
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸਰਦਾਰ ਵਲੱਲਭ ਭਾਈ ਭਟੇਲ ਦੇ 182 ਮੀਟਰ ਉੱਚੇ ਬੁੱਤ ਦਾ ਉਦਘਾਟਨ ਕੀਤਾ ਗਿਆ।
ਕੇਵੜੀਆ, ( ਭਾਸ਼ਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸਰਦਾਰ ਵਲੱਲਭ ਭਾਈ ਭਟੇਲ ਦੇ 182 ਮੀਟਰ ਉੱਚੇ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੰਗਾ, ਯਮੂਨਾ ਅਤੇ ਨਰਮਦਾ ਸਮੇਤ 30 ਛੋਟੀ-ਵੱਡੀਆਂ ਨਦੀਆਂ ਦੇ ਪਾਣੀ ਨਾਲ ਬੁੱਤ ਕੋਲ ਸਥਿਤ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ। 30 ਬ੍ਰਾਹਮਣਾਂ ਨੇ ਮੰਤਰਾਂ ਦਾ ਪਾਠ ਕੀਤਾ। ਬੁੱਤ ਦੇ ਉਦਘਾਟਨ ਤੋਂ ਬਾਅਦ ਇਸ ਤੇ ਹਵਾਈ ਫ਼ੌਜ ਵੱਲੋਂ ਐਮਆਈ-17 ਹੈਲੀਕਾਪਟਰਾਂ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਸਰਦਾਰ ਸਰੋਵਰ ਨਦੀ ਤੇ ਬਣਿਆ ਪਟੇਲ ਦਾ ਇਹ ਬੁੱਤ ਸਟੈਚੂ ਆਫ ਯੁਨਿਟੀ ਦੁਨੀਆਂ ਦਾ ਸੱਭ ਤੋਂ ਉੱਚਾ ਬੁੱਤ ਹੈ।
PM Modi
ਮੋਦੀ ਨੇ ਇਸ ਮੌਕੇ ਕਿਹਾ ਕਿ 26 ਨਵੰਬਰ ਨੂੰ ਸਵਿੰਧਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਕੁਝ ਲੋਕ ਇਸ ਨੂੰ ਰਾਜਨੀਤਕ ਤੌਰ ਤੇ ਵੇਖਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੋਵੇ। ਮੋਦੀ ਨੇ ਕਿਹਾ ਕਿ ਜਦੋਂ ਮੈਂ ਇਥੇ ਦੀਆਂ ਚੱਟਾਨਾਂ ਦੇਖ ਰਿਹਾ ਸੀ ਤਾਂ ਇਨੇ ਵੱਡੇ ਬੁੱਤ ਲਈ ਕੋਈ ਚੱਟਾਨ ਇੰਨੀ ਮਜ਼ਬੂਤ ਨਹੀਂ ਸੀ। ਦੁਨੀਆ ਦਾ ਇਹ ਸੱਭ ਤੋਂ ਉੱਚਾ ਬੁੱਤ ਉਸ ਸ਼ਖਸ ਦੀ ਦਿਲੇਰੀ ਅਤੇ ਦ੍ਰਿੜਤਾ ਦੀ ਯਾਦ ਦਿਲਾਉਂਦਾ ਰਹੇਗਾ ਜਿਸਨੇ ਭਾਰਤ ਨੂੰ ਟੁਕੜਿਆਂ ਵਿਚ ਵੰਡਣ ਦੀ ਸਾਜਸ਼ ਨੂੰ ਨਾਕਾਮ ਕੀਤਾ।
Sardaar Patel
ਅਜਿਹੇ ਮਹਾਂਪੁਰਖ ਨੂੰ ਮੈਂ ਕਰੋੜਾਂ ਵਾਰ ਨਮਸਕਾਰ ਕਰਦਾ ਹਾਂ। ਜਦ ਭਾਰਤ ਨੂੰ 550 ਰਿਆਸਤਾਂ ਵਿਚ ਵੰਡਿਆ ਗਿਆ ਸੀ ਤਾਂ ਦੁਨੀਆ ਵਿਚ ਭਾਰਤ ਦੇ ਭਵਿੱਖ ਨੂੰ ਲੈ ਕੇ ਨਿਰਾਸ਼ਾ ਸੀ ਤੇ ਸਾਰਿਆਂ ਨੂੰ ਲਗਦਾ ਸੀ ਕਿ ਭਾਰਤ ਆਪਣੇ ਵਖਰੇਵਿਆਂ ਕਾਰਨ ਬਿਖਰ ਜਾਵੇਗਾ। ਪਰ ਸਾਰਿਆਂ ਨੂੰ ਇਕ ਹੀ ਕਿਰਣ ਨਜ਼ਰ ਆਉਂਦੀ ਸੀ - ਸਰਦਾਰ ਵਲੱਲਭ ਭਾਈ ਭਟੇਲ। ਉਨ੍ਹਾਂ ਵਿਚ ਕੋਟਲਿਆ ਦੀ ਕੂਟਨੀਤੀ ਅੇਤ ਸ਼ਿਵਾਜੀ ਦੀ ਵੀਰਤਾ ਦਾ ਸੁਮੇਲ ਸੀ।
A symbol of unity
ਪੰਜ ਜੁਲਾਈ 1949 ਨੂੰ ਰਿਆਸਤਾਂ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਵਿਦੇਸ਼ੀ ਹਮਲਾਵਰਾਂ ਅੱਗੇ ਸਾਡੇ ਆਪਸੀ ਝਗੜੇ ਸਾਡੀ ਹਾਰ ਦਾ ਕਾਰਨ ਬਣੇ। ਜੇਕਰ ਸਰਦਾਰ ਸਾਹਿਬ ਨੇ ਕੰਮ ਨਾ ਕੀਤਾ ਹੁੰਦਾ ਤਾਂ ਸ਼ਿਵ ਭਗਤਾਂ ਨੂੰ ਸੋਮਨਾਥ ਵਿਚ ਪੂਜਾ ਕਰਨ ਲਈ ਅਤੇ ਹੈਦਰਾਬਾਦ ਦੀ ਚਾਰਮੀਨਾਰ ਦੇਖਣ ਲਈ ਵੀਜ਼ਾ ਲੈਣਾ ਪੈਂਦਾ। ਸਰਦਾਰ ਸਾਹਿਬ ਤੋਂ ਬਿਨਾਂ ਸਿਵਲ ਸੇਵਾਵਾਂ ਦਾ ਢਾਂਚਾ ਤਿਆਰ ਨਾ ਹੁੰਦਾ। ਔਰਤਾਂ ਨੂੰ ਰਾਜਨੀਤੀ ਵਿਚ ਯੋਗਦਾਨ ਦੇਣ ਦਾ ਅਧਿਕਾਰ ਵੀ ਉਨ੍ਹਾਂ ਦੀ ਦੇਣ ਸੀ। ਸਟੈਚੂ ਆਫ ਯੂਨਿਟੀ ਦੇ ਉਦਘਾਟਨ ਸਮਾਗਮ ਵਿਚ ਦੇਸ਼ ਦੇ 33 ਰਾਜਾਂ ਦੇ ਸੱਭਿਆਚਾਰ ਦੀ ਝਲਕ ਨਜ਼ਰ ਆਈ।
The feet Of statue
ਇਹ ਬੁੱਤ ਸੱਤ ਕਿਲੋਮੀਟਰ ਤੋਂ ਨਜ਼ਰ ਆਉਂਦਾ ਹੈ। ਇਸ ਦੀ ਉਸਾਰੀ ਵਿਚ ਪੰਜ ਸਾਲ ਤੱਕ ਦਾ ਸਮਾਂ ਲਗਾ ਤੇ ਸੱਭ ਤੋਂ ਘੱਟ ਸਮੇਂ ਵਿਚ ਬਣਨ ਵਾਲਾ ਇਹ ਦੁਨੀਆ ਦਾ ਪਹਿਲਾ ਬੁੱਤ ਹੈ। ਇਸ ਦੀ ਲਾਗਤ 2990 ਕਰੋੜ ਰੁਪਏ ਹੈ। ਬੁੱਤ ਨੂੰ ਸਿੱਧੂ ਘਾਟੀ ਦੀ ਸੱਭਿਅਤਾ ਦੀ ਸਮਕਾਲੀਨ ਕਲਾ ਵਾਂਗ ਚਾਰ ਧਾਤੂਆਂ ਦੇ ਮਿਸ਼ਰਨ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਕਈ ਸਾਲ ਜੰਗ ਨਹੀਂ ਲਗ ਸਕੇਗਾ ।
The face
ਵਿਚ 85 ਫੀਸਦੀ ਤਾਂਬੇ ਦੀ ਵਰਤੋਂ ਕੀਤੀ ਗਈ ਹੈ। ਬੁੱਤ ਦੇ ਚਿਹਰੇ ਦੀ ਬਣਤਰ ਲਈ 10 ਲੋਕਾਂ ਦੀ ਕਮੇਟੀ ਬਣਾਈ ਗਈ ਤੇ ਸਭੱ ਦੀ ਸਹਿਮਤੀ ਤੋਂ ਬਾਅਦ 30 ਫੁੱਟ ਦਾ ਚਿਹਰਾ ਬਣਾਇਆ ਗਿਆ ਤੇ ਇਸ ਨੂੰ 3ਡੀ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਵਿਚ 3400 ਮਜ਼ਦੂਰਾਂ ਅਤੇ 250 ਇੰਜੀਨੀਅਰਾਂ ਨੇ ਲਗਭਗ 42 ਮਹੀਨੇ ਕੰਮ ਕੀਤਾ। ਸੈਲਾਨੀਆਂ ਦੀ ਆਮਦ ਲਈ ਇਸ ਨੂੰ ਸ਼ਾਨਦਾਰ ਯਾਤਰੀ ਜਗ੍ਹਾ ਦੇ ਤੌਰ ਤੇ ਵੀ ਵਿਕਸਤ ਕੀਤਾ ਜਾਵੇਗਾ।