
ਜਵਾਧੂ ਹਿਲਸ ਇਲਾਕੇ ਵਿਚ ਗੋਲੀਆਂ ਦੀ ਆਵਾਜ਼ ਗੂੰਜਣੀ ਕੋਈ ਨਵੀਂ ਗੱਲ ਨਹੀਂ ਹੈ। ਤਾਮਿਲਨਾਡੂ ਦੇ ਤਿਰੂਵੰਨਾਮਲਾਈ ਅਤੇ ਵੇਲੋਰ ਜ਼ਿਲ੍ਹੇ ਵਿਚ ਫੈਲੀਆਂ ਇਨ੍ਹਾਂ ਪਹਾੜੀਆਂ...
ਨਵੀਂ ਦਿੱਲੀ : ਜਵਾਧੂ ਹਿਲਸ ਇਲਾਕੇ ਵਿਚ ਗੋਲੀਆਂ ਦੀ ਆਵਾਜ਼ ਗੂੰਜਣੀ ਕੋਈ ਨਵੀਂ ਗੱਲ ਨਹੀਂ ਹੈ। ਤਾਮਿਲਨਾਡੂ ਦੇ ਤਿਰੂਵੰਨਾਮਲਾਈ ਅਤੇ ਵੇਲੋਰ ਜ਼ਿਲ੍ਹੇ ਵਿਚ ਫੈਲੀਆਂ ਇਨ੍ਹਾਂ ਪਹਾੜੀਆਂ 'ਤੇ ਕਦੇ ਮਾਓਵਾਦੀਆਂ ਨੇ ਸ਼ਰਨ ਲਈ ਹੋਈ ਸੀ ਅਤੇ ਇੱਥੋਂ ਅਪਣੇ ਖ਼ਤਰਨਾਕ ਇਰਾਦਿਆਂ ਨੂੰ ਅੰਜ਼ਾਮ ਦਿੰਦੇ ਸਨ। ਗੋਲੀਟਾਂ ਇੱਥੇ ਹੁਣ ਵੀ ਚਲਦੀਆਂ ਹਨ ਪਰ ਹੁਣ ਮਾਓਵਾਦੀਆਂ ਦੀ ਨਹੀਂ ਬਲਕਿ ਸੀਆਰਪੀਐਫ ਦੇ ਜਵਾਨਾਂ ਦੇ ਲਈ ਇਹ ਸਿਖ਼ਲਾਈ ਗਰਾਊਂਡ ਬਣ ਗਿਆ ਹੈ।
CRPF Training Ground
ਜੰਗਲਾਂ ਨਾਲ ਘਿਰੀਆਂ ਇਹ ਪਹਾੜੀਆਂ ਛੱਤੀਸਗੜ੍ਹ ਦੇ ਮਾਓਵਾਦ ਪ੍ਰਭਾਵਤ ਇਲਾਕਿਆਂ ਵਰਗੀਆਂ ਹਨ, ਇਹੀ ਵਜ੍ਹਾ ਹੈ ਕਿ ਸੀਆਰਪੀਐਫ ਨੇ ਇੱਥੇ ਅਪਣਾ ਸਿਖ਼ਲਾਈ ਗਰਾਊਂਡ ਸਥਾਪਿਤ ਕਰ ਲਿਆ ਹੈ। ਇੱਥੇ ਵੱਡਾ ਜੰਗਲ ਅਤੇ ਔਖੇ ਹਾਲਾਤ ਹੋਣ ਕਾਰਨ ਦੁਨੀਆਂ ਦੀ ਸਭ ਤੋਂ ਵੱਡੀ ਪੈਰਾ ਮਿਲਟਰੀ ਫੋਰਸ ਨੂੰ ਮਾਓਵਾਦੀਆਂ ਨਾਲ ਨਿਪਟਣ ਦੀ ਪੂਰੀ ਤਿਆਰੀ ਕਰਨ ਦਾ ਮੌਕਾ ਮਿਲ ਰਿਹਾ ਹੈ। ਖ਼ਾਸ ਤੌਰ 'ਤੇ ਜੰਗਲਾਂ ਦੇ ਵਿਚਕਾਰ ਨਕਸਲੀਆਂ ਨਾਲ ਨਿਪਟਣ ਦਾ ਇੱਥੇ ਤਜ਼ਰਬਾ ਲਿਆ ਜਾ ਸਕਦਾ ਹੈ।
CRPF Training Ground
ਇੱਥੋਂ ਸਿਖਲਾਈ ਪ੍ਰਾਪਤ 60 ਫ਼ੀਸਦੀ ਤੋਂ ਜ਼ਿਆਦਾ ਸੀਆਰਪੀਐਫ ਕਰਮਚਾਰੀਆਂ ਨੂੰ ਮਾਓਵਾਦ ਪ੍ਰਭਾਵਤ ਛੱਤੀਸਗੜ੍ਹ ਦੇ ਸੁਕਮਾ ਅਤੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਤਾਇਨਾਤ ਕੀਤਾ ਗਿਆ ਹੈ। ਸੀਆਰਪੀਐਫ ਦੇ ਡਿਪਟੀ ਆਈਜੀ ਅਤੇ ਸੈਂਟਰ ਦੇ ਪ੍ਰਿੰਸੀਪਲ ਪ੍ਰਵੀਨ ਸੀ ਘਾਗ ਨੇ ਇਹ ਜਾਣਕਾਰੀ ਦਿਤੀ।
