
ਡਰਾਈਵਰ ਸਰਬਜੀਤ ਸਿੰਘ 'ਤੇ ਪੁਲਿਸ ਤਸ਼ੱਦਦ ਦਾ ਮਾਮਲਾ
ਨਵੀਂ ਦਿੱਲੀ (ਅਮਨਦੀਪ ਸਿੰਘ) : ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਪੁਛਿਆ ਹੈ ਕਿ ਕੀ ਸਰਬਜੀਤ ਸਿੰਘ ਤੇ ਉਸਦੇ ਨਾਬਾਲਗ਼ ਮੁੰਡੇ ਦੇ ਸਰੀਰ ਤੇ ਵੱਜੀਆਂ ਸੱਟਾਂ ਦੇ ਨਿਸ਼ਾਨ ਕੀ ਸੜ੍ਹਕ ਤੇ ਘਸੀਟੇ ਜਾਣ ਨਾਲ ਪਏ ਹਨ, ਪੁਲਿਸ ਦੀ ਬੈਲਟਾਂ ਨਾਲ, ਜਾਂ ਡਾਂਗਾ ਨਾਲ ?ਕਮਿਸ਼ਨ ਵਲੋਂ 16 ਜੂਨ ਨੂੰ ਮੁਖਰਜੀ ਨਗਰ ਥਾਣੇ ਦੇ ਬਾਹਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣਾਏ ਗਏ ਡਰਾਈਵਰ ਸਰਬਜੀਤ ਸਿੰਘ ਤੇ ਉਸਦੇ ਮੁੰਡੇ ਦੀ ਐਮ.ਐਲ.ਸੀ. ਬਨਾਉਣ ਵਾਲੇ ਬਾਬੂ ਜਗਜੀਵਨ ਰਾਮ ਹਸਪਤਾਲ ਦੇ ਡਾਕਟਰ ਇੰਦਰਪਾਲ ਯਾਦਵ ਨੂੰ ਤਲਬ ਕੀਤਾ ਗਿਆ ਸੀ, ਜੋ ਹਸਪਤਾਲ ਦਾ ਰੀਕਾਰਡ ਲੈ ਕੇ ਕਮਿਸ਼ਨ ਪੁੱਜੇ ਤੇ ਸਪਸ਼ਟੀਕਰਨ ਦਿਤਾ।
Sikh Auto Driver Brutally Beaten by Delhi Police
ਸ਼ੁਕਰਵਾਰ ਸ਼ਾਮ ਨੂੰ ਕਮਿਸ਼ਨ ਦੇ ਚੇਅਰਮੈਨ ਡਾ.ਜ਼ਫ਼ਰਉਲ ਇਸਲਾਮ ਖ਼ਾਨ ਤੇ ਸਿੱਖ ਮੈਂਬਰ ਸ.ਕਰਤਾਰ ਸਿੰਘ ਕੋਛੜ 'ਤੇ ਅਧਾਰਤ ਬੈਂਚ ਵਲੋਂ ਮਾਮਲੇ ਦੀ ਸੁਣਵਾਈ ਕੀਤੀ ਗਈ। ਸ.ਕੋਛੜ ਨੇ ਕਿਹਾ, “ਉਨ੍ਹਾਂ ਨੂੰ ਸੜ੍ਹਕ 'ਤੇ ਵੀ ਕੁੱਟਿਐ ਤੇ ਥਾਣੇ ਦੇ ਅੰਦਰ ਵੀ ਕੁੱਟਿਆ ਗਿਐ।''ਸੁਣਵਾਈ ਵਿਚਕਾਰ ਹੀ ਸਮਾਜਕ ਕਾਰਕੁਨ ਸ.ਮਨਜੀਤ ਸਿੰਘ ਚੁੱਘ ਨੇ ਕਮਿਸ਼ਨ ਨੂੰ ਦਸਿਆ ਕਿ ਇਸੇ ਡਾਕਟਰ ਨੇ ਤਾਂ ਸੱਟਾਂ ਦੇ ਨਿਸ਼ਾਨਾਂ ਬਾਰੇ ਰੀਪੋਰਟ ਲਿੱਖਣ ਤੋਂ ਹੀ ਨਾਂਹ ਕਰ ਦਿਤੀ ਸੀ ਜਿਸ ਕਰ ਕੇ ਉਦੋਂ ਜ਼ੋਰ ਪਾਇਆ ਸੀ। ਇਸ 'ਤੇ ਡਾਕਟਰ ਨੇ ਇਤਰਾਜ਼ ਕੀਤਾ।
Sikh Auto Driver Brutally Beaten by Delhi Police,
ਜ਼ਿਕਰਯੋਗ ਹੈ ਕਿ ਕਮਿਸ਼ਨ ਵਲੋਂ ਇਸੇ ਮਾਮਲੇ 'ਚ ਇਕ ਪੜਤਾਲੀਆ ਕਮੇਟੀ ਬਣਾਈ ਗਈ ਹੋਈ ਹੈ, ਉਹ ਵੀ ਆਪਣੇ ਪੱਧਰ 'ਤੇ ਪੜਤਾਲ ਕਰ ਰਹੀ ਹੈ। ਪੀੜ੍ਹਤ ਸਰਬਜੀਤ ਸਿੰਘ ਤੇ ਉਸਦੇ ਪੁੱਤਰ ਦੇ ਬਿਆਨ ਵੀ ਕਮਿਸ਼ਨ ਕਮਲਬੱਧ ਕਰ ਚੁਕਾ ਹੈ। ਇਸ ਮੌਕੇ ਕਮਿਸ਼ਨ ਦੇ ਐਡਵੋਕੇਟ ਤਾਬਿਸ਼ ਖ਼ਾਨ, ਐਡਵੋਕੇਟ ਡੀਐਸ ਬਿੰਦਰਾ ਤੇ ਹੋਰ ਹਾਜ਼ਰ ਸਨ।