
ਹਿੰਦੂ ਸੰਗਠਨਾਂ ਨੇ ਮੀਡੀਆ ਸੰਸਥਾਵਾਂ ਨੂੰ ਨਿਊਜ਼ ਕਵਰ ਕਰਨ ਲਈ ਔਰਤ ਪੱਤਰਕਾਰਾਂ ਨੂੰ ਨਾ ਭੇਜਣ ਦੀ ਅਪੀਲ ਕੀਤੀ।
ਤਿਰੁਵੰਤਪੁਰਮ , ( ਭਾਸ਼ਾ ) : ਸਬਰੀਮਾਲਾ ਮੰਦਰ ਸੋਮਵਾਰ ਨੂੰ ਮਾਸਿਕ ਪੂਜਾ ਲਈ ਫਿਰ ਖੋਲਿਆ ਜਾਵਗਾ। ਮੰਦਰ ਦੇ ਅੰਦਰ ਔਰਤਾਂ ਦੇ ਦਾਖਲੇ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਦੇਖਦੇ ਹੋਏ ਇਲਾਕੇ ਵਿਚ ਤਿੰਨ ਦਿਨ ਲਈ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਸੁਰੱਖਿਆ ਲਈ 2000 ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਹਿੰਦੂ ਸੰਗਠਨਾਂ ਨੇ ਮੀਡੀਆ ਸੰਸਥਾਵਾਂ ਨੂੰ ਨਿਊਜ਼ ਕਵਰ ਕਰਨ ਲਈ ਔਰਤ ਪੱਤਰਕਾਰਾਂ ਨੂੰ ਨਾ ਭੇਜਣ ਦੀ ਅਪੀਲ ਕੀਤੀ। ਸਬਰੀਮਾਲਾ ਕੰਮਕਾਜ ਕਮੇਟੀ ਨੇ ਇਹ ਅਪੀਲ ਜਾਰੀ ਕੀਤੀ ਹੈ।
Sabrimala Issue
ਇਹ ਕਮੇਟੀ ਹਿੰਦੂ ਪਰਿਸ਼ਦ ਅਤੇ ਹਿੰਦੂ ਏਕਵਾਦੀ ਸਮੇਤ ਕਈ ਦੱਖਣਪੰਥੀ ਸੰਗਠਨਾਂ ਦਾ ਸਾਂਝਾ ਮੰਚ ਹੈ। ਇਹ ਕਮੇਟੀ ਲਗਾਤਾਰ ਮੰਦਰ ਵਿਚ ਔਰਤਾਂ ਦੇ ਦਾਖਲੇ ਦਾ ਵਿਰੋਧ ਕਰ ਰਹੀ ਹੈ। ਕਮੇਟੀ ਨੇ ਸੰਪਾਦਕਾਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ 50 ਸਾਲ ਤੱਕ ਦੀਆਂ ਔਰਤ ਪੱਤਰਕਾਰਾਂ ਦੇ ਆਉਣ ਨਾਲ ਹਾਲਾਤ ਵਿਗੜ ਸਕਦੇ ਹਨ। ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਸਬਰੀਮਾਲਾ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਦੇ ਦਾਖਲੇ ਦਾ ਫੈਸਲਾ ਦਿਤਾ ਸੀ।
Supreme Court
ਪਹਿਲਾਂ ਇਥੇ 10 ਸਾਲ ਦੀ ਬੱਚੀਆਂ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਦੇ ਦਾਖਲੇ ਤੇ ਰੋਕ ਸੀ। ਇਹ ਰੀਤ 800 ਸਾਲਾਂ ਤੋਂ ਚਲੀ ਆ ਰਹੀ ਸੀ। ਕੋਰਟ ਦੇ ਫੈਸਲੇ ਦਾ ਪੂਰੇ ਰਾਜ ਵਿਚ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ 17-22 ਨਵੰਬਰ ਤੱਕ ਮੰਦਰ ਮਾਸਕ ਪੂਜਾ ਲਈ ਖੋਲਿਆ ਗਿਆ ਸੀ। ਪਰ ਵਿਰੋਧ ਦੇ ਚਲਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੋਈ ਮਹਿਲਾ ਦਰਸ਼ਨ ਨਹੀਂ ਕਰ ਸਕੀ। ਇਸ ਦੌਰਾਨ ਕੁਝ ਮਹਿਲਾ ਪੱਤਰਕਾਰਾਂ ਅਤੇ ਲੜਕੀਆਂ ਨੇ ਦਾਖਲੇ ਦੀ ਕੋਸ਼ਿਸ਼ ਕੀਤੀ ਸੀ।
Entry Of women Is still banned
ਪ੍ਰਦਰਸ਼ਨਕਾਰੀਆਂ ਨੇ ਪੱਤਰਕਾਰਾਂ ਦੇ ਵਾਹਨਾਂ ਨਾਲ ਤੋੜ ਫੋੜ ਕੀਤੀ ਤੇ ਉਨਾਂ ਨੂੰ ਅੱਧ ਰਾਹ ਤੋਂ ਹੀ ਵਾਪਸ ਭੇਜ ਦਿਤਾ ਸੀ। ਪੁਲਿਸ ਮੁਤਾਬਕ ਸੁਪਰੀਮ ਕੋਰਟ ਦੇ ਹੁਕਮ ਦਾ ਵਿਰੋਧ ਕਰਨ ਵਾਲੇ 536 ਮਾਮਲੇ ਦਰਜ਼ ਕੀਤੇ ਗਏ ਹਨ। ਇਨਾਂ ਮਾਮਲਿਆਂ ਵਿਚ ਹੁਣ ਤੱਕ 3,719 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਵਿਚੋਂ ਸਿਰਫ 100 ਲੋਕ ਹੀ ਜੇਲ ਵਿਚ ਹਨ। ਬਾਕੀਆਂ ਨੂੰ ਜਮਾਨਤ ਮਿਲ ਚੁੱਕੀ ਹੈ।