
ਡਾਕਟਰਸ ਡੇਅ ਕਦੋਂ ਹੈ ਜੇਕਰ ਤੁਸੀ ਨਹੀਂ ਜਾਣਦੇ ਤਾਂ ਦੱਸ ਦਈਏ ਕਿ ਹਰ ਸਾਲ 1 ਜੁਲਾਈ ਨੂੰ ਪੂਰੇ ਭਾਰਤ ਵਿਚ ਡਾਕਟਰਸ ਡੇਅ ਮਨਾਇਆ ਜਾਂਦਾ ਹੈ।
ਨਵੀਂ ਦਿੱਲੀ : ਡਾਕਟਰਸ ਡੇਅ ਕਦੋਂ ਹੈ ਜੇਕਰ ਤੁਸੀ ਨਹੀਂ ਜਾਣਦੇ ਤਾਂ ਦੱਸ ਦਈਏ ਕਿ ਹਰ ਸਾਲ 1 ਜੁਲਾਈ ਨੂੰ ਪੂਰੇ ਭਾਰਤ ਵਿਚ ਡਾਕਟਰਸ ਡੇਅ ਮਨਾਇਆ ਜਾਂਦਾ ਹੈ। ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਖ਼ੁਦ ਮਾਨਸਿਕ ਤਸ਼ੱਦਦ ਝੱਲ ਰਹੇ ਹਨ। ਇਕ ਪਾਸੇ ਕੰਮ ਦਾ ਬੋਝ ਅਤੇ ਦੂਜੇ ਪਾਸੇ ਖ਼ੁਦ 'ਤੇ ਹਰ ਰੋਜ਼ ਹੋਣ ਵਾਲੇ ਹਮਲਿਆਂ ਤੋਂ ਸਰਕਾਰੀ ਤੇ ਗ਼ੈਰ-ਸਰਕਾਰੀ ਡਾਕਟਰ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਾਲ ਹੀ 'ਚ ਪੱਛਮੀ ਬੰਗਾਲ ਵਿਚ ਹਮਲੇ ਦੀ ਘਟਨਾ ਤੋਂ ਬਾਅਦ ਡਾਕਟਰਾਂ 'ਚ ਦਹਿਸ਼ਤ ਨੇ ਘਰ ਕਰ ਲਿਆ ਹੈ।
National Doctor’s Day 2019
ਡਾਕਟਰਾਂ ਦੀ ਸੁਰੱਖਿਆ ਲਈ ਕੌਮਾਂਤਰੀ ਪੱਧਰ 'ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦੇਸ਼ ਪੱਧਰੀ ਹੜਤਾਲ ਵੀ ਸਰਕਾਰ ਦੇ ਬੰਦ ਕੰਨ ਨਹੀਂ ਖੋਲ੍ਹ ਸਕੀ ਹੈ। ਸੂਬੇ ਵਿਚ ਡਾਕਟਰਾਂ ਅਤੇ ਹਸਪਤਾਲਾਂ 'ਤੇ ਹੋਣ ਵਾਲੇ ਹਮਲਿਆਂ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਫਿਲਹਾਲ ਡਾਕਟਰ ਖ਼ੁਦ ਦੇ ਮਾਨਸਿਕ ਤਣਾਅ ਦੇ ਇਲਾਜ ਲਈ 'ਸਰਕਾਰੀ ਦਵਾਈ ਤੇ ਦੁਆ' ਕਰ ਰਹੇ ਹਨ। ਕੇਂਦਰ ਸਰਕਾਰ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਬਿੱਲ ਪਾਸ ਕਰ ਕੇ ਡਾਕਟਰਾਂ ਨੂੰ ਝਟਕੇ ਦੇ ਰਹੀ ਹੈ।
National Doctor’s Day 2019
ਉਥੇ ਸੂਬਾ ਸਰਕਾਰ ਦੀਆਂ ਨੀਤੀਆਂ ਕਾਰਨ ਡਾਕਟਰ ਸਰਕਾਰੀ ਹਸਪਤਾਲਾਂ ਵਿਚ ਨੌਕਰੀ ਤੋਂ ਭੱਜ ਰਹੇ ਹਨ। ਮੈਡੀਕਲ ਕੌਂਸਲ ਆਫ ਇੰਡੀਆ ਅਨੁਸਾਰ ਦੇਸ਼ ਵਿਚ 1700 ਦੀ ਆਬਾਦੀ 'ਤੇ ਇਕ ਡਾਕਟਰ ਹੈ, ਜਦਕਿ ਦੁਨੀਆ ਵਿਚ ਇਕ ਹਜ਼ਾਰ ਦੀ ਆਬਾਦੀ 'ਤੇ 1.5 ਡਾਕਟਰ ਹਨ। ਦੇਸ਼ ਵਿਚ 2031 ਤਕ ਦੇਸ਼ ਵਿਚ ਇਕ ਹਜ਼ਾਰ ਦੀ ਆਬਾਦੀ 'ਤੇ ਇਕ ਡਾਕਟਰ ਅਨੁਪਾਤ ਕਰਨ ਦੀ ਯੋਜਨਾ ਹੈ। ਪੰਜਾਬ ਵਿਚ ਕਰੀਬ ਦਸ ਹਜ਼ਾਰ ਦੀ ਆਬਾਦੀ 'ਤੇ ਇਕ ਸਰਕਾਰੀ ਡਾਕਟਰ ਦੀ ਤਾਇਨਾਤੀ ਹੈ।
National Doctor’s Day 2019
ਪੰਜਾਬ 'ਚ ਐਕਟ ਬਣਿਆ ਪਰ ਸਖ਼ਤੀ ਨਾਲ ਲਾਗੂ ਨਹੀਂ ਹੋਇਆ
ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਯੋਗੇਸ਼ਵਰ ਸੂਦ ਕਹਿੰਦੇ ਹਨ ਕਿ ਸੁਰੱਖਿਆ ਲਈ ਪੰਜਾਬ ਪ੍ਰੋਟੈਕਸ਼ਨ ਫਾਰ ਮੈਡੀਕੇਅਰ ਪਰਸਨ ਐਂਡ ਮੈਡੀਕੇਅਰ ਇੰਸਟੀਚਿਊਟੇਸ਼ਨਸ (ਪ੍ਰੀਵੇਂਸ਼ਨ ਆਫ ਵਾਇਲੈਂਸ ਐਂਡ ਡੇਮੇਜ਼ ਟੂ ਪ੍ਰਾਪਰਟੀ ਬਿੱਲ 2008) ਬਣਨ ਦੇ 11 ਸਾਲ ਬਾਅਦ ਵੀ ਡਾਕਟਰ ਅਸੁਰੱਖਿਅਤ ਹਨ। ਸੂਬੇ ਵਿਚ ਹਰ ਹਫ਼ਤੇ ਡਾਕਟਰਾਂ ਤੇ ਹਸਪਤਾਲਾਂ ਵਿਚ ਛੋਟੇ-ਵੱਡੇ ਹਮਲਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਈਐੱਮਏ ਪੰਜਾਬ ਨੇ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਦੇ ਮੰਤਰੀਆਂ ਤੇ ਪੁਲਿਸ ਦੇ ਡੀਜੀਪੀ ਪੱਧਰ 'ਤੇ ਮੀਟਿੰਗਾਂ ਕੀਤੀਆਂ ਪਰ ਨਤੀਜੇ ਕੁਝ ਵੀ ਨਹੀਂ ਆਏ। ਡਾਕਟਰ ਖ਼ੁਦ ਤੇ ਹਸਪਤਾਲਾਂ ਦੀ ਸੁਰੱਖਿਆ ਨਿੱਜੀ ਮੁਲਾਜ਼ਮ ਤੇ ਸੀਸੀਟੀਵੀ ਕੈਮਰੇ ਲਗਵਾ ਕਰ ਰਹੇ ਹਨ। ਡਾਕਟਰਾਂ 'ਤੇ ਹਮਲਿਆਂ ਦੇ ਵਿਰੋਧ ਵਿਚ ਹੜਤਾਲ ਵੀ ਕੀਤੀ ਪਰ ਚੰਗੇ ਪ੍ਰਬੰਧ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ।
National Doctor’s Day 2019
30 ਵਾਰ ਵਾਕ ਇਨ ਇੰਟਰਵਿਊ ਤੋਂ ਬਾਅਦ ਵੀ ਮਾਹਿਰ ਡਾਕਟਰਾਂ ਦੇ ਅਹੁਦੇ ਖ਼ਾਲੀ
ਪੀਸੀਐੱਮਐੱਸ ਸਪੈਸ਼ਲਿਸਟ ਡਾਕਟਰਸ ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਡਾ.ਅਸ਼ੋਕ ਕੁਮਾਰ ਕਹਿੰਦੇ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਪੂਰੀ ਹੋ ਰਹੀ ਹੈ। ਪਿਛਲੇ ਸੱਤ ਸਾਲਾਂ ਤੋਂ 30 ਵਾਰ ਵਾਕ ਇੰਨ ਇੰਟਰਵਿਊ ਰਾਹੀਂ ਵੀ ਸਿਹਤ ਵਿਭਾਗ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਪੂਰੀ ਕਰ ਸਕਿਆ ਹੈ।ਸਰਕਾਰੀ ਹਸਪਤਾਲਾਂ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਪੰਜ ਗੁਣਾ ਕੰਮ ਵਧਿਆ ਪਰ ਡਾਕਟਰਾਂ ਤੇ ਸਟਾਫ ਦੇ ਅਹੁਦੇ ਨਹੀਂ ਵਧੇ। ਮੌਜੂਦਾ ਸਮੇਂ ਵਿਚ 297 ਸਪੈਸ਼ਲਿਸਟ ਡਾਕਟਰਾਂ ਦੇ ਅਹੁਦੇ ਖ਼ਾਲੀ ਪਏ ਹਨ। ਕੰਮਕਾਜ ਦੇ ਬੋਝ ਤੇ ਰਿਮੋਟ ਏਰੀਆ ਵਿਚ ਡਿਊਟੀ 'ਤੇ ਤਾਇਨਤੀ ਦੀ ਵਜ੍ਹਾ ਨਾਲ ਡਾਕਟਰ ਸਰਕਾਰੀ ਨੌਕਰੀ ਤੋਂ ਦੂਰ ਹੋਣ ਲੱਗੇ ਹਨ।
National Doctor’s Day 2019
ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੰਨਦੇ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ। ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲੇ ਪੜਾਅ ਵਿਚ ਸੂਬੇ ਭਰ 'ਚ ਸਰਕਾਰੀ ਸਿਹਤ ਕੇਂਦਰਾਂ ਵਿਚ ਐੱਸਐੱਮਓ ਦੇ ਖ਼ਾਲੀ ਪਏ ਅਹੁਦੇ ਭਰ ਦਿੱਤੇ ਗਏ ਹਨ। ਹਸਪਤਾਲਾਂ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨੂੰ ਪੂਰੀ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਲਈ ਸੂਬਾ ਸਰਕਾਰ ਵੱਲੋਂ ਹਰਸੰਭਵ ਸਹਾਇਤਾ ਦਿੱਤੀ ਜਾਵੇਗੀ।