6 ਅਪ੍ਰੈਲ 2010 ਨੂੰ ਦੰਤੇਵਾੜਾ ਵਿਚ 75 ਸੀਆਰਪੀਐਫ ਕਰਮਚਾਰੀਆਂ ਦੇ ਮਾਰੇ ਜਾਣ ਤੋਂ ਬਾਅਦ ਅਥਾਰਟੀਜ਼ ਨੂੰ ਇਹ ਮਹਿਸੂਸ ਹੋਇਆ ਸੀ ਕਿ ਜਵਾਨਾਂ ਦੀ ਵਿਸ਼ੇਸ਼ ਸਿਖ਼ਲਾਈ ਹੋਣੀ ਚਾਹੀਦੀ ਹੈ ਤਾਕਿ ਜੰਗਲਾਂ ਵਿਚ ਮੁਹਿੰਮ ਚਲਾਉਣ ਦੀ ਸਥਿਤੀ ਵਿਚ ਨਕਸਲੀਆਂ ਨੂੰ ਮਾਤ ਦਿਤੀ ਜਾ ਸਕੇ।
CRPF Training Ground
2010 ਦੇ ਅੰਤ ਵਿਚ ਤਾਮਿਲਨਾਡੂ ਕਾਡਰ ਆਈਪੀਐਸ ਅਧਿਕਾਰੀ ਵਿਜੇ ਕੁਮਾਰ ਨੇ ਸੀਆਰਪੀਐਫ ਦੇ ਡੀਜੀ ਦੇ ਤੌਰ 'ਤੇ ਕਮਾਨ ਸੰਭਾਲੀ ਸੀ ਅਤੇ ਖੱਬੇ ਪੱਖੀ ਅਤਿਵਾਦੀ ਸਮੂਹਾਂ ਦੀ ਸਰਗਰਮੀ ਵਾਲੇ ਇਲਾਕਿਆਂ ਵਰਗੇ ਮਾਹੌਲ ਵਿਚ ਸਿਖ਼ਲਾਈ ਦਾ ਫ਼ੈਸਲਾ ਲਿਆ। ਸੀਆਰਪੀਐਫ ਦੇ ਡਿਪਟੀ ਕਮਾਡੈਂਟ ਆਰ ਅਰੁਮੁਗਮ ਨੇ ਕਿਹਾ ਕਿ ਇਸੇ ਮਕਸਦ ਨਾਲ ਉਨ੍ਹਾਂ ਨੇ ਜਵਾਧੂ ਹਿਲਸ ਦਾ ਦੌਰਾ ਕੀਤਾ ਅਤੇ ਉਥੇ ਕੁੱਝ ਅਜਿਹੇ ਪਾਕੇਟਸ ਦੀ ਪਛਾਣ ਕੀਤੀ, ਜੋ ਮਾਓਵਾਦ ਨਾਲ ਪ੍ਰਭਾਵਤ ਛੱਤੀਸਗੜ੍ਹ ਦੇ ਇਲਾਕਿਆਂ ਵਰਗੇ ਸਨ। 2011-12 ਤੋਂ ਹੀ ਅਸੀਂ ਨਵੀਂ ਭਰਤੀ ਪਾਉਣ ਵਾਲੇ ਲੋਕਾਂ ਨੂੰ 29 ਦਿਨਾਂ ਤੀ ਸਿਖ਼ਲਾਈ ਲਈ ਜਵਾਧੂ ਹਿਲਸ ਲੈ ਕੇ ਆਉਂਦੇ ਹਾਂ। ਇੱਥੇ ਸੀਆਰਪੀਐਫ ਦੇ ਦੋ ਕੈਂਪ ਹਨ।
CRPF Training Ground
ਤਾਮਿਲਨਾਡੂ ਪੁਲਿਸ ਦੇ ਸੇਵਾਮੁਕਤ ਐਸਪੀ ਐਮ ਅਸ਼ੋਕ ਕੁਮਾਰ ਦਸਦੇ ਹਨ ਕਿ 4 ਦਹਾਕੇ ਪਹਿਲੇ ਅਪਰੇਸ਼ਨ ਅਜੰਥਾ ਦੇ ਤਹਿਤ ਇਥੋਂ ਮਾਓਵਾਦ ਦਾ ਸਫ਼ਾਇਆ ਕੀਤਾ ਗਿਆ ਸੀ। ਉਦੋਂ ਸੂਬੇ ਵਿਚ ਰਾਮਚੰਦਰਨ ਦੀ ਸਰਕਾਰ ਸੀ। ਉਸ ਦੌਰ ਵਿਚ ਜਵਾਧੂ ਅਤੇ ਯੇਲਾਗਿਰੀ ਹਿਲਸ ਮਾਓਵਾਦੀਆਂ ਦੇ ਗੜ੍ਹ ਦੇ ਤੌਰ 'ਤੇ ਮਸ਼ਹੂਰ ਸਨ। ਹਿੰਸਾ ਦੇ ਨਾਲ ਹੀ ਅਪਣੇ ਏਜੰਡੇ ਨੂੰ ਫੈਲਾਉਣ ਵਾਲੇ ਮਾਓਵਾਦੀਆਂ ਦੇ ਲਈ ਉਸ ਦੌਰ ਵਿਚ ਇਹ ਸੁਰੱਖਿਆ ਪਨਾਹਗਾਹ ਸੀ ਪਰ ਹੁਣ ਇੱਥੇ ਸੀਆਰਪੀਐਫ ਦਾ ਬਸੇਰਾ ਹੈ।