਰਜੀਤ ਸਿੰਘ ਛਾਬੜਾ, ਇੰਦਰਜੀਤ ਸਿੰਘ, ਕਮਲ ਕੁਮਾਰ, ਪਵਨ ਖੰਡੇਲਵਾਲ, ਬਲਵਿੰਦਰ ਸਿੰੰਘ ਸਰਨਾ ਆਦਿ ਮੌਜੂਦ ਸਨ।