
ਤਨੁਸ਼੍ਰੀ ਦੱਤਾ - ਨਾਨਾ ਪਾਟੇਕਰ ਵਿਵਾਦ ਸੁਰਖੀਆਂ ਵਿਚ ਬਣਿਆ ਹੋਇਆ ਹੈ। ਤਨੁਸ਼੍ਰੀ ਦੇ ਸਨਸਨੀਖੇਜ ਆਰੋਪਾਂ ਤੋਂ ਬਾਅਦ ਉਨ੍ਹਾਂ ਨੂੰ ਦੋ ਲੀਗਲ ਨੋਟਿਸ ਮਿਲੇ ਹਨ। ...
ਨਵੀਂ ਦਿੱਲੀ :- ਤਨੁਸ਼੍ਰੀ ਦੱਤਾ - ਨਾਨਾ ਪਾਟੇਕਰ ਵਿਵਾਦ ਸੁਰਖੀਆਂ ਵਿਚ ਬਣਿਆ ਹੋਇਆ ਹੈ। ਤਨੁਸ਼੍ਰੀ ਦੇ ਸਨਸਨੀਖੇਜ ਆਰੋਪਾਂ ਤੋਂ ਬਾਅਦ ਉਨ੍ਹਾਂ ਨੂੰ ਦੋ ਲੀਗਲ ਨੋਟਿਸ ਮਿਲੇ ਹਨ। ਅਦਾਕਾਰਾ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਤਨੁਸ਼੍ਰੀ ਨੂੰ ਨਾਨਾ ਪਾਟੇਕਰ ਤੋਂ ਇਲਾਵਾ ਵਿਵੇਕ ਅਗਨੀਹੋਤਰੀ ਨੇ ਲੀਗਲ ਨੋਟਿਸ ਭੇਜਿਆ ਹੈ। ਨੋਟਿਸ ਮਿਲਣ ਤੋਂ ਬਾਅਦ ਤਨੁਸ਼੍ਰੀ ਨੇ ਕਿਹਾ ਕਿ ਇਹ ਸ਼ੋਸ਼ਣ ਦੇ ਖਿਲਾਫ ਬੋਲਣ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਉਤਪੀੜਨ ਅਤੇ ਬੇਇਨਸਾਫ਼ੀ ਦੇ ਖਿਲਾਫ ਬੋਲਣ ਉੱਤੇ ਇਨਾਮ ਮਿਲਿਆ ਹੈ।
Nana Patekar
ਉਨ੍ਹਾਂ ਨੇ ਕਿਹਾ ਕਿ ਨਾਨਾ ਅਤੇ ਵਿਵੇਕ ਅਗਨੀਹੋਤਰੀ ਦੀ ਟੀਮ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਜਨਤਕ ਜਗ੍ਹਾਵਾਂ ਉੱਤੇ ਝੂਠ ਅਤੇ ਗਲਤਫ਼ਹਿਮੀ ਫੈਲਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਸਮਰਥਕ ਅੱਗੇ ਆ ਰਹੇ ਹਨ ਅਤੇ ਪ੍ਰੈਸ ਕਾਨਫਰੰਸ ਵਿਚ ਮੇਰੇ ਖਿਲਾਫ ਅਵਾਜ਼ ਉਠਾ ਰਹੇ ਹਨ। ਤਨੁਸ਼੍ਰੀ ਨੇ ਦੱਸਿਆ ਅੱਜ ਜਦੋਂ ਮੈਂ ਘਰ ਸੀ ਅਤੇ ਮੇਰੇ ਘਰ ਦੇ ਬਾਹਰ ਤੈਨਾਤ ਪੁਲਸ ਕਰਮੀ ਲੰਚ ਬ੍ਰੇਕ 'ਤੇ ਸਨ, ਤਾਂ ਦੋ ਅਣਪਛਾਤੇ ਆਦਮੀਆਂ ਨੇ ਮੇਰੇ ਘਰ ਵਿਚ ਵੜਣ ਦੀ ਕੋਸ਼ਿਸ਼ ਕੀਤੀ ਪਰ ਗਾਰਡ ਨੇ ਉਨ੍ਹਾਂ ਨੂੰ ਰੋਕ ਦਿਤਾ। ਉਥੇ ਹੀ ਵਿਵੇਕ ਅਗਨੀਹੋਤਰੀ ਨੇ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ।
Maneka Gandhi
ਵਿਵੇਕ ਦੇ ਵਕੀਲ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕਿਹਾ ਕਿ ਤਨੁਸ਼੍ਰੀ ਨੇ ਛੇੜਛਾੜ ਦੇ ਜੋ ਵੀ ਇਲਜ਼ਾਮ ਲਗਾਏ ਹਨ ਉਹ ਝੂਠੇ ਹਨ। ਤਨੁਸ਼੍ਰੀ ਨੇ ਵਿਵੇਕ ਦੀ ਛਵੀ ਨੂੰ ਖ਼ਰਾਬ ਕਰਨ ਲਈ ਇਲਜ਼ਾਮ ਲਗਾਏ ਗਏ ਹਨ। ਅਸੀਂ ਤਨੁਸ਼੍ਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਨਿਊਜ ਏਜੰਸੀ ਬਿਨਾਂ ਕਿਸੇ ਵੇਰੀਫਿਕੇਸ਼ਨ ਦੇ ਕੇਵਲ ਸਨਸਨੀ ਫੈਲਾਉਣ ਦਾ ਕੰਮ ਕਰ ਰਹੀ ਹੈ। ਉੱਧਰ, ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਤਨੁਸ਼੍ਰੀ ਮਾਮਲੇ ਬਾਰੇ ਪੁੱਛੇ ਗਏ ਇਕ ਸਵਾਲ 'ਤੇ ਕਿਹਾ ਕਿ ਦੇਸ਼ ਵਿਚ ਔਰਤਾਂ ਦੇ ਸ਼ੋਸ਼ਣ ਦੇ ਖਿਲਾਫ Me Too India ਨਾਮ ਤੋਂ ਕੈਂਪੇਨ ਚੱਲਣਾ ਚਾਹੀਦਾ ਹੈ।
Tanushree Dutta accuses Nana Patekar
ਮੇਨਕਾ ਗਾਂਧੀ ਨੇ ਕਿਹਾ ਹੈ ਕਿ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਹਿਲ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ SHe BOx' ਸ਼ੁਰੂ ਕੀਤਾ ਹੈ, ਜਿਸ ਵਿਚ ਸ਼ੋਸ਼ਣ ਦੀ ਸ਼ਿਕਾਰ ਔਰਤ ਸ਼ਿਕਾਇਤ ਕਰ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਤੱਤਕਾਲ ਕਾਰਵਾਈ ਕੀਤੀ ਜਾਵੇਗੀ। ਮੇਨਕਾ ਨੇ ਕਿਹਾ ਕਿ ਦੇਸ਼ ਵਿਚ ਵੀ ਸ਼ੋਸ਼ਣ ਦੇ ਖਿਲਾਫ ਅਵਾਜ਼ ਉਠਨੀ ਚਾਹੀਦੀ ਹੈ ਅਤੇ 'Me Too India' ਨਾਮ ਤੋਂ ਮੁਹਿੰਮ ਚੱਲਣਾ ਚਾਹੀਦੀ ਹੈ, ਜਿਸ ਵਿਚ ਕਿਸੇ ਵੀ ਪੱਧਰ ਉੱਤੇ ਜੇਕਰ ਕੋਈ ਔਰਤ ਸ਼ੋਸ਼ਣ ਦਾ ਸ਼ਿਕਾਰ ਹੋਵੇ ਤਾਂ ਉਹ ਸਾਨੂੰ ਸ਼ਿਕਾਇਤ ਕਰੇ ਅਤੇ ਅਸੀਂ ਉਸ ਮਾਮਲੇ ਦੀ ਜਾਂਚ ਕਰਾਂਗੇ।