
ਇਸ ਲਾਟਰੀ ਦੀ ਟਿਕਟ ਉਸ ਨੇ ਅਪਣੀ ਪਤਨੀ ਤੋਂ ਪੈਸੇ ਉਧਾਰ ਲੈ ਕੇ ਖਰੀਦੀ ਸੀ।
ਦੁਬਈ: ਇਕ ਭਾਰਤੀ ਕਿਸਾਨ ਨੌਕਰੀ ਦੀ ਤਲਾਸ਼ ਵਿਚ ਦੁਬਈ ਗਿਆ ਸੀ ਪਰ ਉੱਥੇ ਕੋਈ ਕੰਮ ਨਹੀਂ ਮਿਲਿਆ ਤਾਂ ਉਹ ਵਾਪਸ ਆ ਗਿਆ। ਉੱਥੋਂ ਵਾਪਸ ਆਉਣ ਤੋਂ ਕੁੱਝ ਦਿਨ ਬਾਅਦ ਹੀ ਇਕ ਖੁਸ਼ਖਬਰੀ ਮਿਲੀ ਕਿ ਉਸ ਨੇ ਇਕ 27,86,67,600 ਰੁਪਏ ਦੀ ਲਾਟਰੀ ਜਿੱਤੀ ਹੈ। ਇਸ ਲਾਟਰੀ ਦੀ ਟਿਕਟ ਉਸ ਨੇ ਅਪਣੀ ਪਤਨੀ ਤੋਂ ਪੈਸੇ ਉਧਾਰ ਲੈ ਕੇ ਖਰੀਦੀ ਸੀ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਹੈਦਰਾਬਾਦ ਰਹਿ ਰਹੇ ਵਿਲਾਸ ਰਿਕਾਲਾ ਨੂੰ ਬਿਗ ਟਿਕਟ ਲਾਟਰੀ ਦੇ ਵਿਜੇਤਾ ਐਲਾਨ ਕੀਤਾ ਗਿਆ ਹੈ।
Photo
ਦੁਬਈ ਵਿਚ ਕੋਈ ਨੌਕਰੀ ਨਾ ਮਿਲਣ ਤੋਂ ਬਾਅਦ ਉਹ 45 ਦਿਨ ਪਹਿਲਾਂ ਭਾਰਤ ਵਾਪਸ ਆ ਗਿਆ ਸੀ। ਸ਼ਨੀਵਾਰ ਨੂੰ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਨੇ ਲਾਟਰੀ ਜਿੱਤ ਲਈ ਹੈ। ਰਿਪੋਰਟ ਮੁਤਾਬਕ ਰਿਕਾਲਾ ਅਤੇ ਉਸ ਦੀ ਪਤਨੀ ਭਾਰਤ ਵਿਚ ਖੇਤ ਵਿਚ ਕੰਮ ਕਰਦੇ ਹਨ ਅਤੇ ਉਹ ਇਸ ਨਾਲ ਸਲਾਨਾ ਕਰੀਬ ਤਿੰਨ ਲੱਖ ਰੁਪਏ ਕਮਾ ਲੈਂਦੇ ਹਨ। ਰਿਕਾਲਾ ਪਹਿਲਾਂ ਦੁਬਈ ਵਿਚ ਰਹਿੰਦਾ ਸੀ ਅਤੇ ਡ੍ਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ।
ਨਿਜਾਮਾਬਾਦ ਜ਼ਿਲ੍ਹੇ ਦੇ ਜਕਰਾਨਪੱਲੀ ਪਿੰਡ ਵਿਚ ਰਹਿਣ ਵਾਲੇ ਰਿਕਾਲਾ ਦੀਆਂ ਦੋ ਬੇਟੀਆਂ ਹਨ। ਉਹ ਦੁਬਈ ਵਿਚ ਕੰਮ ਕਰਦੇ ਹੋਏ ਕਰੀਬ ਦੋ ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ। ਨੌਕਰੀ ਨਾ ਮਿਲਣ ਤੇ ਉਸ ਨੇ ਅਪਣੀ ਪਤਨੀ ਤੋਂ 20 ਹਜ਼ਾਰ ਰੁਪਏ ਉਧਾਰ ਲਏ ਅਤੇ ਉਹ ਪੈਸਾ ਅਪਣੇ ਦੋਸਤ ਰਵੀ ਨੂੰ ਦੇ ਦਿੱਤਾ। ਰਵੀ ਨੇ ਉਸ ਦੇ ਨਾਮ ਤੋਂ ਤਿੰਨ ਟਿਕਟਾਂ ਖਰੀਦੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।