
ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਸੰਸਦ ਵਿਚ ਜਾਰੀ ਟਕਰਾਅ ਵਿਚਾਲੇ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਾਸ਼ਤੇ ਲਈ ਸੱਦਾ ਭੇਜਿਆ ਹੈ।
ਨਵੀਂ ਦਿੱਲੀ: ਪੇਗਾਸਸ ਜਾਸੂਸੀ ਮਾਮਲੇ ’ਤੇ ਚਰਚਾ ਦੀ ਮੰਗ ਕਰ ਰਹੀਆਂ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਸੰਸਦ ਵਿਚ ਜਾਰੀ ਟਕਰਾਅ ਵਿਚਾਲੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਾਸ਼ਤੇ ਲਈ ਸੱਦਾ ਭੇਜਿਆ ਹੈ। ਰਾਹੁਲ ਗਾਂਧੀ ਨੇ ਵਿਰੋਧੀ ਨੇਤਾਵਾਂ ਨੂੰ ਸਵੇਰੇ ਕਰੀਬ ਸਾਢੇ 9 ਵਜੇ ਨਵੀਂ ਦਿੱਲੀ ਸਥਿਤ ਕਾਂਸਟੀਚਿਊਸ਼ਨ ਕਲੱਬ ਵਿਚ ਬੁਲਾਇਆ ਹੈ।
Pegasus spyware
ਹੋਰ ਪੜ੍ਹੋ: ਨਸਲੀ ਹਿੰਸਾ ਦਾ ਸ਼ਿਕਾਰ ਬੀਬੀਆਂ ਦੇ ਹੱਕ 'ਚ ਆਏ ਹਰਜੀਤ ਸਿੰਘ ਸੱਜਣ
ਦੱਸ ਦਈਏ ਕਿ ਇਕ ਹਫ਼ਤੇ ਅੰਦਰ ਰਾਹੁਲ ਗਾਂਧੀ ਦੂਜੀ ਵਾਰ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਮਿਲਣ ਜਾ ਰਹੇ ਹਨ। ਇਸ ਮੌਕੇ ਸਾਰੇ ਕਾਂਗਰਸੀ ਸੰਸਦ ਮੈਂਬਰ ਮੌਜੂਦ ਰਹਿਣਗੇ। ਸੂਤਰਾਂ ਅਨੁਸਾਰ ਇਸ ਦੌਰਾਨ ਪੇਗਾਸਸ ਮਾਮਲੇ ’ਤੇ ਸਰਕਾਰ ਨੂੰ ਘੇਰਨ ਅਤੇ ਦਬਾਅ ਬਣਾਉਣ ਸਬੰਧੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਲਈ ਸ਼ਿਵਸੈਨਾ, ਰਾਜਦ, ਖੱਬੇ ਪੱਖੀ ਪਾਰਟੀਆਂ, ਤ੍ਰਿਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਸੱਦਾ ਭੇਜਿਆ ਗਿਆ ਹੈ।
Rahul Gandhi and Other Opposition Leader
ਹੋਰ ਪੜ੍ਹੋ: ਰਿਕਾਰਡ ਟੀਕਾਕਰਨ, ਖਿਡਾਰੀਆਂ ਦੀਆਂ ਸਫਲਤਾਵਾਂ ਵਰਗੀਆਂ ਘਟਨਾਵਾਂ ਦੇਸ਼ ਦਾ ਦਿਲ ਜਿੱਤ ਰਹੀਆਂ: PM Modi
ਦੱਸ ਦਈਏ ਕਿ 19 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਇਜਲਾਸ ਦੇ ਚਲਦਿਆਂ ਦੋਵੇਂ ਸਦਨਾਂ ਦੀ ਕਾਰਵਾਈ ਸਹੀ ਢੰਗ ਨਾਲ ਨਹੀਂ ਚੱਲ ਸਕੀ। ਵਿਰੋਧੀ ਪਾਰਟੀਆਂ ਵੱਲੋਂ ਪੇਗਾਸਸ ਜਾਸੂਸੀ ਮੁੱਦੇ ਅਤੇ ਤਿੰਨ ਖੇਤੀ ਕਾਨੂੰਨਾਂ ’ਤੇ ਚਰਚਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ‘ਇਹ ਕੋਈ ਮੁੱਦਾ ਨਹੀਂ’ ਹੈ।
ਹੋਰ ਪੜ੍ਹੋ: ਪੀਵੀ ਸਿੰਧੂ ਦੀਆਂ ਗੱਲਾਂ ਸੁਣ ਕੇ ਰੋ ਪਈ ਤਾਈ ਜੁ ਯਿੰਗ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