
ਇਜ਼ਰਾਇਲ ਦੀ ਇਕ ਮਕੈਨੀਕਲ ਇੰਜੀਨੀਅਰ ਸ਼ੈਰੋਨ ਬਰਾਕ ਕਈ ਸਾਲਾਂ ਤੋਂ ਧਰਤੀ ਨੂੰ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇਕ ਖੋਜ ਕਰ ਰਹੀ ਹੈ।
ਇਜ਼ਰਾਇਲ: ਪਲਾਸਟਿਕ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ। ਇਸ ਨੂੰ ਸਮੱਸਿਆ ਹੱਲ ਕਰਨ ਦੇ ਤਰੀਕੇ ਲੱਭਣਾ ਇਕ ਬਹੁਤ ਵੱਡਾ ਮੁੱਦਾ ਬਣ ਗਿਆ ਹੈ। ਹਰ ਸਾਲ ਦੁਨੀਆ ਭਰ ਵਿਚ ਲੱਖਾਂ ਟਨ ਪਲਾਸਟਿਕ ਦਾ ਉਤਪਾਦ ਕੀਤਾ ਜਾਂਦਾ ਹੈ ਅਤੇ ਇਹਨਾਂ ਵਿਚ ਕਈ ਵਸਤੂਆਂ ਅਜਿਹੀਆਂ ਹਨ ਜਿਨ੍ਹਾਂ ਦੀ ਵਰਤੋਂ ਸਿਰਫ਼ ਇਕ ਵਾਰ ਹੀ ਕੀਤੀ ਜਾਂਦੀ ਹੈ। ਪਰ ਇਹ ਪਲਾਸਟਿਕ ਦੀਆਂ ਵਸਤਾਂ ਕੁਦਰਤ ਵਿਚ ਹਜ਼ਾਰਾਂ ਸਾਲਾਂ ਤੱਕ ਰਹਿੰਦੀਆਂ ਹਨ।
Plastic
ਇਜ਼ਰਾਇਲ ਦੀ ਇਕ ਮਕੈਨੀਕਲ ਇੰਜੀਨੀਅਰ ਸ਼ੈਰੋਨ ਬਰਾਕ ਕਈ ਸਾਲਾਂ ਤੋਂ ਧਰਤੀ ਨੂੰ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇਕ ਖੋਜ ਕਰ ਰਹੀ ਹੈ। ਅਸੀਂ ਸਾਰੇ ਅਪਣੀ ਰੋਜ਼ਾਨਾ ਜ਼ਿੰਦਗੀ ਵਿਚ ਪਲਾਸਟਿਕ ਦੀਆਂ ਵਸਤਾਂ ਦੀ ਵਰਤੋਂ ਕਰਦੇ ਹਾਂ ਅਤੇ ਪਲਾਸਟਿਕ ਬਿਨਾਂ ਜੀਵਨ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਪਰ ਪਲਾਸਟਿਕ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਪਲਾਸਟਿਕ ਕਈ ਦਹਾਕਿਆਂ ਤੱਕ ਮਨੁੱਖਾਂ ਅਤੇ ਜਾਨਵਰਾਂ ਲ਼ਈ ਖਤਰਾ ਬਣ ਜਾਂਦੀ ਹੈ।
Fake plastic
