
ਰਾਜਨਾਥ ਸਿੰਘ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਰੂਸ ਦੇ ਹਮਰੁਤਬਾ ਨਾਲ ਸ਼ਾਨਦਾਰ ਮੁਲਾਕਾਤ ਕੀਤੀ।
ਨਵੀਂ ਦਿੱਲੀ - ਚੀਨ ਦੇ ਰੱਖਿਆ ਮੰਤਰੀ ਵੇ ਫੈਂਗ ਨੇ ਅੱਜ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਫੈਂਗ ਅਤੇ ਰਾਜਨਾਥ ਸਿੰਘ ਮਾਸਕੋ ਵਿਚ ਚੱਲ ਰਹੀ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਬੈਠਕ ਵਿਚ ਮੌਜੂਦ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜਨਾਥ ਸਿੰਘ ਨੇ ਰੂਸ ਦੇ ਰੱਖਿਆ ਮੰਤਰੀ ਜਨਰਲ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਕੀਤੀ ਸੀ। ਰਾਜਨਾਥ ਸਿੰਘ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਰੂਸ ਦੇ ਹਮਰੁਤਬਾ ਨਾਲ ਸ਼ਾਨਦਾਰ ਮੁਲਾਕਾਤ ਕੀਤੀ।
Chinese defence minister seeking meeting with Rajnath Singh in Moscow
ਚੀਨੀ ਰੱਖਿਆ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਜਦੋਂ ਭਾਰਤ ਤੇ ਚੀਨ ਦੀ ਫੌਜ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ 'ਤੇ ਇਕ ਦੂਜੇ ਦੇ ਸਾਹਮਣੇ ਡਟੀਆਂ ਹੋਈਆਂ ਹਨ। ਦੋਵੇਂ ਦੇਸ਼ ਤਣਾਅ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਗੱਲਬਾਤ ਦੇ ਕਈ ਦੌਰ ਹੋ ਚੁੱਕੇ ਹਨ। ਦੂਜੇ ਪਾਸੇ ਰਾਜਨਾਥ ਸਿੰਘ ਮਾਸਕੋ ਵਿਚ ਐਸਸੀਓ ਦੀ ਬੈਠਕ ਵਿਚ ਮੌਜੂਦ ਹਨ, 10 ਸਤੰਬਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਮਾਸਕੋ ਜਾ ਰਹੇ ਹਨ। ਜੈਸ਼ੰਕਰ ਐਸਸੀਓ ਵਿਖੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣਗੇ।
Chinese defence minister seeking meeting with Rajnath Singh in Moscow
ਦੱਸ ਦਈਏ ਕਿ ਚੀਨੀ ਰੱਖਿਆ ਮੰਤਰੀ ਵੇ ਫੈਂਗ ਚੀਨ ਦੇ ਕੇਂਦਰੀ ਸੈਨਿਕ ਕਮਿਸ਼ਨ ਦੇ ਚਾਰ ਮੈਂਬਰਾਂ ਵਿਚੋਂ ਇੱਕ ਹਨ, ਜਿਨ੍ਹਾਂ ਦੀ ਸਥਿਤੀ ਬਹੁਤ ਮਹੱਤਵਪੂਰਨ ਹੈ। ਇਸ ਕਮਿਸ਼ਨ ਦੀ ਪ੍ਰਧਾਨਗੀ ਰਾਸ਼ਟਰਪਤੀ ਸ਼ੀ ਜਿਨਪਿੰਗ ਕਰ ਰਹੇ ਹਨ, ਜਦੋਂ ਕਿ ਇਸ ਦੇ ਬਾਕੀ ਮੈਂਬਰਾਂ ਵਿਚ ਸ਼ੂ ਕਿਲਿਯਾਂਗ ਅਤੇ ਝਾਂਗ ਯੂਕਸੀਆ ਦੇ ਨਾਮ ਸ਼ਾਮਲ ਹਨ। ਐਸਸੀਓ ਵਿਚ ਰੱਖਿਆ ਮੰਤਰੀਆਂ ਦੀ ਬੈਠਕ ਦਾ ਉਦੇਸ਼ ਅਤਿਵਾਦ ਦੇ ਮੁੱਦੇ ਨਾਲ ਨਜਿੱਠਣ ਲਈ ਆਪਸੀ ਸਹਿਯੋਗ ਵਧਾਉਣਾ ਹੈ। ਐਸਸੀਓ ਵਿਚ ਮੈਂਬਰ ਦੇਸ਼ਾਂ ਜਿਵੇਂ ਭਾਰਤ, ਚੀਨ, ਰੂਸ, ਕਿਰਗਿਸਤਾਨ, ਪਾਕਿਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।