ਕਾਰਗਿਲ ਜੰਗ ਬਾਰੇ ਫ਼ਿਲਮ 'ਚੋਂ ਸਿੱਖਾਂ ਦੀ ਸੂਰਬੀਰਤਾ ਨੂੰ ਅਣਗੌਲਿਆਂ ਕਿਉਂ ਕੀਤਾ ਗਿਐ? 
Published : Aug 4, 2019, 9:27 am IST
Updated : Aug 4, 2019, 9:27 am IST
SHARE ARTICLE
 India Vs Pakistan , Kargil War 1999
India Vs Pakistan , Kargil War 1999

ਪ੍ਰਕਾਸ਼ ਜਾਵੇਡਕਰ ਨੂੰ ਚਿੱਠੀ ਲਿਖ ਕੇ ਜੀ ਕੇ ਪ੍ਰਗਟਾਇਆ ਰੋਸ

ਨਵੀ ਦਿੱਲੀ (ਅਮਨਦੀਪ ਸਿੰਘ) : ਕੇਂਦਰੀ ਸੂਚਨਾ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਚਿੱਠੀ ਲਿਖ ਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਰੋਸ ਜ਼ਾਹਰ ਕੀਤਾ ਹੈ ਕਿ ਕਾਰਗਿਲ ਜੰਗ ਬਾਰੇ ਸਰਕਾਰ ਵਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਨੂੰ ਕਿਉਂ ਅਣਗੌਲਿਆਂ ਕੀਤਾ ਗਿਆ ਹੈ?  ਸ.ਜੀ.ਕੇ. ਨੇ ਅਪਣੀ ਚਿੱਠੀ ਵਿਚ ਦਿੱਲੀ ਵਿਚ ਦੂਰਦਰਸ਼ਨ (ਡੀਡੀ) ਪੰਜਾਬੀ ਦਾ ਦਫ਼ਤਰ ਖੋਲ੍ਹ ਕੇ ਪੰਜਾਬੀ ਦੇ ਪ੍ਰੋਗਰਾਮ ਪਹਿਲਾਂ ਵਾਂਗ ਪ੍ਰਮੁਖਤਾ ਨਾਲ ਵਿਖਾਉਣ ਦੀ ਮੰਗ ਕੀਤੀ।

Prakash JavadekarPrakash Javadekar

 ਅਪਣੀ ਚਿੱਠੀ ਵਿਚ ਜੀ ਕੇ ਨੇ ਕਿਹਾ, “4 ਜੁਲਾਈ 1999 ਨੂੰ ਸਿੱਖ ਰੇਜੀਮੈਂਟ ਦੇ ਬਹਾਦਰ ਜਵਾਨਾਂ ਨੇ ਕਈ ਘੰਟੀਆਂ ਦੇ ਲੰਬੇ ਸੰਘਰਸ਼ ਦੇ ਬਾਅਦ ਜੇਕਰ ਟਾਈਗਰ ਹਿਲਸ ਉੱਤੇ ਕਬਜ਼ਾ ਨਹੀਂ ਕੀਤਾ ਹੁੰਦਾ ਤਾਂ ਸ਼ਾਇਦ ਲੜਾਈ ਦਾ ਨਤੀਜਾ ਭਾਰਤ ਦੇ ਹੱਕ 'ਚ ਨਾ ਹੁੰਦਾ। ਪਰ ਪ੍ਰੈੱਸ ਇੰਨਫੋਰਮੇਸ਼ਨ ਬਿਊਰੋ (ਪੀਆਈਬੀ) ਵਲੋਂ ਬਣਾਈ ਗਈ ਫ਼ਿਲਮ ਵਿਚ ਅਦਾਕਾਰ ਅਮਿਤਾਬ ਬੱਚਨ ਦੀ ਆਵਾਜ਼ ਵਿੱਚ 8 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਵਿਚ ਸਿੱਖ ਰੇਜਿਮੇਂਟ ਦਾ ਨਾ ਤਾਂ ਕੀ ਲੈਣਾ ਸੀ, ਇੱਕ ਵਾਰ ਨਾਮ ਤਕ ਵਿਖਾਇਆ ਵੀ ਨਹੀਂ। ਜਦੋਂ ਕਿ ਬਾਕੀ ਰੇਜਿਮੇਂਟਾਂ ਦਾ ਨਾਮ ਵਿਖਾਏ ਗਏ।ਸਿੱਖ ਰੇਜਿਮੇਂਟ ਦੀ ਸੂਰਮਗਤੀ ਦੀ ਗਾਥਾਵਾਂ ਦੀ ਪਹਿਲੀ  ਅਤੇ ਦੂਜੀ ਸੰਸਾਰ ਜੰਗ ਗਵਾਹ ਰਹੀ ਹੈ।

Mann ki Baat Mann ki Baat

ਜਦੋਂ ਕਿ ਆਜ਼ਾਦੀ ਦੇ ਬਾਅਦ ਹੋਈ ਲੜਾਈਆਂ ਵਿੱਚ ਵੀ ਗਵਾਂਢੀਆਂ ਨੂੰ ਲੋਹੇ ਦੇ ਚੰਨੇ ਚੱਬਣ ਉੱਤੇ ਸਿੱਖ ਰੇਜਿਮੇਂਟ ਨੇ ਮਜਬੂਰ ਕੀਤਾ ਸੀ''। ਇਕ ਬਿਆਨ 'ਚ ਉਨ੍ਹਾਂ ਦੂਰਦਰਸ਼ਨ ਵੱਲੋਂ ਸਬੰਧਿਤ ਬਾਕੀ ਖੇਤਰੀ ਭਾਸ਼ਾਵਾਂ ਦੇ ਚੈਨਲਾਂ ਦੇ ਦਿੱਲੀ ਦਫ਼ਤਰ ਖੁੱਲਣ ਦੀ ਜਾਣਕਾਰੀ ਸਾਹਮਣੇ ਆਉਣ ਦਾ ਦਾਅਵਾ ਕਰਦੇ ਹੋਏ ਪ੍ਰਧਾਨ ਮੰਤਰੀ ਵੱਲੋਂ 'ਮਨ ਕੀ ਬਾਤ' ਦੇ ਦੌਰਾਨ ਆਪਣੀ ਮਾਂ ਬੋਲੀ ਨੂੰ ਸੰਭਾਲਣ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀ ਗਈ ਨਸੀਹਤ ਦਾ ਵੀ ਜਾਵੜੇਕਰ ਨੂੰ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਦਿੱਲੀ ਦੇ ਪੰਜਾਬੀਆਂ ਦੇ ਸਾਰੇ ਪ੍ਰੋਗਰਾਮ ਅਤੇ ਖ਼ਬਰਾਂ ਨੂੰ ਡੀਡੀ ਪੰਜਾਬੀ ਉੱਤੇ ਪ੍ਰਮੁੱਖਤਾ ਨਾਲ ਵਿਖਾਉਣ ਲਈ ਤੁਰੰਤ ਦਿੱਲੀ ਵਿੱਚ ਡੀਡੀ ਪੰਜਾਬੀ ਦਾ ਦਫ਼ਤਰ ਖੋਲਿਆ ਜਾਵੇ।   
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement