ਏਮਜ਼ ਦੇ ਡਾਕਟਰਾਂ ਨੇ ਹੜਤਾਲ ਖ਼ਤਮ ਕੀਤੀ
Published : Aug 4, 2019, 9:00 pm IST
Updated : Aug 4, 2019, 9:00 pm IST
SHARE ARTICLE
NMC Bill: Doctors call off strike after meeting Health Minister
NMC Bill: Doctors call off strike after meeting Health Minister

ਸਿਹਤ ਮੰਤਰੀ ਨੇ ਰੈਜੀਡੈਂਟ ਡਾਕਟਰਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ :  ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਨਐਮਸੀ ਬਿੱਲ ਦੇ ਕੁਝ ਨਿਯਮਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਏਮਜ਼ ਅਤੇ ਸਫ਼ਦਰਜੰਗ ਦੇ ਰੈਜੀਡੈਂਟ ਡਾਕਟਰਾਂ ਨਾਲ ਐਤਵਾਰ ਨੂੰ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੰਤਰੀ ਦੇ ਵਿਸ਼ਵਾਸ ਦਵਾਉਣ ਤੋਂ ਬਾਅਦ ਏਮਜ਼ ਦੇ ਡਾਕਟਰਾਂ ਨੇ ਅਪਣੀ ਹੜਤਾਲ ਖ਼ਤਰ ਕਰ ਦਿਤੀ ਅਤੇ ਐਤਵਾਰ ਨੂੰ ਕੰਮ 'ਤੇ ਵਾਪਸ ਆਏ।

NMC Bill: Doctors call off strike after meeting Health MinisterNMC Bill: Doctors call off strike after meeting Health Minister

ਵਰਧਨ ਨੇ ਅਪਣੀ ਰਿਹਾਇਸ਼ 'ਤੇ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਡਾਕਟਰਾਂ ਦੀਆਂ ਗ਼ਲਤਫ਼ਹਿਮੀਆਂ ਨੂੰ ਦੁਰ ਕੀਤਾ ਅਤੇ ਰਾਸ਼ਟਰੀ ਆਯੂਰਵਿਗਿਆਨ ਕਮਿਸ਼ਨ (ਐਨਐਮਸੀ) ਬਿੱਲ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਤੇ। ਉਨ੍ਹਾਂ ਟਵੀਟ ਕੀਤਾ, ''ਅੱਜ ਸਵੇਰੇ ਅਪਣੇ ਘਰ ਏਮਜ਼ ਆਰਡੀਏ ਦੇ ਇਕ ਪ੍ਰਤੀਨਿਧਤੀਮੰਡਲ ਨਾਲ ਮੁਲਾਕਾਤ ਦੌਰਾਨ ਮੈਂ ਇਕ ਵਾਰ ਫਿਰ ਦੁਹਰਾਇਆ ਕਿ  ਐਨਐਮਸੀ, ਮੈਡੀਕਲ ਸਿਖਿਆ ਦੇ ਖੇਤਰ ਵਿਚ ਵੱਡਾ ਬਦਲਾਅ ਹੈ ਜੋ 130 ਕਰੋੜ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਵਿਚ ਵਰਦਾਨ ਸਾਬਤ ਹੋਵੇਗਾ।'' ਉੁਨ੍ਹਾਂ ਮੁਲਾਕਾਤ ਦੌਰਾਨ ਵਿਸ਼ਵਾਸ ਦਵਾਇਆ ਕਿ ਐਨਐਮਸੀ ਬਿੱਲ ਸਬੰਧੀ ਉਨ੍ਹਾਂ ਦੀਆਂ ਚਿੰਤਵਾਂ ਦਾ ਯੋਗ ਹੱਲ ਕੀਤਾ ਜਾਵੇਗਾ। 

NMC Bill: Doctors call off strike after meeting Health MinisterNMC Bill: Doctors call off strike after meeting Health Minister

ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ, ''ਏਮਜ਼ ਆਰਡੀਏ ਤੋਂ ਬਿਨਾਂ ਮੈਂ ਐਸਜੇਐਚ ਦਿੱਲੀ ਆਰਡੀਏ ਦੇ ਪ੍ਰਤੀਨਿਧੀਮੰਡਲ ਨਾਲ ਵੀ ਮੁਲਾਕਾਤ ਕੀਤੀ ਅਤੇ ਐਨਐਮਸੀ ਬਿੱਲ 2019 ਸਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ। ਪੂਰਾ ਵਿਸ਼ਵਾਸ ਹੈ ਕਿ ਅੰਦੋਲਨਕਾਰੀ ਡਾਕਟਰ, ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਜਲਦ ਹੀ ਦੇਸ਼ ਦੇ ਹਿੱਤ ਵਿਚ ਅਪਣਾ ਵਿਰੋਧ ਵਾਪਸ ਲੈਣਗੇ।'' ਏਮਜ਼ ਅਤੇ ਸਫ਼ਦਰਜੰਗ ਸਣੇ ਕੁਝ ਸਰਕਾਰੀ ਹਸਪਤਾਲਾਂ ਵਿਚ ਰੈਜੀਡੈਂਟ ਡਾਕਟਰਾਂ ਵਲੋਂ ਗ਼ੈਰ-ਜ਼ਰੂਰੀ ਸੇਵਾਵਾਂ ਦਾ ਬਾਈਕਾਟ ਕਰਨ ਨਾਲ ਸਿਹਤ ਸੇਵਾਵਾਂ ਲਗਾਤਾਰ ਪ੍ਰਭਾਵਤ ਹਨ ਹਾਲਾਂਕਿ ਸਨਿਚਰਵਾਰ ਨੂੰ ਸਾਰੇ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਬਹਾਲ ਕਰ ਦਿਤੀਆਂ ਗਈਆਂ।

NMC Bill: Doctors call off strike after meeting Health MinisterNMC Bill: Doctors call off strike after meeting Health Minister

ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਕਮਿਸ਼ਨ ਦੇ ਨਿਯਮਾਂ ਦਾ ਖਰੜਾ ਤਿਆਰ ਕਰਨ ਦੌਰਾਨ ਏਮਜ਼ ਦੇ ਆਰਡੀਏ ਅਤੇ ਵਿਦਿਆਰਥੀ ਜਥੇਬੰਦੀ ਦੇ ਪ੍ਰਤੀਨਿਧੀਮੰਡਲ ਨਾਲ ਵੀ ਸਹਾਲ ਕੀਤੀ ਜਾਵੇਗੀ।  ਏਮਜ਼ ਆਰਡੀਏ ਦੀ ਇਕ ਰੀਲੀਜ਼ ਵਿਚ ਕਿਹਾ ਹੈ ਕਿ ਏਮਜ਼ ਦੇ ਅੰਦੋਲਨਕਾਰੀ ਡਾਕਟਰਾਂ ਨੇ ਅਪਣੀ ਹੜਤਾਲ ਖ਼ਤਮ ਕਰ ਲਈ ਹੈ। ਹਾਲਾਂਕਿ, ਸਫ਼ਦਰਜੰਗ ਰੈਜੀਡੈਂਟ ਡਾਕਟਰਾਂ ਵਲੋਂ ਗ਼ੈਰ ਜ਼ਰੂਰੀ ਸੇਵਾਵਾਂ ਬਹਾਲ ਕਰਨੀਆਂ ਅਜੇ ਬਾਕੀ ਹਨ।  ਇਸ ਮਿਲਣੀ ਦੌਰਾਨ ਏਮਜ਼ ਨਵੀਂ ਦਿੱਲੀ 'ਚ ਅੰਡਰ ਗ੍ਰੈਜੁਏਟ ਕੋਰਸਾਂ'ਚ ਦਾਖ਼ਲੇ ਅਤੇ 'ਐਗਜ਼ਿਟ ਟੈਸਟ' ਦਾ ਜ਼ਿਕਰ ਵੀ ਕੀਤਾ ਗਿਆ।

NMC Bill: Doctors call off strike after meeting Health MinisterNMC Bill: Doctors call off strike after meeting Health Minister

ਏਮਜ਼ ਆਰਡੀਏ ਨੇ ਕਿਹਾ, ''ਸਾਨੂੰ ਮੰਤਰੀ ਨੇ ਇਹ ਵੀ ਭਰੋਸਾ ਦਵਾਇਆ ਕਿ ਬਿੱਲ ਦੀ ਧਾਰਾ 57 ਤਹਿਤ ਐਨਐਮਸੀ ਬਿੱਲ ਦਦੇ ਨਿਯਮਾਂ ਨੂੰ ਬਣਾਉਣ ਤੋਂ ਪਹਿਲਾਂ ਆਰਡੀਏ ਅਤੇ ਵਿਦਿਆਰਥੀ ਜਥੇਬੰਦੀ ਨਾਲ ਸਲਾਹ ਕੀਤੀ ਜਾਵੇਗੀ।'' ਉਨ੍ਹਾਂ ਕਿਹਾ ਕਿ ਏਮਜ਼ ਪ੍ਰਸ਼ਾਸਨ ਨੇ ਵੀ ਭਰੋਸਾ ਦਵਾਇਆ ਕਿ ਹੜਤਾਲ ਦੌਰਾਨ (1 ਅਗੱਸਤ ਤੋਂ 3 ਅਗੱਸਤ ਤਕ) ਉਨ੍ਹਾਂ ਨੂੰ ਡਿਊਟੀ 'ਤੇ ਮੰਨਿਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement