ਜੇਕਰ ਭੰਗ ਦੇ ਬੂਟੇ ਦੇ ਸਿਖ਼ਰ 'ਤੇ ਕੋਈ ਫੁੱਲ ਜਾਂ ਫਲ ਨਹੀਂ ਹੈ ਤਾਂ ਇਸ ਨੂੰ ਭੰਗ ਨਹੀਂ ਮੰਨਿਆ ਜਾ ਸਕਦਾ - ਮੁੰਬਈ HC
Published : Sep 4, 2022, 12:28 pm IST
Updated : Sep 4, 2022, 12:41 pm IST
SHARE ARTICLE
 Cannabis plant without flowering or fruiting tops can’t be considered ‘ganja’: Bombay HC
Cannabis plant without flowering or fruiting tops can’t be considered ‘ganja’: Bombay HC

ਫੈਸਲੇ ਵਿਚ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਗਏ ਗਾਂਜੇ ਦੇ ਬੂਟੇ 'ਤੇ ਫੁੱਲਾਂ ਜਾਂ ਫਲਾਂ ਤੋਂ ਬਿਨਾਂ ਜ਼ਬਤ ਕੀਤਾ ਗਿਆ ਬੂਟਾ ਇਸ ਦਾਇਰੇ ਵਿਚ ਨਹੀਂ ਆਉਂਦਾ।

 

ਮੁੰਬਈ -  ਮੁੰਬਈ ਹਾਈ ਕੋਰਟ ਨੇ ਇੱਕ ਅਹਿਮ ਫ਼ੈਸਲਾ ਲੈਂਦੇ ਹੋਏ ਕਿਹਾ ਹੈ ਕਿ ਜੇਕਰ ਭੰਗ ਦਾ ਬੂਟਾ ਫੁੱਲਾਂ ਤੋਂ ਬਿਨ੍ਹਾਂ ਹੈ ਜਾਂ ਸਿਖ਼ਰ 'ਤੇ ਫਲ ਨਹੀਂ ਰਿਹਾ ਤਾਂ ਇਸ ਨੂੰ ਗਾਂਜਾ ਦੇ ਰੂਪ ਵਿਚ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ। ਇਸ ਆਧਾਰ 'ਤੇ ਮੁੰਬਈ ਹਾਈ ਕੋਰਟ ਨੇ ਨਸ਼ੀਲੇ ਪਦਾਰਥਾਂ ਦੀ ਵਪਾਰਕ ਮਾਤਰਾ ਰੱਖਣ ਦੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ। 

ਫੈਸਲੇ ਵਿਚ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਗਏ ਗਾਂਜੇ ਦੇ ਬੂਟੇ 'ਤੇ ਫੁੱਲਾਂ ਜਾਂ ਫਲਾਂ ਤੋਂ ਬਿਨਾਂ ਜ਼ਬਤ ਕੀਤਾ ਗਿਆ ਬੂਟਾ ਇਸ ਦਾਇਰੇ ਵਿਚ ਨਹੀਂ ਆਉਂਦਾ। ਜਸਟਿਸ ਭਾਰਤੀ ਡਾਂਗਰੇ ਦੇ ਸਿੰਗਲ ਬੈਂਚ ਨੇ 29 ਅਗਸਤ ਨੂੰ ਦਿੱਤੇ ਹੁਕਮਾਂ ਵਿਚ ਇਹ ਵੀ ਦੇਖਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਮੁਲਜ਼ਮ ਦੇ ਘਰੋਂ ਜ਼ਬਤ ਕੀਤੇ ਗਏ ਪਦਾਰਥ ਅਤੇ ਐਨਸੀਬੀ ਵੱਲੋਂ ਰਸਾਇਣਕ ਵਿਸ਼ਲੇਸ਼ਣ ਲਈ ਭੇਜੇ ਗਏ ਨਮੂਨੇ ਵਿਚ ਅੰਤਰ ਹੈ।  

ਦਰਅਸਲ, ਇਸ ਸਮੇਂ ਗ੍ਰਿਫ਼ਤਾਰੀ ਤੋਂ ਬਚਣ ਲਈ ਕੁਨਾਲ ਕੱਦੂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ ਸੁਣਵਾਈ ਕਰ ਰਿਹਾ ਸੀ। ਐੱਨਸੀਬੀ ਨੇ ਕੁਨਾਲ ਵਿਰੁੱਧ ਨਸ਼ੀਲੇ ਪਦਾਰਥਾਂ ਅਤੇ ਮਨੋਵਿਗਿਆਨਕ ਪਦਾਰਥਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ।  

NCB ਨੇ ਅਪ੍ਰੈਲ 2021 ਵਿਚ ਕੁਨਾਲ ਕੱਦੂ ਦੇ ਘਰ ਤੋਂ 48 ਕਿਲੋਗ੍ਰਾਮ ਵਜ਼ਨ ਦੇ ਤਿੰਨ ਪੈਕੇਟਾਂ ਵਿਚ ਹਰੇ ਪੱਤੇਦਾਰ ਸਮੱਗਰੀ ਬਰਾਮਦ ਕੀਤੀ ਸੀ। ਐਨਸੀਬੀ ਨੇ ਦੋਸ਼ ਲਾਇਆ ਸੀ ਕਿ ਇਹ ਹਰੇ ਪੱਤੇ ਵਾਲਾ ਪਦਾਰਥ ਗਾਂਜਾ ਹੈ ਅਤੇ ਕੁਨਾਲ ਦੇ ਘਰੋਂ ਬਰਾਮਦ ਹੋਇਆ 48 ਕਿਲੋ ਪਦਾਰਥ ਵਪਾਰਕ ਮਾਤਰਾ ਦੇ ਦਾਇਰੇ ਵਿੱਚ ਆਉਂਦਾ ਹੈ। 

ਜਸਟਿਸ ਡਾਂਗਰੇ ਨੇ ਐਨਡੀਪੀਐਸ ਐਕਟ ਦੇ ਤਹਿਤ ਭੰਗ ਦੀ ਪਰਿਭਾਸ਼ਾ ਨੂੰ ਸਪੱਸ਼ਟ ਕਰਦੇ ਹੋਏ ਕਿਹਾ, “ਭੰਗ ਦੇ ਪੌਦੇ ਦੇ ਸਿਖਰ 'ਤੇ ਫੁੱਲ ਜਾਂ ਫਲ ਦੇਣ ਵਾਲਾ ਪਦਾਰਥ ਹੈ ਅਤੇ ਜਦੋਂ ਫੁੱਲ ਜਾਂ ਫਲ ਦੇਣ ਵਾਲਾ ਪਦਾਰਥ ਸਿਖਰ 'ਤੇ ਨਹੀਂ ਹੁੰਦਾ ਹੈ, ਤਾਂ ਇਸ ਦੇ ਬੀਜ ਅਤੇ ਪੱਤਿਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਇਸ ਦਾ ਭਾਵ ਇਹ ਹੈ ਕਿ ਜੇਕਰ ਬੀਜ ਅਤੇ ਪੱਤੇ ਇਕੱਠੇ ਫਲ ਜਾਂ ਫੁੱਲ ਦਿੰਦੇ ਹਨ ਤਾਂ ਇਹ ਭੰਗ ਹੈ ਪਰ ਜਦੋਂ ਬੀਜ ਅਤੇ ਪੱਤੇ ਇਕੱਠੇ ਫਲ ਨਹੀਂ ਦਿੰਦੇ ਹਨ ਤਾਂ ਇਸ ਨੂੰ ਭੰਗ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ ਵਿਚ, ਐਨਸੀਬੀ ਨੇ ਕਿਹਾ ਹੈ ਕਿ ਉਸ ਨੇ ਮੁਲਜ਼ਮ ਦੇ ਘਰੋਂ ਹਰੇ ਪੱਤੇਦਾਰ ਸਮੱਗਰੀ ਬਰਾਮਦ ਕੀਤੀ ਹੈ ਅਤੇ ਪੌਦੇ ਦੇ ਸਿਖਰ 'ਤੇ ਫੁੱਲਾਂ ਅਤੇ ਫਲਾਂ ਦਾ ਕੋਈ ਜ਼ਿਕਰ ਨਹੀਂ ਹੈ।

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement