
ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਸ਼ਹਿਰ ਦੇ ਆਈ.ਟੀ. ਤੇ ਤਕਨਾਲੋਜੀ ਖੇਤਰ 'ਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਪਹਿਲਾ.............
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਸ਼ਹਿਰ ਦੇ ਆਈ.ਟੀ. ਤੇ ਤਕਨਾਲੋਜੀ ਖੇਤਰ 'ਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਪਹਿਲਾ ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਯੋਜਨਾ ਸੈਂਟਰ ਪ੍ਰਦਾਨ ਕੀਤਾ ਗਿਆ ਹੈ। ਇਸ ਸੈਂਟਰ ਵਿਚ ਲੋੜਵੰਦ ਬੱਚੇ ਅਪਣਾ ਕਰੀਅਰ ਬਣਾਉਣ ਲਈ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਕੇ ਕਈ ਸਹਾਇਕ ਕਿੱਤਿਆਂ ਲਈ ਪੜ੍ਹਾਈ ਕਰ ਸਕਣਗੇ। ਯੂ.ਟੀ. ਪ੍ਰਸ਼ਾਸਨ ਇਕ ਅਹਿਮ ਪ੍ਰਾਜੈਕਟ ਨੂੰ ਆਈ.ਟੀ. ਪਾਰਕ ਵਿਚ ਚਲਾਏਗਾ।
ਇਸ ਪ੍ਰਾਜੈਕਟ ਦਾ ਉਦਘਾਟਨ ਅਰਜੁਨ ਸ਼ਰਮਾ ਆਈ.ਏ.ਐਸ. ਵਲੋਂ ਕੀਤਾ ਗਿਆ। ਇਸ ਮੌਕੇ ਸ਼ਰਮਾ ਨੇ ਦਸਿਆ ਕਿ ਇਹ ਇਸ ਖੇਤਰ ਵਿਚ ਪਹਿਲੀ ਕਿਸਮ ਦਾ ਆਧੁਨਿਕ ਸੈਂਟਰ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਬੱਚੇ ਸਿਖਲਾਈ ਲੈ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਇਸ ਮੌਕੇ ਚੰਡੀਗੜ੍ਹ ਆਈ.ਟੀ. ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।