
ਪੇਗਾਸਸ ਜਾਸੂਸੀ ਕਾਂਡ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ’ਤੇ ਹਮਲਾਵਰ ਹਨ।
ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਦੇ ਤੀਜੇ ਹਫ਼ਤੇ ਵੀ ਸਦਨ ਵਿਚ ਹੰਗਾਮਾ ਜਾਰੀ ਹੈ। ਪੇਗਾਸਸ ਸਾਜੂਸੀ ਕਾਂਡ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ’ਤੇ ਹਮਲਾਵਰ ਹਨ। ਬੁੱਧਵਾਰ ਨੂੰ ਵੀ ਦੋਵੇਂ ਸਦਨਾਂ ਵਿਚ ਹੰਗਾਮਾ ਜਾਰੀ ਰਿਹਾ। ਹੰਗਾਮੇ ਅਤੇ ਨਾਅਰੇਬਾਜ਼ੀ ਦੇ ਚਲਦਿਆਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕੀਤੀ ਗਈ।
Parliament Monsoon Session
ਹੋਰ ਪੜ੍ਹੋ: ਜ਼ਿਲ੍ਹੇਦਾਰ ਤੇ ਪਟਵਾਰੀ ਪ੍ਰੀਖਿਆ ਲਈ ਪੰਜਾਬ ਤੇ ਚੰਡੀਗੜ੍ਹ ’ਚ ਬਣਾਏ 550 ਤੋਂ ਵੱਧ ਪ੍ਰੀਖਿਆ ਕੇਂਦਰ
ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਰਾਜ ਸਭਾ ਵਿਚ 40 ਮਿੰਟਾਂ ’ਚ ਸੀਮਤ ਲਿਬਰਟੀ ਪਾਰਟਨਰਸ਼ਿਪ (ਸੋਧ) ਬਿੱਲ 2021 ਅਤੇ ਡਿਪਾਜ਼ਿਟ ਬੀਮਾ ਅਤੇ ਕ੍ਰੈਡਿਟ ਗਾਰੰਟੀ ਬਿੱਲ 2021 ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਸਦਨ ਵਿਚ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ (ਸੋਧ) ਬਿੱਲ 2021 ਵੀ ਪਾਸ ਕੀਤਾ ਗਿਆ। ਉਧਰ ਲੋਕ ਸਭਾ ਵਿਚ ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਪਾਸ ਕੀਤਾ ਗਿਆ।
Rajya Sabha
ਹੋਰ ਪੜ੍ਹੋ: ਟੋਕੀਉ ਉਲੰਪਿਕ: ਭਾਰਤ ਨੂੰ ਲੱਗਿਆ ਇਕ ਹੋਰ ਝਟਕਾ: ਪਹਿਲਵਾਨ ਦੀਪਕ ਪੁਨੀਆ ਸੈਮੀਫਾਈਨਲ ਵਿਚ ਹਾਰੇ
ਟੀਐਮਸੀ ਦੇ 6 ਮੈਂਬਰ ਰਾਜ ਸਭਾ ਤੋਂ ਦਿਨ ਭਰ ਲਈ ਸਸਪੈਂਡ
ਹੰਗਾਮੇ ਦੇ ਚਲਦਿਆਂ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਤ੍ਰਿਣਮੂਲ ਕਾਂਗਰਸ ਦੇ 6 ਸੰਸਦ ਮੈਂਬਰਾਂ ਨੂੰ ਦਿਨ ਭਰ ਲਈ ਸਸਪੈਂਡ ਕਰ ਦਿੱਤਾ। ਇਹਨਾਂ ਵਿਚ ਡੋਲਾ ਸੇਨ, ਨਦੀਮੁਲ ਹਕ, ਅਰਪਿਤਾ ਘੋਸ਼, ਮੌਸਮ ਨੂਰ, ਸ਼ਾਂਤਾ ਛੇਤਰੀ ਅਤੇ ਅਬੀਰ ਰੰਜਨ ਬਿਸਵਾਸ ਸ਼ਾਮਲ ਹਨ। ਇਹ ਕਾਰਵਾਈ ਸਦਨ ਵਿਚ ਤਖ਼ਤੀਆਂ ਦਿਖਾਉਣ ਅਤੇ ਹੰਗਾਮਾ ਕਰਨ ਨੂੰ ਲੈ ਕੇ ਹੋਈ ਹੈ।
Mukhtar Abbas Naqvi
ਹੋਰ ਪੜ੍ਹੋ: ਵਿਰੋਧੀ ਪਾਰਟੀਆਂ ਵੱਲੋਂ ਸਾਂਝਾ ਬਿਆਨ ਜਾਰੀ, ਸਰਕਾਰ ਨੂੰ ਦੱਸਿਆ ‘ਜ਼ਿੱਦੀ ਅਤੇ ਹੰਕਾਰੀ’
ਸੰਸਦ ਨੂੰ ਮੱਛੀ ਮਾਰਕਿਟ ਨਾ ਬਣਾਓ- ਮੁਖਤਾਰ ਅੱਬਾਸ ਨਕਵੀ
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਟੀਐਮਸੀ ਸੰਸਦ ਮੈਂਬਰ ਡੈਰੇਕ ਓ ਬ੍ਰਾਇਨ ਦੇ ਚਾਟ ਪਾਪੜੀ ਵਾਲੇ ਬਿਆਨ ’ਤੇ ਜਵਾਬ ਦਿੱਤਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਚਾਟ-ਪਾਪੜੀ ਤੋਂ ਐਲਰਜੀ ਹੈ ਤਾਂ ਉਹ ਫਿਸ਼ ਕਰੀ ਖਾ ਸਕਦੇ ਹਨ ਪਰ ਸਦਨ ਨੂੰ ਮੱਛੀ ਮਾਰਕਿਟ ਨਾ ਬਣਾਓ।