ਮਾਹਿਰਾਂ ਅਨੁਸਾਰ ਇਕ ਪਲਾਸਟਿਕ ਦੇ ਕੱਪ ਨੂੰ ਬਾਈਓਡੀਗ੍ਰੇਡ ਕਰਨ ਦਾ ਔਸਤ ਸਮਾਂ 50 ਸਾਲ ਤੱਕ ਹੈ ਅਤੇ ਪਲਾਸਟਿਕ ਦੀ ਬੋਤਲ ਲਈ ਇਹ ਸਮਾਂ 450 ਸਾਲ ਹੈ। ਕੈਮੀਕਲ ਇੰਜੀਨੀਅਰ ਸ਼ੈਰੋਨ ਨੇ ਇਕ ਅਜਿਹਾ ਉਤਪਾਦ ਬਣਾਉਣ ਦਾ ਟੀਚਾ ਤੈਅ ਕੀਤਾ ਸੀ ਜੋ ਪਲਾਸਟਿਕ ਦੀ ਤਰ੍ਹਾਂ ਦਿਖਦਾ ਅਤੇ ਕੰਮ ਕਰਦਾ ਹੋਵੇ ਪਰ ਇਹ ਉਤਪਾਦ ਧਰਤੀ ਨੂੰ ਕੋਈ ਨੁਕਸਾਨ ਕੀਤੇ ਬਿਨਾਂ ਹੀ ਕੁੱਝ ਹੀ ਮਿੰਟਾਂ ਵਿਚ ਪਾਣੀ ‘ਚ ਘੁੱਲ ਜਾਵੇ। ਸ਼ੈਰੋਨ ਨੇ ਅਪਣੇ ਇਸ ਟੀਚੇ ਨੂੰ ਪੂਰਾ ਕੀਤਾ। ਇਸ ਉਤਪਾਦ ਨੂੰ ਬਣਾਉਣ ਲਈ ਸ਼ੈਰੋਨ ਅਤੇ ਉਸ ਦੀ ਟੀਮ ਨੇ ਕਈ ਪਦਾਰਥਾਂ ਦੀ ਵਰਤੋਂ ਕੀਤੀ।
ਸ਼ੈਰੋਨ ਵੱਲੋਂ ਖੋਜੀ ਗਈ ‘ਨਕਲੀ ਪਲਾਸਟਿਕ’ 100 ਫੀਸਦੀ ਵਾਤਾਵਰਨ-ਅਨੁਕੂਲ ਹੈ ਅਤੇ ਇਹ ਅਸਾਨੀ ਨਾਲ ਪਾਣੀ ਵਿਚ ਘੁਲ਼ ਜਾਂਦੀ ਹੈ। ਇਹ ਉਤਪਾਦ ਇੰਨਾ ਜ਼ਿਆਦਾ ਸੁਰੱਖਿਅਤ ਅਤੇ ਕੁਦਰਤੀ ਹੈ ਕਿ ਤੁਸੀਂ ਇਸ ਦੇ ਪਾਣੀ ਦਾ ਘੋਲ਼ ਪੀ ਵੀ ਸਕਦੇ ਹੋ। ਜੇਕਰ ਇਸ ‘ਨਕਲੀ ਪਲਾਸਟਿਕ’ ਦਾ ਬੈਗ਼ ਗਲਤੀ ਨਾਲ ਪਾਣੀ ਵਿਚ ਚਲਾ ਜਾਵੇ ਤਾਂ ਉਹ ਕੁਝ ਹੀ ਸਮੇਂ ਵਿਚ ਹੀ ਪਾਣੀ ਦਾ ਹਿੱਸਾ ਬਣ ਜਾਵੇਗਾ। ਇਸ ਨਾਲ ਸਮੁੰਦਰੀ ਜਾਨਵਰਾਂ ਨੂੰ ਕੋਈ ਖਤਰਾ ਨਹੀਂ ਹੋਵੇਗਾ।
Fake Plastic In Sea
ਇਸ ਦੇ ਨਾਲ ਹੀ ਇਸ ਖੋਜ ਨਾਲ ਪਲਾਸਟਿਕ ਦੀ ਰੀਸਾਈਕਲਿੰਗ ਦੀ ਵੀ ਲੋੜ ਨਹੀਂ। ਸ਼ੈਰੋਨ ਅਤੇ ਉਹਨਾਂ ਦੀ ਟੀਮ ਨੇ ਸਾਰਿਆਂ ਦੀ ਸਫ਼ਾਈ ਅਤੇ ਧਰਤੀ ਦੇ ਸੁਰੱਖਿਅਤ ਭਵਿੱਖ ਲਈ ਇਹ ਖੋਜ ਕੀਤੀ ਹੈ। ਇਸ ਉਤਪਾਦ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਸ ਉਤਪਾਦ ਲਈ ਸ਼ੈਰੋਨ ਅਤੇ ਉਸ ਦੀ ਟੀਮ ਕਾਫ਼ੀ ਮਿਹਨਤ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਕੋਸ਼ਿਸ਼ ਨਾਲ ਉਹ ਪੂਰੀ ਦੁਨੀਆ ਨੂੰ ਸਾਫ ਅਤੇ ਸੁਰੱਖਿਅਤ ਬਣਾ ਸਕਣਗੇ।
ਦੇਖੋ ਵੀਡੀਓ: