ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਸਜ਼ਾ 'ਤੇ ਹਾਈਕੋਰਟ ਨੇ ਲਗਾਈ ਰੋਕ
Published : Sep 4, 2021, 2:39 pm IST
Updated : Sep 4, 2021, 2:39 pm IST
SHARE ARTICLE
Punjab and Haryana High Court
Punjab and Haryana High Court

ਮੰਗਤ ਰਾਏ ਬਾਂਸਲ ਨੂੰ CBI ਕੋਰਟ ਨੇ ਸਾਲ 2014 ਵਿਚ ਚਾਵਲ ਘਪਲੇ ਵਿਚ ਦੋਸ਼ੀ ਮੰਨਦਿਆਂ 7 ਸਾਲ ਦੀ ਸਜ਼ਾ ਸੁਣਾਈ ਸੀ।

ਚੰਡੀਗੜ੍ਹ: ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ (Mangat Rai Bansal) ਦੀ ਸਜ਼ਾ ’ਤੇ ਹਾਈਕੋਰਟ (High Court) ਵੱਲੋਂ ਰੋਕ ਲਗਾ ਦਿੱਤੀ ਗਈ ਹੈ, ਜਿਸ 'ਤੇ ਅਦਾਲਤ ਦੇ ਵਿਸਤ੍ਰਿਤ ਹੁਕਮ ਆਉਣੇ ਅਜੇ ਬਾਕੀ ਹਨ। ਦਰਅਸਲ, ਮੰਗਤ ਰਾਏ ਬਾਂਸਲ ਨੂੰ CBI ਕੋਰਟ ਨੇ ਸਾਲ 2014 ਵਿਚ ਚਾਵਲ ਘਪਲੇ ਵਿਚ ਦੋਸ਼ੀ ਮੰਨਦਿਆਂ 7 ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿਚ 4 ਹੋਰਾਂ ਮੁਲਜ਼ਮਾਂ ਖਿਲਾਫ਼ ਵੀ ਕਾਰਵਾਈ ਕੀਤੀ ਗਈ ਸੀ। ਜਦੋਂਕਿ ਕੇਸ ’ਚ ਦੋਸ਼ੀ ਪਰਮਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ: ਕਿਸਾਨਾਂ ’ਤੇ ਹੋਏ ਅਤਿਆਚਾਰ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪ੍ਰਦਰਸ਼ਨ

Mangat Rai BansalMangat Rai Bansal

ਬਾਂਸਲ ਨੇ 17 ਅਪ੍ਰੈਲ, 2014 ਨੂੰ ਜੇਲ੍ਹ ਵਿਚ ਹੀ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਸੀਬੀਆਈ ਜੱਜ ਹੇਮੰਤ ਗੋਪਾਲ (CBI Judge Hemant Gopal) ਦੇ ਸਟਿੰਗ (Sting) ਦੀ ਵੀਡੀਓ ਭੇਜੀ ਸੀ। ਇਸ ਵੀਡੀਓ ਵਿਚ CBI ਜੱਜ ਹੇਮੰਤ ਗੋਪਾਲ ਨੂੰ ਪੰਜਾਬ ਦੇ ਲਾਅ ਅਫ਼ਸਰ ਕੋਲੋਂ 40 ਲੱਖ ਦੀ ਰਿਸ਼ਵਤ (Bribe) ਲੈਂਦਿਆਂ ਵੇਖਿਆ ਗਿਆ ਸੀ, ਜੋ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਵੱਲੋਂ ਦਿੱਤੀ ਗਈ ਸੀ।

ਹੋਰ ਪੜ੍ਹੋ: ਭਾਜਪਾ MP ਸਾਧਵੀ ਪ੍ਰੱਗਿਆ ਨੇ ਗਊ ਮੂਤਰ ਨੂੰ ਦੱਸਿਆ ਹਾਈ ਐਂਟੀਬਾਇਓਟਿਕ, ਵਾਇਰਲ ਹੋਇਆ ਵੀਡੀਓ

Punjab and Haryana High CourtPunjab and Haryana High Court

ਦੱਸ ਦੇਈਏ, ਬਾਂਸਲ ਨੇ ਦੋਸ਼ ਲਗਾਇਆ ਸੀ ਕਿ ਜੱਜ ਨੇ ਲਾਅ ਅਫ਼ਸਰ ਕੋਲੋਂ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਬਦਲੇ 2 ਕਰੋੜ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਮੁਲਜ਼ਮਾਂ ਨੇ 40-40 ਲੱਖ ਰੁਪਏ ਦੇਣੇ ਸਨ, ਜੋ ਸਿਰਫ਼ ਪਰਮਿੰਦਰ ਸਿੰਘ ਨੇ ਪਿਤਾ ਵੱਲੋਂ ਚੰਡੀਗੜ੍ਹ ਵਿਚ ਲਾਅ ਅਫ਼ਸਰ ਨੂੰ ਦਿੱਤੇ ਗਏ। ਬਾਕੀ ਮੁਲਜ਼ਮਾਂ ਨੇ ਪੈਸੇ ਨਹੀਂ ਦਿੱਤੇ ਅਤੇ 17 ਅਪ੍ਰੈਲ ਨੂੰ ਸਟਿੰਗ ਕਰ ਦਿੱਤਾ। 

ਹੋਰ ਪੜ੍ਹੋ: ਪਾਣੀ ਦੀਆਂ ਬੁਛਾੜਾਂ ਝੱਲਣ ਪਿੱਛੋਂ ਪਰਮਿੰਦਰ ਢੀਂਡਸਾ ਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ

ਇਸ ਤੋਂ ਬਾਅਦ ਜੱਜ ਹੇਮੰਤ ਗੋਪਾਲ ਨੇ 20 ਅਪ੍ਰੈਲ ਨੂੰ ਉਨ੍ਹਾਂ ਨੂੰ ਸਜ਼ਾ ਸੁਣਾ ਦਿੱਤੀ। ਹਾਈਕੋਰਟ ਨੇ ਸਟਿੰਗ ਤੋਂ ਬਾਅਦ ਜੱਜ ਨੂੰ ਮੁਅੱਤਲ ਵੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਬਕਾ ਕਾਂਗਰਸੀ ਵਿਧਾਇਕ (Former Congress MLA) ਮੰਗਤ ਰਾਏ ਬਾਂਸਲ ਨੇ ਸਜ਼ਾ 'ਤੇ ਰੋਕ ਲਗਾਉਣ ਲਈ ਹਾਈਕੋਰਟ 'ਚ ਪਟੀਸ਼ਨ (Petition) ਦਾਇਰ ਕੀਤੀ ਸੀ।

Location: India, Chandigarh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement