
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਚ ਕਥਿਤ ਰੂਪ ਤੋਂ ਦਰਿੰਦਗੀ ਦਾ ਸ਼ਿਕਾਰ ਹੋਈ ਨਾਬਾਲਗ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਨਵੀਂ ਦਿੱਲੀ: ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਨੇ ਬੁੱਧਵਾਰ ਨੂੰ ਪੋਕਸੋ ਐਕਟ ਦਾ ਉਲੰਘਣ ਕਰਨ ਦੇ ਮਾਮਲੇ ਵਿਚ ਟਵਿਟਰ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਰਾਹੁਲ ਗਾਂਧੀ ਦੇ ਟਵਿਟਰ ਹੈਂਡਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Twitter gets NCPCR notice for Rahul Gandhi post on Delhi minor rape case
ਹੋਰ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਲਈ ਪੀਐਮ ਮੋਦੀ ਨੇ ਕੀਤਾ ਟਵੀਟ, ਕਿਹਾ- 'ਸਾਨੂੰ ਇਸ ਟੀਮ 'ਤੇ ਮਾਣ ਹੈ'
ਐਨਸੀਪੀਸੀਆਰ ਮੁਖੀ ਪ੍ਰਿਯੰਕ ਕਾਨੂਨਗੋ ਨੇ ਟਵਿਟ ’ਤੇ ਲਿਖਿਆ, ‘ਇਕ ਪੀੜਤ ਬੱਚੀ ਦੇ ਮਾਤਾ-ਪਿਤਾ ਦੀ ਫੋਟੋ ਟਵੀਟ ਕਰਕੇ ਉਹਨਾਂ ਦੀ ਪਛਾਣ ਉਜਾਗਰ ਕਰ #POCSO ਐਕਟ ਦਾ ਉਲੰਘਣ ਕਰਨ ’ਤੇ ਐਨਸੀਪੀਸੀਆਰ ਨੇ ਕਾਰਵਾਈ ਕਰਦਿਆਂ ਟਵਿਟਰ ਇੰਡੀਆ ਨੂੰ ਨੋਟਿਸ ਜਾਰੀ ਕਰ ਰਾਹੁਲ ਗਾਂਧੀ ਦੇ ਟਵਿਟਰ ਹੈਂਡਲ ਖਿਲਾਫ਼ ਕਾਰਵਾਈ ਕਰਨ ਅਤੇ ਪੋਸਟ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ’।
Twitter gets NCPCR notice for Rahul Gandhi post on Delhi minor rape case
ਹੋਰ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾਇਆ, ਹੁਣ ਕਾਂਸੀ ਤਮਗੇ ਲਈ ਹੋਵੇਗਾ ਮੁਕਾਬਲਾ
ਦਰਅਸਲ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਚ ਕਥਿਤ ਰੂਪ ਤੋਂ ਦਰਿੰਦਗੀ ਦਾ ਸ਼ਿਕਾਰ ਹੋਈ ਨਾਬਾਲਗ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਨਾਲ ਬਲਾਤਕਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ।
Twitter gets NCPCR notice for Rahul Gandhi post on Delhi minor rape case
ਹੋਰ ਪੜ੍ਹੋ: 40 ਮਿੰਟਾਂ 'ਚ ਰਾਜ ਸਭਾ ਵਿਚ ਪਾਸ ਹੋਏ 2 ਬਿੱਲ, ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ
ਇਸ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਮਾਤਾ-ਪਿਤਾ ਦੇ ਹੰਝੂ ਸਿਰਫ ਇਕ ਗੱਲ ਕਹਿ ਰਹੇ ਹਨ- ਉਹਨਾਂ ਦੀ ਧੀ, ਦੇਸ਼ ਦੀ ਧੀ ਇਨਸਾਫ਼ ਦੀ ਹੱਕਦਾਰ ਹੈ ਅਤੇ ਇਸ ਇਨਸਾਫ਼ ਦੀ ਰਾਹ ’ਤੇ ਮੈਂ ਉਹਨਾਂ ਨਾਲ ਹਾਂ’। ਇਸ ਤੋਂ ਪਹਿਲਾਂ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਵੀ ਰਾਹੁਲ ਗਾਂਧੀ ’ਤੇ ਗੈਰ-ਜ਼ਿੰਮੇਦਰਾਨਾ ਰਵੱਈਏ ਦਾ ਆਰੋਪ ਲਗਾਉਂਦੇ ਹੋਏ ਉਹਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
Sambit Patra
ਹੋਰ ਪੜ੍ਹੋ: ਵਿਰੋਧੀ ਪਾਰਟੀਆਂ ਵੱਲੋਂ ਸਾਂਝਾ ਬਿਆਨ ਜਾਰੀ, ਸਰਕਾਰ ਨੂੰ ਦੱਸਿਆ ‘ਜ਼ਿੱਦੀ ਅਤੇ ਹੰਕਾਰੀ’
ਉਹਨਾਂ ਕਿਹਾ ਕਿ, ‘ਉਹਨਾਂ ਦੇ ਟਵੀਟ ਪੋਕਸੋ ਐਕਟ ਅਤੇ ਬਾਲ ਨਿਆਂ ਸੰਭਾਲ ਅਤੇ ਬੱਚਿਆਂ ਦੀ ਸੁਰੱਖਿਆ ਐਕਟ ਦੇ ਸੈਕਸ਼ਨ 74 ਦਾ ਉਲੰਘਣਾ ਕਰਦੇ ਹਨ ਜਿਸ ਵਿਚ ਘੱਟ ਉਮਰ ਦੇ ਲੋਕਾਂ ਦੀ ਪਛਾਣ ਜ਼ਾਹਿਰ ਕਰਨ ’ਤੇ ਪਾਬੰਦੀ ਹੁੰਦੀ ਹੈ। ਉਹਨਾਂ ਨੇ ਬੱਚੀ ਦੇ ਪਰਿਵਾਰ ਦੀ ਪਛਾਣ ਜ਼ਾਹਿਰ ਕੀਤੀ ਹੈ ਅਤੇ ਇਸ ਮੁੱਦੇ ਨੂੰ ਸਿਆਸਤ ਲਈ ਵਰਤ ਰਹੇ ਹਨ’।