
ਇਸ ਦਾ ਉਦਘਾਟਨ ਹਵਾਈ ਸੈਨਾ ਦੇ ਮੁਖੀ ਚੰਡੀਗੜ੍ਹ ਵਿੱਚ ਏਅਰ ਫੋਰਸ ਡੇਅ ਪਰੇਡ ਵਿੱਚ ਕਰਨਗੇ” ਇੱਕ ਹਵਾਈ ਫ਼ੌਜ ਅਧਿਕਾਰੀ ਨੇ ਕਿਹਾ।
ਚੰਡੀਗੜ੍ਹ- 8 ਅਕਤੂਬਰ ਹਵਾਈ ਸੈਨਾ ਦਿਵਸ ਮੌਕੇ ਭਾਰਤੀ ਹਵਾਈ ਸੈਨਾ ਆਪਣੇ ਕਰਮਚਾਰੀਆਂ ਲਈ ਇੱਕ ਨਵੇਂ ਪੈਟਰਨ ਵਾਲੀ ਜੰਗੀ ਵਰਦੀ ਪੇਸ਼ ਕਰੇਗੀ।“ਨਵੀਂ ਵਰਦੀ ਡਿਜੀਟਲ ਕੈਮੋਫ਼ਲਾਜ ਪੈਟਰਨ, ਵੱਖਰੇ ਕੱਪੜੇ ਅਤੇ ਵੱਖਰੇ ਡਿਜ਼ਾਈਨ ਨਾਲ ਤਿਆਰ ਕੀਤੀ ਗਈ ਹੈ। ਇਸ ਦਾ ਉਦਘਾਟਨ ਹਵਾਈ ਸੈਨਾ ਦੇ ਮੁਖੀ ਚੰਡੀਗੜ੍ਹ ਵਿੱਚ ਏਅਰ ਫੋਰਸ ਡੇਅ ਪਰੇਡ ਵਿੱਚ ਕਰਨਗੇ” ਇੱਕ ਹਵਾਈ ਫ਼ੌਜ ਅਧਿਕਾਰੀ ਨੇ ਕਿਹਾ।
ਨਵੀਂ ਵਰਦੀ ਕੁਝ ਹੱਦ ਤੱਕ ਇਸ ਸਾਲ ਜਨਵਰੀ ਵਿੱਚ ਭਾਰਤੀ ਫ਼ੌਜ ਵੱਲੋਂ ਪੇਸ਼ ਕੀਤੇ ਗਏ ਨਵੇਂ ਡਿਜੀਟਲ ਪੈਟਰਨ ਵਰਗੀ ਹੋਵੇਗੀ। ਅਧਿਕਾਰੀ ਨੇ ਕਿਹਾ, "ਹਵਾਈ ਫ਼ੌਜ ਦੀ ਨਵੀਂ ਵਰਦੀ ਦੇ ਰੰਗ ਥੋੜ੍ਹੇ ਵੱਖਰੇ ਹੋਣਗੇ, ਜੋ ਹਵਾਈ ਸੈਨਾ ਦੇ ਮਾਹੌਲ ਲਈ ਵਧੇਰੇ ਅਨੁਕੂਲ ਹੋਣਗੇ।" ਵਰਤਮਾਨ ਸਮੇਂ, ਜ਼ਮੀਨੀ ਡਿਊਟੀਵਾਂ ਲਈ ਹਵਾਈ ਸੈਨਾ ਵੱਲੋਂ ਵਰਤਿਆ ਜਾਣ ਵਾਲਾ ਕੈਮੋਫ਼ਲਾਜ ਪੈਟਰਨ ਅੱਸੀ ਤੇ ਨੱਬੇ ਦੇ ਦਹਾਕੇ ਦੌਰਾਨ ਫ਼ੌਜ ਵੱਲੋਂ ਵਰਤੇ ਜਾਣ ਵਾਲੇ ਪੈਟਰਨ ਨਾਲ ਮਿਲਦਾ-ਜੁਲਦਾ ਹੈ। ਹਾਲਾਂਕਿ ਭਾਰਤੀ ਹਵਾਈ ਫ਼ੌਜ ਦੀ ਗਰੁੜ ਸਪੈਸ਼ਲ ਫ਼ੋਰਸ ਇੱਕ ਡਿਜੀਟਲ ਪੈਟਰਨ ਦੀ ਵਰਤੋਂ ਕਰਦੀ ਹੈ।
ਹਵਾਈ ਸੈਨਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਸੁਖਨਾ ਝੀਲ ਉੱਤੇ ਫ਼ਲਾਈਪਾਸਟ ਅਤੇ ਹਵਾਈ ਪ੍ਰਦਰਸ਼ਨੀ ਵਿੱਚ 80 ਦੇ ਕਰੀਬ ਲੜਾਕੂ ਜਹਾਜ਼, ਟਰਾਂਸਪੋਰਟ ਜਹਾਜ਼ ਅਤੇ ਹੈਲੀਕਾਪਟਰ ਹਿੱਸਾ ਲੈਣਗੇ। ਅਧਿਕਾਰੀ ਨੇ ਕਿਹਾ ਕਿ ਇਸ ਵਿੱਚ ਐਵਰੋ, ਡੋਰਨੀਅਰ, ਚੇਤਕ ਅਤੇ ਚੀਤਾ ਨੂੰ ਛੱਡ ਕੇ ਮੌਜੂਦਾ ਸਮੇਂ ਵਿੱਚ ਹਵਾਈ ਸੈਨਾ ਦੇ ਲਗਭਗ ਸਾਰੇ ਲੜਾਕੂ ਜਹਾਜ਼, ਟ੍ਰਾਂਸਪੋਰਟ ਜਹਾਜ਼ ਅਤੇ ਹੈਲੀਕਾਪਟਰ ਸ਼ਾਮਲ ਹੋਣਗੇ। 3 ਅਕਤੂਬਰ ਨੂੰ ਜੋਧਪੁਰ ਵਿਖੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ, ਸਵਦੇਸ਼ੀ ਤੌਰ 'ਤੇ ਵਿਕਸਤ ਲਾਈਟ ਕੰਬੈਟ ਪ੍ਰਚੰਡ ਨਾਂਅ ਦਾ ਹੈਲੀਕਾਪਟਰ, ਇਸ ਮੌਕੇ ਪਹਿਲੀ ਵਾਰ ਜਨਤਕ ਤੌਰ 'ਤੇ ਲੋਕਾਂ ਦੇ ਸਨਮੁਖ ਹੋਵੇਗਾ।