
ਝੂਠੇ ਇਸ਼ਤਿਹਾਰ ਦੇ ਸਹਾਰੇ ਆਂਗਨਵਾੜੀ ਕਰਮਚਾਰੀਆਂ ਅਤੇ ਸਹਾਇਕਾਂ ਦੀ ਨੌਕਰੀ ਦਿਵਾਉਣ ਦੇ ਮਾਮਲੇ ਦਾ ਪਤਾ ਲੱਗਿਆ ਹੈ। ਇਸ ਤੋਂ ਬਾਅਦ...
ਨਵੀਂ ਦਿੱਲੀ : ਝੂਠੇ ਇਸ਼ਤਿਹਾਰ ਦੇ ਸਹਾਰੇ ਆਂਗਨਵਾੜੀ ਕਰਮਚਾਰੀਆਂ ਅਤੇ ਸਹਾਇਕਾਂ ਦੀ ਨੌਕਰੀ ਦਿਵਾਉਣ ਦੇ ਮਾਮਲੇ ਦਾ ਪਤਾ ਲੱਗਿਆ ਹੈ। ਇਸ ਤੋਂ ਬਾਅਦ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਤਰ੍ਹਾਂ ਦਾ ਝੂਠਾ ਇਸ਼ਤਿਹਾਰ ਚਲਾਉਣ ਵਾਲੇ ਇਕ ਗ਼ੈਰ ਸਰਕਾਰੀ ਸੰਗਠਨ (ਐਨਜੀਓ) ਅਤੇ ਯੂਟਿਊਬ ਚੈਨਲ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, “ਇੰਟਰਨੈੱਟ ‘ਤੇ ਬਾਲ ਵਿਕਾਸ ਸਿੱਖਿਆ ਸੰਗਠਨ ਦੀ ਵੈਬਸਾਈਟ ‘WWW.CDEO.IN ਅਤੇ ਨਿਊ ਵਰਕ ਟੈਕ ਯੂਟਿਊਬ ਚੈਨਲ” ਦੁਆਰਾ ਇਕ ਝੂਠਾ ਇਸ਼ਤਿਹਾਰ ਚਲਾਇਆ ਜਾ ਰਿਹਾ ਹੈ,
Fake Advertisements of Anganwadiਜਿਸ ਵਿਚ ਉਨ੍ਹਾਂ ਦੁਆਰਾ ਆਂਗਨਵਾੜੀ ਕਰਮਚਾਰੀ ਅਤੇ ਸਹਾਇਕ ਦੀ ਨੌਕਰੀ ਦਿਵਾਉਣ ਦੀ ਗਰੰਟੀ ਦਿਤੀ ਗਈ ਹੈ। ਸੂਤਰਾਂ ਦੇ ਮੁਤਾਬਕ, ਇਸ ਇਸ਼ਤਿਹਾਰ ‘ਚ ਲੋਕਾਂ ਤੋਂ ਟ੍ਰੇਨਿੰਗ ਪ੍ਰੋਗਰਾਮ ਦੇ ਲਈ 300 ਰੁਪਏ ਐਪਲੀਕੇਸ਼ਨ ਫ਼ੀਸ ਲਈ ਜਾ ਰਹੀ ਹੈ। ਇਹ ਝੂਠਾ ਇਸ਼ਤਿਹਾਰ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਇਸ ਸਿਖਲਾਈ ਪ੍ਰੋਗਰਾਮ ਤੋਂ ਕਿਸੇ ਤਰ੍ਹਾਂ ਦੀ ਨੌਕਰੀ ਨਹੀਂ ਦਿਤੀ ਜਾਂਦੀ। ਮੰਤਰਾਲੇ ਨੇ ਪੁਲਿਸ ਨੂੰ ਕਿਹਾ ਹੈ ਕਿ ਇਸ ਵੈਬਸਾਈਟ/ਪੋਰਟਲ ਨੂੰ ਚਲਾਉਣ ਵਾਲੇ ਦੇ ਖ਼ਿਲਾਫ਼ ਐਫਆਈਆਰ ਦਰਜ ਕਰ ਕੇ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਲੋਕਾਂ ਨੂੰ ਇਸ ਤਰ੍ਹਾਂ ਦੇ ਧੋਖਾਧੜੀ ਵਾਲੇ ਇਸ਼ਤਿਹਾਰਾਂ ਦੇ ਜਾਲ ‘ਚ ਫਸਣ ਤੋਂ ਬਚਾਇਆ ਜਾ ਸਕੇ।