
ਕਰਨਾਲ ਦੇ ਹਰਸਿੰਘਪੁਰਾ ਪਿੰਡ ਵਿੱਚ ਪੰਜ ਸਾਲ ਦੀ ਬੱਚੀ ਸ਼ਿਵਾਨੀ ਐਤਵਾਰ ਨੂੰ ਖੇਡਦੇ ਸਮੇਂ ਘਰ ਦੇ ਕੋਲ ਖੁੱਲੇ 50 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਈ ਸੀ।
ਕਰਨਾਲ : ਕਰਨਾਲ ਦੇ ਹਰਸਿੰਘਪੁਰਾ ਪਿੰਡ ਵਿੱਚ ਪੰਜ ਸਾਲ ਦੀ ਬੱਚੀ ਸ਼ਿਵਾਨੀ ਐਤਵਾਰ ਨੂੰ ਖੇਡਦੇ ਸਮੇਂ ਘਰ ਦੇ ਕੋਲ ਖੁੱਲੇ 50 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਈ ਸੀ। ਕਈ ਘੰਟਿਆਂ ਦੀ ਤਲਾਸ਼ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਬੱਚੀ ਬੋਰਵੈਲ ਵਿੱਚ ਡਿੱਗੀ ਹੈ। ਪਿੰਡ ਨੇ ਖੱਡੇ ਵਿੱਚ ਮੋਬਾਇਲ ਫੋਨ ਪਾ ਕੇ ਵੀਡੀਓ ਰਿਕਾਰਡਿੰਗ ਕੀਤੀ। ਜਿਸ ਨਾਲ ਪਤਾ ਲੱਗਿਆ ਕਿ ਉਹ ਹੇਠਾਂ ਡਿੱਗੀ ਹੈ।
50 Feet Deep Borewell
ਜਿਸ ਦਾ ਰੈਸਕਿਊ ਅਪ੍ਰੇਸ਼ਨ 18 ਘੰਟੇ ਚਲਿਆ ਪਰ ਬੱਚੀ ਮੌਤ ਨਾਲ ਜੰਗ ਹਾਰ ਗਈ। ਜਿਸ ਦਾ ਕਾਰਨ ਹੈ ਬੱਚੀ ਦਾ ਸਿਰ ਭਾਰ ਬੋਰਵੈਲ ‘ਚ ਡਿੱਗਣਾ। ਇਸ ਦੇ ਨਾਲ ਹੀ ਬੱਚੀ ਦੇ ਸਿਰ ‘ਤੇ ਮਿੱਟੀ ਪੈ ਗਈ ਅਤੇ ਉਹ ਸਾਹ ਨਹੀਂ ਲੈ ਪਾ ਰਹੀ ਸੀ। ਕਰਨਾਲ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੀ ਦੀ ਅੱਧਾ ਘੰਟਾ ਜਾਂਚ ਕੀਤੀ ਅਤੇ ਇਸ ਤੋਂ ਬਾਅਦ ਡਾਕਟਰ ਅਸ਼ਵਨੀ ਅਹੂਜਾ ਨੇ ਬੱਚੀ ਨੂੰ ਮ੍ਰਿਤ ਐਲਾਨ ਦਿੱਤਾ। ਉਨ੍ਹਾਂ ਮੁਤਾਬਕ ਜਿਸ ਸਮੇਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਉਹ ਸਾਹ ਨਹੀਂ ਲੈ ਰਹੀ ਸੀ। ਘਟਨਾ ਕੱਲ੍ਹ ਸ਼ਾਮ ਕਰੀਬ 3 ਵਜੇ ਦੀ ਹੈ।
50 Feet Deep Borewell
ਅਸਲ ‘ਚ ਖੇਡਦੇ ਸਮੇਂ ਸ਼ਿਵਾਨੀ ਆਪਣੇ ਘਰ ‘ਚ ਹੀ ਬਣੇ 50-60 ਫੁੱਟ ਡੂੰਘੇ ਬੋਰਵੈਲ ‘ਚ ਡਿੱਗ ਗਈ। ਇਸ ਬਾਰੇ ਵੀ ਘਰਦਿਆਂ ਨੂੰ ਬੱਚੀ ਦੇ ਬੋਰਵੈਲ ‘ਚ ਡਿੱਗਣ ਤੋਂ ਕਰੀਬ ਪੰਜ ਘੰਟੇ ਬਾਅਦ ਪਤਾ ਲੱਗਿਆ। ਸ਼ਿਬਾਨੀ ਨੂੰ ਬਚਾਉਣ ਲਈ ਪ੍ਰਸਾਸ਼ਨ ਦੇਰ ਰਾਤ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਅਤੇ ਐਨਡੀਆਰਐਫ ਦੀ ਟੀਮ ਵੀ ਮੌਕੇ ‘ਤੇ ਮੌਜੂਦ ਸੀ। ਬੱਚੀ ਨੂੰ ਇੱਕ ਪਾਈਪ ਰਾਹੀਂ ਆਕਸੀਜ਼ਨ ਦਿੱਤੀ ਜਾ ਰਹੀ ਸੀ। ਪਰ ਪ੍ਰਸਾਸ਼ਨ ਦੀ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।