
ਤੇਲਗੁਦੇਸ਼ਮ ਪਾਰਟੀ ਦੇ ਨੇਤਾ ਅਤੇ ਆਂਧਰਾ ਪ੍ਰਦੇਸ਼ ਦੇ ਵਿਤ ਮੰਤਰੀ ਨੇ ਪੀਐਮ ਮੋਦੀ ਨੂੰ ਐਨਾਕੋਂਡਾ ਦੱਸਿਆ ਹੈ।
ਆਂਧਰਾ ਪ੍ਰਦੇਸ਼, ( ਭਾਸ਼ਾ ) : ਆਂਧਰਾ ਪ੍ਰਦੇਸ਼ ਵਿਚ ਸੱਤਾਧਾਰੀ ਤੇਲਗੁਦੇਸ਼ਮ ਪਾਰਟੀ ਨੇ ਹੁਣ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ। ਇਸ ਗਠਜੋੜ ਤੋਂ ਬਾਅਦ ਤੇਲਗੁਦੇਸ਼ਮ ਪਾਰਟੀ ਦੇ ਨੇਤਾ ਅਤੇ ਆਂਧਰਾ ਪ੍ਰਦੇਸ਼ ਦੇ ਵਿਤ ਮੰਤਰੀ ਨੇ ਪੀਐਮ ਮੋਦੀ ਨੂੰ ਐਨਾਕੋਂਡਾ ਦੱਸਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੀਐਮ ਐਨਾਕੋਡਾਂ ਸੱਪ ਦੀ ਤਰਾਂ ਕੌਮੀ ਸੰਸਥਾਵਾਂ ਨੂੰ ਨਿਗਲ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਕੀ ਮੋਦੀ ਨਾਲੋਂ ਵੱਡਾ ਐਨਾਕੋਂਡਾ ਕੋਈ ਹੈ?
PM Modi
ਆਂਧਰਾ ਪ੍ਰਦੇਸ਼ ਦੇ ਵਿਤ ਮੰਤਰੀ ਯਨਾਮਾਲਾ ਰਾਮਕ੍ਰਿਸ਼ਨੁਦੁ ਨੇ ਕਿਹਾ ਕਿ ਨਰਿਦੰਰ ਮੋਦੀ ਖੁਦ ਹੀ ਸੱਭ ਤੋਂ ਵੱਡੇ ਐਨਾਕੋਂਡਾ ਹਨ ਜਿਨ੍ਹਾਂ ਨੇ ਸਾਰੀ ਸੰੰਸਥਾਵਾਂ ਨੂੰ ਨਿਗਲ ਲਿਆ ਹੈ। ਉਹ ਸੀਬੀਆਈ ਤੇ ਆਰਬੀਆਈ ਜਿਹੀ ਸੰਸਥਾਵਾਂ ਨੂੰ ਨਿਗਲ ਗਏ। ਉਨ੍ਹਾਂ ਹੋਰ ਕਿਹਾ ਕਿ ਹਰ ਟਾੱਮ, ਡਿਕ ਅਤੇ ਹੈਰੀ ਬੀਤੇ ਦੌਰ ਦੀ ਸਿਆਸਤ ਬਾਰੇ ਗੱਲ ਕਰ ਰਿਹਾ ਹੈ। ਸੱਚ ਤਾਂ ਇਹ ਹੈ ਕਿ ਅਤੀਤ ਅੱਜ ਜਾਂ ਆਉਣ ਵਾਲਾ ਕੱਲ ਨਹੀਂ ਹੋ ਸਕਦਾ। ਪਰ ਅੱਜ ਅਤੇ ਆਉਣ ਵਾਲਾ ਕੱਲ ਜ਼ਰੂਰ ਇਕ ਦਿਨ ਅਤੀਤ ਬਣ ਜਾਣਗੇ।
Telugu Desam Party
ਤੇਲਗੁਦੇਸ਼ਮ ਪਾਰਟੀ ਦੀ ਆਲੋਚਨਾ ਕਰਨ ਵਾਲੇ ਇਹ ਗੱਲ ਸਮਝ ਜਾਣ ਕਿ ਇਸ ਪਾਰਟੀ ਦਾ ਗਠਨ ਕਿਸੇ ਇਕ ਦਲ ਦਾ ਵਿਰੋਧ ਕਰਨ ਲਈ ਨਹੀਂ ਹੋਇਆ ਹੈ ਬਲਕਿ ਇਹ ਵਿਵਸਥਾ ਦੇ ਵਿਰੋਧ ਲਈ ਬਣਾਈ ਗਈ ਸੀ। ਯਨਾਮਾਲਾ ਰਾਮਾਕ੍ਰਿਸ਼ੁਦੁ ਦੇ ਇਸ ਬਿਆਨ ਤੇ ਆਂਧਰਾ ਪ੍ਰਦੇਸ਼ ਦੇ ਭਾਜਪਾ ਮੁਖੀ ਕੰਨਾ ਲਕਸ਼ਮੀਨਾਰਾਇਨ ਨੇ ਜਵਾਬ ਦਿਤਾ ਹੈ।
N Chandrababu Naidu.
ਉਨ੍ਹਾਂ ਕਿਹਾ ਕਿ ਐਨ. ਚੰਦਰਬਾਬੂ ਨਾਇਡੂ ਭ੍ਰਿਸ਼ਟਾਚਾਰ ਦੇ ਬਾਦਸ਼ਾਹ ਹਨ ਅਤੇ ਉਨ੍ਹਾਂ ਦੇ ਕਥਿਤ ਭ੍ਰਿਸ਼ਟਾਚਾਰਾਂ ਦਾ ਹੁਣ ਖੁਲਾਸਾ ਹੋਵੇਗਾ। ਚੰਦਰਬਾਬੂ ਨਾਇਡੂ ਕਿਸੇ ਵੀ ਹੱਦ ਤਕ ਡਿੱਗ ਸਕਦੇ ਹਨ। ਚੰਦਰਬਾਬੂ ਨਾਇਡੂ ਨੇ ਹੀ ਸਾਲ 2017 ਵਿਚ ਐਨਡੀਏ ਦੀ ਬੈਠਕ ਵਿਚ ਕਿਹਾ ਸੀ ਕਿ ਪੀਐਮ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਉਹੀ ਚੰਦਰਬਾਬੂ ਹੁਣ ਮੋਦੀ ਨੂੰ ਦੋਸ਼ੀ ਸਾਬਤ ਕਰ ਰਹੇ ਹਨ।