
ਫਿਲਮ ਦੇ ਕਿਸੇ ਵੀ ਸੀਨ ਜਾਂ ਹੋਰ ਮੁੱਦਿਆ ਉੱਤੇ 18 ਸਤੰਬਰ ਤੱਕ ਫੈਸਲਾ ਲਵੇ ਸੈਂਸਰ ਬੋਰਡ
ਚੰਡੀਗੜ੍ਹ: ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸਾਹਮਣਾ ਆਇਆ ਹੈ। ਕੋਰਟ ਨੇ ਸੈਂਸਰ ਬੋਰਡ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਫਿਲਮ ਦੇ ਕਿਸੇ ਵੀ ਸੀਨ ਜਾਂ ਹੋਰ ਮੁੱਦਿਆ ਉੱਤੇ 18 ਸਤੰਬਰ ਤੱਕ ਫੈਸਲਾ ਲਵੇ। ਹਾਈਕੋਰਟ ਦਾ ਕਹਿਣਾ ਹੈ ਕਿ ਫਿਲਮ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਇਤਰਾਜ਼ ਹੈ ਇਸ ਕਰਕੇ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਕੋ-ਪ੍ਰੋਡਿਊਸਰ ਕੰਪਨੀ ਵੱਲੋਂ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਸੈਂਸਰ ਸਰਟੀਫਿਕੇਟ ਅਤੇ ਫਿਲਮ ਰਿਲੀਜ਼ ਕੀਤੇ ਜਾਣ ਦੀ ਮੰਗ ਕੀਤੀ ਹੈ।