
ਪਿੰਡ ਬੱਜੂਮਾਨ ਦੀ 27 ਸਾਲਾ ਵਿਆਹੁਤਾ ਲੜਕੀ ਗੁਰਮਿੰਦਰ ਕੌਰ ਨੂੰ ਉਸ ਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ...
ਬਟਾਲਾ: ਪਿੰਡ ਬੱਜੂਮਾਨ ਦੀ 27 ਸਾਲਾ ਵਿਆਹੁਤਾ ਲੜਕੀ ਗੁਰਮਿੰਦਰ ਕੌਰ ਨੂੰ ਉਸ ਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕਾ ਦਾ ਪਤੀ ਵਿਦੇਸ਼ ਰਹਿੰਦਾ ਹੈ। ਇਲਜ਼ਾਮ ਹਨ ਕਿ ਲੜਕੀ ਦਾ ਸਹੁਰਾ ਪਰਿਵਾਰ ਅਕਸਰ ਹੀ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ।
Murder Case
ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ 'ਤੇ ਮ੍ਰਿਤਕ ਲੜਕੀ ਗੁਰਮਿੰਦਰ ਕੌਰ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਕਿ 2017 ਵਿੱਚ ਗੁਰਮਿੰਦਰ ਕੌਰ ਦਾ ਵਿਆਹ ਪਿੰਡ ਬੱਜੂਮਾਨ ਦੇ ਰਣਬੀਰ ਸਿੰਘ ਨਾਲ ਹੋਇਆ ਸੀ। ਵਿਆਹ ਮੌਕੇ ਉਨ੍ਹਾਂ ਆਪਣੀ ਸਮਰਥਾ ਮੁਤਾਬਕ ਲੜਕੇ ਪਰਿਵਾਰ ਨੂੰ ਦਾਜ ਵੀ ਦਿੱਤਾ ਸੀ। ਇਥੋਂ ਤੱਕ ਕਿ ਇੱਕ ਆਲਟੋ ਕਾਰ ਵੀ ਦਿੱਤੀ ਸੀ ਪਰ ਲੜਕਾ ਪਰਿਵਾਰ ਲਗਾਤਾਰ ਸਾਡੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦਾ ਪਤੀ ਫਰਾਂਸ 'ਚ ਰਹਿੰਦਾ ਹੈ।
Murder Case
ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਗੁਰਮਿੰਦਰ ਕੌਰ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਉਸ ਦੇ ਸੁਹਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਤੇ ਜ਼ਬਰਦਸਤੀ ਉਸ ਦੇ ਮੂੰਹ ਵਿਚ ਸਲਫਾਸ ਪਾ ਦਿੱਤੀ ਹੈ। ਲੜਕੀ ਦੇ ਚਾਚੇ ਮੁਤਾਬਕ ਜਦੋਂ ਉਹ ਪਿੰਡ ਦੀ ਪੰਚਾਇਤ ਨਾਲ ਪੁਹੰਚੇ ਤਾ ਉਨ੍ਹਾਂ ਨੂੰ ਲੜਕੇ ਵਾਲਿਆਂ ਦੀ ਗੱਡੀ ਮਿਲੀ ਜਿਸ ਵਿਚ ਉਨ੍ਹਾਂ ਦੀ ਧੀ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੀ ਸੱਸ ਹਰਜਿੰਦਰ ਕੌਰ ਤੇ ਦਿਓਰ ਰਾਜੂ ਨਾਲ ਦੋ ਅਣਪਛਾਤੇ ਵਿਅਕਤੀ, ਜੋ ਗੱਡੀ ਵਿੱਚ ਸਵਾਰ ਸਨ, ਉਥੋਂ ਫਰਾਰ ਹੋ ਗਏ।