ਰਾਮ ਮੰਦਰ ਦੇ ਨਿਰਮਾਣ ਦੀ ਦੇਰੀ ‘ਤੇ ਉੱਧਵ ਠਾਕਰੇ ਨੇ ਪੀਐਮ ਮੋਦੀ ਤੇ ਸਾਧਿਆ ਨਿਸ਼ਾਨਾ
Published : Oct 19, 2018, 9:07 am IST
Updated : Oct 19, 2018, 9:07 am IST
SHARE ARTICLE
On the delay of construction of Ram Temple, Uddhav Thackeray targeted PM Modi
On the delay of construction of Ram Temple, Uddhav Thackeray targeted PM Modi

ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਰਾਮ ਮੰਦਰ ਨੂੰ ਲੈ ਕੇ ਸਿਆਸਤ ਵੀ ਤੇਜ਼ ਹੁੰਦੀ ਦਿਸ ਰਹੀ ਹੈ। ਵੀਰਵਾਰ...

ਮੁੰਬਈ (ਭਾਸ਼ਾ) : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਰਾਮ ਮੰਦਰ ਨੂੰ ਲੈ ਕੇ ਸਿਆਸਤ ਵੀ ਤੇਜ਼ ਹੁੰਦੀ ਦਿਸ ਰਹੀ ਹੈ। ਵੀਰਵਾਰ ਨੂੰ ਸ਼ਿਵਸੈਨਾ ਚੀਫ ਉੱਧਵ ਠਾਕਰੇ ਨੇ ਆਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਵਿਚ ਕਥਿਤ ਦੇਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸਾਧਿਆ। ਵਿਜੈ ਦਸ਼ਮੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਠਾਕਰੇ ਨੇ ਪੀਐਮ ਮੋਦੀ ਨੂੰ ਸਵਾਲ ਪੁੱਛਦੇ ਹੋਏ ਕਿਹਾ, ਤੁਸੀ ਅਜਿਹੇ ਦੇਸ਼ਾਂ ਵਿਚ ਗਏ, ਜਿਸ ਨੂੰ ਅਸੀਂ ਭੂਗੋਲ ਦੀਆਂ ਪਾਠ ਪੁਸਤਕਾਂ ਵਿਚ ਵੀ ਨਹੀਂ ਵੇਖਿਆ ਹੋਵੇਗਾ

Uddhav ThackerayUddhav Thackerayਪਰ ਤੁਸੀ ਹੁਣ ਤੱਕ ਆਯੋਧਿਆ ਕਿਉਂ ਨਹੀਂ ਗਏ? ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ, ਮੈਂ 25 ਨਵੰਬਰ ਨੂੰ ਆਯੋਧਿਆ ਜਾਵਾਂਗਾ। ਭਾਜਪਾ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਠਾਕਰੇ ਨੇ ਕਿਹਾ, ਮੰਦਰ ਉਥੇ ਹੀ ਬਣਾਵਾਂਗੇ ਪਰ ਤਾਰੀਕ ਨਹੀਂ ਦੱਸਾਂਗੇ। ਮੰਦਰ ਦੀ ਉਸਾਰੀ ਕਰੋ ਜਾਂ ਸਵੀਕਾਰ ਕਰ ਲਓ ਕਿ ਇਹ ਵੀ ਇਕ ਜੁਮਲਾ ਸੀ। ਤੁਹਾਨੂੰ ਦੱਸ ਦੇਈਏ ਕਿ ਰਾਮ ਮੰਦਿਰ  ਮਸਲੇ ਨੂੰ ਲੈ ਕੇ ਭਾਜਪਾ ਉਤੇ ਦਬਾਅ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਆਰਐਸਐਸ ਚੀਫ਼ ਮੋਹਨ ਭਾਗਵਤ ਨੇ ਵਿਜੈ ਦਸ਼ਮੀ ਸਪੀਚ ਵਿਚ ਕਿਹਾ ਕਿ ਕੇਂਦਰ ਨੂੰ ਆਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਹੈ।

Uddhav ThackerayUddhav Thackeray ​2019 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੈਂਟਰਲ ਮੁੰਬਈ ਵਿਚ ਦੁਸਹਿਰਾ ਰੈਲੀ ਵਿਚ ਠਾਕਰੇ ਨੇ ਕਿਹਾ, ਹੁਣ ਦੇਸ਼ ਵਿਚ 2014 ਦੀ ਤਰ੍ਹਾਂ ਲਹਿਰ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ 2014 ਵਿਚ ਅਪਣੀ ਚੁਣਾਵੀ ਸਫ਼ਲਤਾ ਦਾ ਸਿਹਰਾ ਮੋਦੀ ਲਹਿਰ ਨੂੰ ਦਿਤਾ ਸੀ। ਠਾਕਰੇ ਨੇ ਸ਼ਿਵਸੈਨਾ  ਦੇ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਨੂੰ ਵੀ ਕਿਹਾ ਹੈ। ਕੇਂਦਰ ਅਤੇ ਮਹਾਂਰਾਸ਼ਟਰ ਵਿਚ ਭਾਜਪਾ ਦੀ ਅਗਵਾਹੀ ਵਾਲੀ ਸਰਕਾਰ ਵਿਚ ਸ਼ਾਮਿਲ NDA ਦੇ ਸਭ ਤੋਂ ਪੁਰਾਣੇ ਘਟਕ ਦਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਭਵਿੱਖ ਵਿਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਸੀ।

ਰੈਲੀ ਵਿਚ ਉਨ੍ਹਾਂ ਨੇ ਕਿਹਾ, ਮੈਂ ਮੰਦਰ ਉਸਾਰੀ ਵਿਚ ਕਥਿਤ ਦੇਰੀ ਉਤੇ ਪੀਐਮ ਤੋਂ ਸਵਾਲ ਪੁੱਛਣਾ ਚਾਹੁੰਗਾ, ਅਸੀਂ ਪ੍ਰਧਾਨ ਮੰਤਰੀ ਦੇ ਦੁਸ਼ਮਣ ਨਹੀਂ ਹਾਂ ਪਰ ਸਾਨੂੰ ਲੋਕਾਂ ਦੀਆਂ ਭਾਵਨਾਵਾਂ  ਦੇ ਨਾਲ ਨਹੀਂ ਖੇਡਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement