
ਟੀਵੀ ਅਤੇ ਬਾਲੀਵੁੱਡ ਜਗਤ
ਦੀ ਦੁਨੀਆ 'ਚ ਅੱਜ
ਕੱਲ ਵਿਆਹਾਂ
ਦਾ ਸੀਜ਼ਨ ਚੱਲਿਆ ਹੋਇਆ
ਹੈ। ਜਿਥੇ
ਹਾਲ ਹੀ 'ਚ ਚੱਕਦੇ
ਇੰਡੀਆ ਫੇਮ ਅਦਾਕਾਰਾ ਸਾਗਰਿਕਾ
ਘਾਟਗੇ ਨੇ ਭਾਰਤੀ ਕ੍ਰਿਕਟਰ
ਜ਼ਹੀਰ ਖਾਨ ਨਾਲ ਵਿਆਹ
ਕਰਵਾ ਕੇ ਆਪਣੀ ਨਵੀਂ
ਜ਼ਿੰਦਗੀ ਦੀ ਸ਼ੁਰੂਆਤ ਕੀਤੀ
ਹੈ,ਅਤੇ ਕਾਮੇਡੀਅਨ ਭਾਰਤੀ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁਕੀਆਂ ਹਨ। ਉਥੇ
ਹੀ ਇਸ ਲੜੀ ਦੇ
ਵਿੱਚ ਇਕ ਨਾਮ ਹੋਰ
ਜੁੜ ਗਿਆ ਹੈ ਅਜੈ
ਦੇਵਗਨ ਦੀ ਆਨ ਸਕਰੀਨ
ਬੇਟੀ ਇਸ਼ਿਤਾ ਦੱਤਾ ਦਾ,
ਜਿਸਨੇ 28 ਨਵੰਬਰ ਨੂੰ ਆਪਣੇ
ਬੁਆਏਫ੍ਰੈਂਡ ਅਤੇ
ਟੀਵੀ ਅਦਾਕਾਰ ਵਤਸਲ
ਸੇਠ ਨਾਲ ਵਿਆਹ ਕਰਵਾ
ਲਿਆ ਹੈ। ਇਸ਼ਿਤਾ
ਅਤੇ ਵਤਸਲ ਦੇ ਵਿਆਹ
ਦੀਆਂ ਸਾਰੀਆਂ ਰਸਮਾਂ ਪਰਿਵਾਰਕ
ਮੈਂਬਰਾਂ ਅਤੇ ਕੁਝ ਖਾਸ
ਦੋਸਤਾਂ ਦੀ ਮੌਜੂਦਗੀ ਚ
ਹੋਈਆਂ ਜਿੰਨਾਂ ਵਿਚ ਅਜੈ
ਦੇਵਗਨ ਪੂਰੇ ਪਰਿਵਾਰ ਸਮੇਤ
ਸ਼ਾਮਿਲ ਸਨ। ਤੁਹਾਨੂੰ
ਦੱਸ ਦੇਈਏ ਕਿ ਇਸ਼ਿਤਾ
ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ
ਦੀ ਛੋਟੀ ਭੈਣ ਹੈ ਅਤੇ ਉਸ ਨੇ 2012 'ਚ
ਫਿਲਮ ਦ੍ਰਿਸ਼ਮ ਰਾਹੀਂ ਬਾਲੀਵੁੱਡ
'ਚ ਐਂਟਰੀ ਕੀਤੀ ਸੀ
ਜਿਸ ਵਿੱਚ ਉਹ ਅਜੈ
ਦੇਵਗਨ ਦੀ ਬੇਟੀ ਦਾ
ਰੋਲ ਅਦਾ ਕੀਤਾ ਸੀ।
ਇਸ
ਤੋਂ ਪਹਿਲਾਂ ਇਸ਼ਿਤਾ ਸਾਊਥ
ਦੀਆਂ ਫ਼ਿਲਮਾਂ ਵਿਚ ਕਾਫੀ
ਨਾਮ ਕਮਾ ਚੁਕੀ ਹੈ।
ਗੱਲ ਕੀਤੀ ਜਾਵੇ ਵਤਸਲ
ਸੇਠ ਦੀ ਤੇ ਉਹ
ਟੀਵੀ ਦੀ ਦੁਨੀਆਂ ਵਿਚ
ਕਾਫੀ ਜਾਣਿਆ ਪਹਿਚਾਣਿਆ ਚਿਹਰਾ ਹੈ ।
ਜਿੰਨਾਂ ਨੇ 'ਰਿਸ਼ਤੋਂ ਕਾ
ਸੌਦਾਗਰ' ਵਿਚ ਅਹਿਮ ਕਿਰਦਾਰ
ਨਿਭਾਇਆ ਹੈ ਅਤੇ ਹੋਰ
ਵੀ ਕਈ ਸੀਰੀਅਲਾਂ ‘ਚ
ਕੰਮ ਕਰ ਚੁਕੇ ਹਨ।
ਇਸ਼ਿਤਾ ਦੱਤਾ ਬਾਰੇ ਕੁਝ ਖਾਸ ਗੱਲਾਂ
ਇਸ਼ਿਤਾ ਦੱਤਾ
ਕਪਿਲ ਸ਼ਰਮਾ ਦੀ
ਆਉਣ ਵਾਲੀ ਫਿਲਮ ਫ਼ਿਰੰਗੀ
ਦੇ ਵਿਚ ਅਹਿਮ ਕਿਰਦਾਰ
ਨਿਭਾਉਂਦੀ ਨਜ਼ਰ ਆਵੇਗੀ। ਇਸ਼ਿਤਾ ਨੇ ਬਚਪਨ ਦੀ
ਪੜਾਈ ਜਮਸ਼ੇਦਪੁਰ ਦੇ
ਬੀਡੀਐਮ ਸਕੂਲ ਤੋਂ ਕਿੱਤੀ ਅਤੇ
ਇਸਦੇ ਬਾਅਦ ਉਨ੍ਹਾਂ ਨੇ
ਅੱਗੇ ਦੀ ਪੜ੍ਹਾਈ ਮੁੰਬਈ
'ਚ ਕੀਤੀ ।
ਇਸ਼ਿਤਾ ਨੂੰ ਟਰੈਵਲਿੰਗ ਅਤੇ ਕੁਕਿੰਗ ਦਾ ਸ਼ੌਕ ਹੈ । ਇਸਦੇ ਇਲਾਵਾ ਉਨ੍ਹਾਂ ਨੂੰ ਪੜ੍ਹਨ ਦਾ ਵੀ ਕਾਫ਼ੀ ਸ਼ੌਕ ਹੈ ।
ਅਨੁਪਮ ਖੇਰ ਦੇ ਇੰਸਟੀਚਿਊਟ ਤੋਂ ਅਦਾਕਾਰੀ ਦੇ ਗੁਰ ਸਿੱਖੇ ਸਨ।
ਇਸ਼ਿਤਾ ਨੂੰ ਟ੍ਰੈਵਲਿੰਗ ਅਤੇ ਸ਼ਾਪਿੰਗ ਦਾ ਵੀ ਕਾਫੀ ਸ਼ੌਂਕ ਹੈ।