ਅਪਣੇ ਹੀ ਬਣਾਏ ਨਿਯਮ ਵਿਚ ਫਸੀ ਬੈਂਗਲੁਰੂ ਦੀ ਮੇਅਰ
Published : Aug 4, 2019, 4:18 pm IST
Updated : Aug 4, 2019, 4:18 pm IST
SHARE ARTICLE
Bengaluru mayor fined for plastic wrapped gift to chief minister bs yediyurappa
Bengaluru mayor fined for plastic wrapped gift to chief minister bs yediyurappa

ਉਸ ਨੂੰ ਪਲਾਸਟਿਕ ਦੀ ਮਨਾਹੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ 500 ਰੁਪਏ ਜ਼ੁਰਮਾਨਾ ਅਦਾ ਕਰਨਾ ਪਿਆ।

ਬੈਂਗਲੁਰੂ: ਬੈਂਗਲੁਰੂ ਦੇ ਮੇਅਰ ਗੰਗਾਮਬਿਕੇ ਮੱਲੀਕਰਜੁਨ ਨੂੰ ਆਪਣੀ ਹੀ ਨਗਰ ਪਾਲਿਕਾ ਦੁਆਰਾ ਬਣਾਏ ਨਿਯਮ ਨੂੰ ਤੋੜਨ ਦਾ ਦੋਸ਼ੀ ਪਾਇਆ ਗਿਆ। ਗੰਗਾਮਬਿਕੇ ਮਲਿਕਰਜੁਨ ਨੇ ਹਾਲ ਹੀ ਵਿਚ ਕਰਨਾਟਕ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਸਮੇਂ ਦੌਰਾਨ ਉਸ ਨੇ ਇੱਕ ਅਜਿਹਾ ਤੋਹਫਾ ਦਿੱਤਾ ਜਿਸ ਨੂੰ ਪਲਾਸਟਿਕ ਵਿਚ ਲਪੇਟਿਆ ਗਿਆ ਸੀ।

ਇਸ ਕਰ ਕੇ ਉਸ ਨੂੰ ਪਲਾਸਟਿਕ ਦੀ ਮਨਾਹੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ 500 ਰੁਪਏ ਜ਼ੁਰਮਾਨਾ ਅਦਾ ਕਰਨਾ ਪਿਆ। ਬ੍ਰਿਹਤ ਬੰਗਲੁਰੂ ਮਹਾਨਗਰਾ ਪਾਲਿਕੇ (ਬੀਬੀਐਮਪੀ) ਨੇ ਸਾਲ 2016 ਵਿਚ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਈ ਸੀ। ਹਾਲਾਂਕਿ ਬੈਂਗਲੁਰੂ ਦੀ ਮੇਅਰ ਖ਼ੁਦ ਇਸ ਦੀ ਉਲੰਘਣਾ ਕਰਦੀ ਪਾਈ ਗਈ। ਅੰਗਰੇਜ਼ੀ ਅਖਬਾਰ ਡੈੱਕਨ ਹੇਰਾਲਡ ਨਾਲ ਗੱਲਬਾਤ ਕਰਦੇ ਹੋਏ ਮੇਅਰ ਨੇ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਆਪਣੀ ਸਜ਼ਾ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਅਤੇ ਸ਼ਹਿਰ ਦੇ ਸਾਹਮਣੇ ਇਕ ਮਿਸਾਲ ਪੇਸ਼ ਕਰਨਾ ਚਾਹੁੰਦੀ ਹੈ।

ਰਿਪੋਰਟਾਂ ਦੇ ਅਨੁਸਾਰ, ਮੇਅਰ ਖ਼ੁਦ ਅੱਗੇ ਵਧੇ ਅਤੇ ਆਪਣੀ ਤਰਫੋਂ ਸ਼ੁਰੂਆਤ ਕੀਤੀ ਅਤੇ ਸ਼ਨੀਵਾਰ 3 ਅਗਸਤ ਨੂੰ ਨਗਰ ਪਾਲਿਕਾ ਵਿਚ ਜਾ ਕੇ 500 ਰੁਪਏ ਜ਼ੁਰਮਾਨਾ ਭਰਿਆ। ਮੇਅਰ ਅਤੇ ਬੀਬੀਐਮਪੀ ਦੇ ਅਧਿਕਾਰੀ ਲਗਾਤਾਰ ਪਲਾਸਟਿਕ ਤੇ ਰੋਕ ਨਾਲ ਜੁੜੇ ਪ੍ਰਚਾਰ ਅਭਿਆਨ ਦਾ ਹਿੱਸਾ ਰਹੇ ਹਨ ਅਤੇ ਲੋਕਾਂ ਨੂੰ ਇਸ ਦੇ ਇਸਤੇਮਾਲ ਵਿਰੁਧ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement