
ਹੁਣ ਰੇਲਵੇ ਸਟੇਸ਼ਨ ‘ਤੇ ਬੇਕਾਰ ਸੁੱਟੀਆਂ ਜਾਣ ਵਾਲੀਆਂ ਪਾਣੀ ਅਤੇ ਕੋਲਡ ਡ੍ਰਿੰਕਸ ਦੀਆਂ ਪਲਾਸਟਿਕ ਦੀਆਂ ਬੋਤਲਾਂ ਨਾਲ ਪੂਰਬੀ ਮੱਧ ਰੇਲਵੇ ਟੀ-ਸ਼ਰਟਸ ਬਣਾਵੇਗੀ।
ਨਵੀਂ ਦਿੱਲੀ: ਹੁਣ ਰੇਲਵੇ ਸਟੇਸ਼ਨ ‘ਤੇ ਬੇਕਾਰ ਸੁੱਟੀਆਂ ਜਾਣ ਵਾਲੀਆਂ ਪਾਣੀ ਅਤੇ ਕੋਲਡ ਡ੍ਰਿੰਕਸ ਦੀਆਂ ਪਲਾਸਟਿਕ ਦੀਆਂ ਬੋਤਲਾਂ ਨਾਲ ਪੂਰਬੀ ਮੱਧ ਰੇਲਵੇ ਟੀ-ਸ਼ਰਟਸ ਬਣਾਵੇਗੀ। ਰੇਲਵੇ ਸਟੇਸ਼ਨਾਂ ‘ਤੇ ਲੱਗੀ ਬੋਤਲ ਕਰੱਸ਼ਰ ਮਸ਼ੀਨ ਦੀ ਪਲਾਸਟਿਕ ਦੀ ਵਰਤੋਂ ਟੀ-ਸ਼ਰਟਸ ਬਣਾਉਣ ਲਈ ਹੋਵੇਗਾ। ਇਹ ਟੀ-ਸ਼ਰਟਸ ਹਰ ਮੌਸਮ ਵਿਚ ਪਾਉਣ ਲਾਇਕ ਹੋਵੇਗੀ। ਟੀ-ਸ਼ਰਟ ਬਣਾਉਣ ਲਈ ਰੇਲਵੇ ਦਾ ਮੁੰਬਈ ਦੀ ਕੰਪਨੀ ਨਾਲ ਸਮਝੌਤਾ ਹੋਇਆ ਹੈ। ਕੰਪਨੀ ਦਾ ਟੀ-ਸ਼ਰਟਸ ਬਣਾਉਣ ਦਾ ਪਹਿਲਾ ਪ੍ਰਯੋਗ ਸਫ਼ਲ ਹੋ ਚੁੱਕਾ ਹੈ।
Plastic Bottels
ਈਸੀਆਰ ਦੇ ਸੀਪੀਆਰਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਕ ਸਕੀਮ ਦੇ ਤਹਿਤ ਪਲਾਸਟਿਕ ਨਾਲ ਇਹ ਟੀ ਸ਼ਰਟਸ ਬਣਾਈਆਂ ਜਾ ਰਹੀਆਂ ਹਨ। ਤਿੰਨ ਦਿਨ ਪਹਿਲਾਂ ਰਾਂਚੀ ਵਿਚ ਆਯੋਜਤ ਰੇਲਵੇ ਦੀ ਪ੍ਰਦਰਸ਼ਨੀ ਵਿਚ ਈਸੀਆਰ ਵੱਲੋਂ ਇਸ ਟੀ-ਸ਼ਰਟ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਇਸ ਨਾਲ ਇਕ ਪਾਸੇ ਜਿੱਥੇ ਸਟੇਸ਼ਨਾਂ ਅਤੇ ਪਟੜੀਆਂ ‘ਤੇ ਸੁੱਟੇ ਜਾਣ ਵਾਲੇ ਪਲਾਸਟਿਕ ਕੂੜੇ ਅਤੇ ਪ੍ਰਦੂਸ਼ਣ ਨਾਲ ਰੇਲਵੇ ਨੂੰ ਮੁਕਤੀ ਮਿਲੇਗੀ ਤਾਂ ਦੂਜੇ ਪਾਸੇ ਟੀ ਸ਼ਰਟਸ ਤਿਆਰ ਕੀਤੀਆ ਜਾਣਗੀਆਂ।
Plastic Bottels
ਪਾਣੀ ਅਤੇ ਕੋਲਡ ਡ੍ਰਿੰਕਸ ਦੀਆਂ ਬੋਤਲਾਂ ਨੂੰ ਬੇਕਾਰ ਸਮਝ ਕੇ ਸੁੱਟਣ ਵਾਲਿਆਂ ਲਈ ਖੁਸ਼ਖਬਰੀ ਹੈ। ਇਹਨਾਂ ਖਾਲੀ ਬੋਤਲਾਂ ਲਈ ਹਰੇਕ ਯਾਤਰੀ ਨੂੰ ਇਕ ਬੋਤਲ ਦੇ ਬਦਲੇ ਪੰਜ ਰੁਪਏ ਮਿਲਣਗੇ। ਇਸ ਪੈਸੇ ਦੀ ਵਰਤੋਂ ਕਈ ਚੌਣਵੀਆਂ ਦੁਕਾਨਾਂ ਅਤੇ ਮਾਲ ਵਿਚ ਸਮਾਨ ਖਰੀਦਣ ਲਈ ਕੀਤੀ ਜਾ ਸਕੇਗੀ। ਇਸ ਦੇ ਲਈ ਯਾਤਰੀਆਂ ਨੂੰ ਅਪਣੀਆਂ ਖਾਲੀ ਬੋਤਲਾਂ ਨੂੰ ਪਟਨਾ ਜੰਕਸ਼ਨ, ਰਾਜੇਂਦਰ ਨਗਰ, ਪਟਨਾ ਸਾਹਿਬ ਅਤੇ ਦਾਨਾਪੁਰ ਸਟੇਸ਼ਨ ‘ਤੇ ਲੱਗੀ ਬੋਤਲ ਕਰੱਸ਼ ਮਸ਼ੀਨ ਵਿਚ ਪਾਉਣਾ ਹੋਵੇਗਾ। ਕਰੱਸ਼ ਮਸ਼ੀਨ ਵਿਚ ਬੋਤਲ ਪਾਉਣ ਸਮੇਂ ਮੋਬਾਈਲ ਨੰਬਰ ਭਰਨਾ ਪਵੇਗਾ। ਉਸ ਤੋਂ ਬਾਅਦ ਬੋਤਲ ਪਾਉਣ ਅਤੇ ਬੋਤਲ ਕਰੱਸ਼ ਹੋਣ ਤੋਂ ਬਾਅਦ ਥੈਂਕੂ ਮੈਸਜ ਨਾਲ ਵਾਉਚਰ ਲਈ ਪੈਸੇ ਵੀ ਆ ਜਾਣਗੇ।