
ਸਬਰੀਮਾਲਾ ਮੰਦਰ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਕਿਸੇ ਰਜਸਵਲਾ ਉਮਰ (10 ਤੋਂ 50 ਸਾਲ) ਦੀ ਔਰਤ ਨੂੰ ਮੰਦਰ...
ਨਵੀਂ ਦਿੱਲੀ (ਭਾਸ਼ਾ) : ਸਬਰੀਮਾਲਾ ਮੰਦਰ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਕਿਸੇ ਰਜਸਵਲਾ ਉਮਰ (10 ਤੋਂ 50 ਸਾਲ) ਦੀ ਔਰਤ ਨੂੰ ਮੰਦਰ ਵਿਚ ਦਾਖਲ ਨਹੀਂ ਹੋਣ ਦਿਤਾ ਗਿਆ। ਜਦੋਂ ਦਾ ਫੈਸਲਾ ਆਇਆ ਹੈ ਉਦੋਂ ਤੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਹੁਣ ਇਸ ‘ਤੇ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਦਾ ਵੀ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਦਰ ਵਿਚ ਪੂਜਾ ਕਰਨ ਦਾ ਅਧਿਕਾਰ ਹੈ ਅਪਵਿੱਤਰ ਕਰਨ ਦਾ ਨਹੀਂ।
Sabarimala Templeਸਬਰੀਮਾਲਾ ਮੰਦਰ ਦੇ ਦਰਵਾਜ਼ੇ ਪੂਜਾ ਲਈ ਖੋਲ੍ਹੇ ਗਏ ਸਨ ਜੋ ਕਿ ਸੋਮਵਾਰ ਨੂੰ ਬੰਦ ਹੋ ਗਏ। ਮੰਦਰ 4 ਨਵੰਬਰ ਤੱਕ ਬੰਦ ਰਹੇਗਾ। ਇਕ ਪ੍ਰੋਗਰਾਮ ਦੇ ਦੌਰਾਨ ਸਮਰਿਤੀ ਈਰਾਨੀ ਨੇ ਕਿਹਾ, ਮੈਂ ਮੌਜੂਦਾ ਕੇਂਦਰੀ ਮੰਤਰੀ ਹਾਂ ਇਸ ਲਈ ਮੈਂ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਟਿੱਪਣੀ ਨਹੀਂ ਕਰ ਸਕਦੀ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਪੂਜਾ ਕਰਨ ਦਾ ਅਧਿਕਾਰ ਹੈ ਪਰ ਅਪਵਿਤ੍ਰ ਕਰਨ ਦਾ ਨਹੀਂ ਅਤੇ ਇਹੀ ਉਹ ਅੰਤਰ ਹੈ ਜਿਸ ਨੂੰ ਪਛਾਨਣ ਅਤੇ ਸਨਮਾਨ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਅੱਗੇ ਕਿਹਾ, ਕੀ ਤੁਸੀ ਮਹਾਂਵਾਰੀ ਦੇ ਖੂਨ ਸਮੇਤ ਸੇਨੇਟਰੀ ਨੈਪਕਿਨ ਨੂੰ ਲੈ ਕੇ ਅਪਣੇ ਦੋਸਤ ਦੇ ਘਰ ਜਾਓਗੇ? ਤੁਸੀ ਨਹੀਂ ਜਾਓਗੇ। ਤਾਂ ਫਿਰ ਭਗਵਾਨ ਦੇ ਘਰ ਕਿਉਂ ਜਾਣਾ ਚਾਹੁੰਦੀਆਂ ਹੋ? ਇਹੀ ਉਹ ਅੰਤਰ ਹੈ। ਹਾਲਾਂਕਿ ਈਰਾਨੀ ਨੇ ਸਾਫ਼ ਕਿਹਾ ਕਿ ਇਹ ਉਨ੍ਹਾਂ ਦੀ ਵਿਅਕਤੀਗਤ ਸਲਾਹ ਹੈ। ਅਕਸਰ ਅਸੀ ਅਪਣੇ ਰੋਜ਼ ਦੇ ਜੀਵਨ ਵਿਚ ਵੇਖਦੇ ਹਾਂ ਕਿ ਭਾਵੇਂ ਲੋਕ ਕਿੰਨੇ ਵੀ ਪੜੇ ਲਿਖੇ ਕਿਉਂ ਨਾ ਹੋਣ। ਉਨ੍ਹਾਂ ਦੇ ਮਨ ਵਿਚ ਇਕ ਧਾਰਨਾ ਜ਼ਰੂਰ ਹੁੰਦੀ ਹੈ ਕਿ ਮਹਾਂਵਾਰੀ ਦੇ ਸਮੇਂ ਔਰਤਾਂ ਨੂੰ ਮੰਦਰ ਵਿਚ ਨਹੀਂ ਜਾਣ ਦੇਣਾ ਚਾਹੀਦਾ।
ਕਈ ਜਗ੍ਹਾ ਤਾਂ ਬੰਧਿਸ਼ਾਂ ਹੋਰ ਵੀ ਜ਼ਿਆਦਾ ਹੁੰਦੀਆਂ ਹਨ। ਜਿਵੇਂ ਅਚਾਰ ਨੂੰ ਹੱਥ ਨਹੀਂ ਲਗਾਉਣਾ, ਜ਼ਮੀਨ ‘ਤੇ ਸੋਣਾ ਆਦਿ। ਪਰ ਜਦੋਂ ਮਹਾਵਾਰੀ ਨਹੀਂ ਹੁੰਦੀ ਤਾਂ ਔਰਤਾਂ ਮੰਦਰ ਵਿਚ ਦਰਸ਼ਨ ਵੀ ਕਰ ਸਕਦੀਆਂ ਹਨ ਅਤੇ ਪੂਜਾ ਵੀ। ਉਥੇ ਹੀ ਜੇਕਰ ਸਬਰੀਮਾਲਾ ਮੰਦਰ ਦੀ ਗੱਲ ਕਰੀਏ ਤਾਂ ਇਥੇ ਰਜਸਵਲਾ ਉਮਰ ਦੀਆਂ ਔਰਤਾਂ ਨੂੰ ਕਦੇ ਵੀ ਮੰਦਰ ਦੇ ਅੰਦਰ ਨਹੀਂ ਜਾਣ ਦਿਤਾ ਜਾਂਦਾ। ਕਿਹਾ ਜਾਂਦਾ ਹੈ ਕਿ ਭਗਵਾਨ ਅਯੱਪਾ ਨੇ ਇਹ ਅਪਣੇ ਆਪ ਤੈਅ ਕੀਤਾ ਸੀ ਕਿ ਕੌਣ ਉਨ੍ਹਾਂ ਦੇ ਦਰਸ਼ਨ ਕਰ ਸਕਦਾ ਹੈ ਅਤੇ ਕੌਣ ਨਹੀਂ।
ਦੱਸ ਦਈਏ ਭਗਵਾਨ ਦੇ ਮੰਦਰ ਵਿਚ ਲੱਖਾਂ ਵਿਅਕਤੀ ਪਹਾੜ ਚੜ੍ਹ ਕੇ ਨੰਗੇ ਪੈਰ ਜਾਂਦੇ ਹਨ। ਉਹ 41 ਦਿਨਾਂ ਦਾ ਵਰਤ ਵੀ ਰੱਖਦੇ ਹੈ। ਜਿਸ ਦੌਰਾਨ ਉਹ ਸ਼ਰਾਬ, ਸਿਗਰੇਟ ਪੀਣਾ, ਮਾਸਾਹਾਰੀ ਭੋਜਨ, ਸਬੰਧ ਬਣਾਉਣਾ ਅਤੇ ਉਨ੍ਹਾਂ ਔਰਤਾਂ ਤੋਂ ਦੂਰ ਰਹਿੰਦੇ ਹਨ ਜਿਨ੍ਹਾਂ ਨੂੰ ਮਹਾਵਾਰੀ ਹੁੰਦੀ ਹੈ। ਇਸ ਤੋਂ ਬਾਅਦ ਹੀ ਉਹ ਦਰਸ਼ਨ ਲਈ ਨਿਕਲਦੇ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਕਿਸੇ ਔਰਤ ਨੂੰ ਮੰਦਰ ਵਿਚ ਜਾਣ ਦੀ ਇਜ਼ਾਜਤ ਨਹੀਂ ਮਿਲੀ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਫਿਰ ਤੋਂ ਵਿਚਾਰ ਪੁਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਸ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ 13 ਨਵੰਬਰ ਨੂੰ ਇਸ ਪੁਟੀਸ਼ਨ ‘ਤੇ ਸੁਣਵਾਈ ਹੋਵੇਗੀ।