
ਆਕਸੀਜਨ ਦੇ ਖੇਤਰ ਵਿਚ ਅਮੇਠੀ ਪੂਰੀ ਤਰ੍ਹਾਂ ਨਾਲ ਆਤਮ ਨਿਰਭਰ ਹੈ।
ਅਮੇਠੀ - ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਜੋ ਅਮੇਠੀ ਵਿਚ 70 ਸਾਲਾਂ ਵਿਚ ਨਹੀਂ ਹੋਇਆ, ਸਾਡੀ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਹੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਮੇਠੀ ਦੀ ਮੈਡੀਕਲ ਪ੍ਰਣਾਲੀ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜਨ ਦੇ ਸਮਰੱਥ ਹੈ। ਸਮ੍ਰਿਤੀ ਇਰਾਨੀ ਸ਼ਨੀਵਾਰ ਤੋਂ ਆਪਣੇ ਸੰਸਦੀ ਖੇਤਰ ਅਮੇਠੀ ਦੇ ਦੋ ਦਿਨਾਂ ਦੌਰੇ 'ਤੇ ਹੈ।
ਇਹ ਵੀ ਪੜ੍ਹੋ - SBI ਗਾਹਕਾਂ ਲਈ ਜ਼ਰੂਰੀ ਖ਼ਬਰ! ਕਈ ਘੰਟਿਆਂ ਲਈ ਬੰਦ ਰਹਿਣਗੀਆਂ ਇਹ ਸੇਵਾਵਾਂ
oxygen
ਜਗਦੀਸ਼ਪੁਰ ਵਿਚ ਟਰਾਮਾ ਸੈਂਟਰ ਦਾ ਨਿਰੀਖਣ ਕਰਨ ਤੋਂ ਬਾਅਦ ਈਰਾਨੀ ਨੇ ਕਿਹਾ ਕਿ 70 ਸਾਲਾਂ ਤੋਂ ਅਮੇਠੀ ਸਾਰੀਆਂ ਸਹੂਲਤਾਂ ਤੋਂ ਵਾਂਝੀ ਸੀ, ਇੱਥੋਂ ਤੱਕ ਕਿ ਅਮੇਠੀ ਵਿਚ ਆਕਸੀਜਨ ਪਲਾਂਟ ਵੀ ਨਹੀਂ ਸੀ, ਪਰ ਅੱਜ ਅਮੇਠੀ ਵਿਚ ਸੱਤ ਆਕਸੀਜਨ ਪਲਾਂਟ ਕੰਮ ਕਰ ਰਹੇ ਹਨ ਅਤੇ ਆਕਸੀਜਨ ਦੇ ਖੇਤਰ ਵਿਚ ਅਮੇਠੀ ਪੂਰੀ ਤਰ੍ਹਾਂ ਨਾਲ ਆਤਮ ਨਿਰਭਰ ਹੈ।
PM Modi
ਇਰਾਨੀ ਨੇ ਕਿਹਾ, 'ਅਮੇਠੀ ਮੇਰਾ ਘਰ, ਪਰਿਵਾਰ ਹੈ ਅਤੇ ਪਰਿਵਾਰ ਦੀ ਦੇਖਭਾਲ ਕਿਵੇਂ ਕਰਨੀ ਹੈ ਇਹ ਮੈਨੂੰ ਪਤਾ ਹੈ। ਮੈਂ ਜੋ ਕਹਿੰਦੀ ਹਾਂ ਉਹ ਕਰਦੀ ਵੀ ਹਾਂ। ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਜਾਂਚ ਦੇ ਲਈ ਨਮੂਨਿਆਂ ਨੂੰ ਲਖਨਊ ਭੇਜਣਾ ਪੈਂਦਾ ਸੀ ਪਰ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਹੁਣ ਅਮੇਠੀ ਵਿਚ ਕੋਰੋਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਸਜ਼ਾ 'ਤੇ ਹਾਈਕੋਰਟ ਨੇ ਲਗਾਈ ਰੋਕ
Smriti Irani
ਇਰਾਨੀ ਨੇ ਕਿਹਾ, 'ਭਾਵੇਂ ਮੈਂ ਅਮੇਠੀ ਵਿਚ ਰਹਿੰਦੀ ਹਾਂ ਜਾਂ ਬਾਹਰ, ਮੈਂ ਅਮੇਠੀ ਦੀ ਖ਼ਬਰ ਹਰ ਪਲ ਰੱਖਦੀ ਹਾਂ, ਪ੍ਰਸ਼ਾਸਨ ਨਾਲ ਸੰਪਰਕ ਵਿਚ ਰਹਿੰਦੀ ਹਾਂ ਅਤੇ ਮੈਂ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਅਮੇਠੀ ਦੇ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਅਧਿਕਾਰੀ ਅਰੁਣ ਕੁਮਾਰ ਨੇ ਟਰਾਮਾ ਸੈਂਟਰ ਦੇ ਨਿਰੀਖਣ ਦੌਰਾਨ ਜਗਦੀਸ਼ਪੁਰ ਵਿਚ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਪੁਲਿਸ ਸੁਪਰਡੈਂਟ ਦਿਨੇਸ਼ ਸਿੰਘ, ਮੁੱਖ ਮੈਡੀਕਲ ਅਫਸਰ ਡਾ: ਆਸ਼ੂਤੋਸ਼ ਦੁਬੇ ਵੀ ਉਸ ਸਮੇਂ ਮੌਜੂਦ ਸਨ। ਇਰਾਨੀ ਨੇ ਅਧਿਕਾਰੀਆਂ ਤੋਂ ਟਰਾਮਾ ਸੈਂਟਰ ਦੇ ਮੈਡੀਕਲ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ।