
ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ 'ਚ ਖੁੱਲ੍ਹੇ ਛੱਡੇ ਗਏ ਬੋਰਵੈੱਲ 'ਚ ਦੋ ਸਾਲ ਦਾ ਸੁਜੀਤ ਵਿਲਸਨ ਪਿਛਲੇ...
ਚੇਨਈ: ਤਾਮਿਲਨਾਡੂ ਦੇ ਤ੍ਰਿਚੀ ਜ਼ਿਲ੍ਹੇ 'ਚ ਖੁੱਲ੍ਹੇ ਛੱਡੇ ਗਏ ਬੋਰਵੈੱਲ 'ਚ ਦੋ ਸਾਲ ਦਾ ਸੁਜੀਤ ਵਿਲਸਨ ਪਿਛਲੇ 48 ਘੰਟਿਆਂ ਤੋਂ ਜ਼ਿਆਦਾ ਸਮੇਂ ਦਾ ਫਸਿਆ ਹੋਇਆ ਹੈ। ਰਾਸ਼ਟਰੀ ਸੁਰੱਖਿਆ ਆਫਤ ਪ੍ਰਬੰਧਨ (ਐੱਨਡੀਆਰਐੱਫ) ਸਮੇਤ ਬਚਾਅ ਟੀਮ ਬੱਚੇ ਤਕ ਪਹੁੰਚਣ 'ਚ ਹਾਲੇ ਤਕ ਨਾਕਾਮ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਜੀਤ 26 ਫੁੱਟ ਡੂੰਘਾਈ 'ਤੇ ਫਸ ਗਿਆ ਹੈ।
Sujit Vilsen
ਉਸ ਦੇ ਹੱਥਾਂ 'ਚ ਰੱਸੀਆਂ ਬੰਨ੍ਹਾਂ ਕੇ ਉਸ ਨੂੰ ਖਿੱਚਣ ਦੀ ਕੋਸ਼ਿਸ਼ 'ਚ ਉਹ 70 ਫੁੱਟ ਡੂੰਘਾਈ ਤਕ ਤਿਲਕ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੋਰਵੈੱਲ ਨੇੜੇ ਖੇਡ ਰਿਹਾ ਸੁਜੀਤ, ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਉਸ 'ਚ ਡਿੱਗ ਗਿਆ ਸੀ। ਬੋਰਵੈੱਲ ਦੀ ਡੂੰਘਾਈ ਸਬੰਧੀ ਆਪਾ ਵਿਰੋਧੀ ਰਿਪੋਰਟ ਮਿਲ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ 600 ਫੁੱਟ ਡੂੰਘਾ ਹੈ ਜਦਕਿ ਹੋਰ ਕਹਿੰਦੇ ਹਨ ਇਹ ਘੱਟੋਂ ਘੱਟ 1000 ਫੁੱਟ ਡੂੰਘਾ ਹੈ।
Borewell
ਇਸ ਬਚਾਅ ਟੀਮ ਦੇ ਮੁਲਾਜ਼ਮ ਹੁਣ ਇਕ ਮੀਟਰ ਚੌੜੀ ਇਕ ਸਮਾਂਤਰ ਸੁਰੰਗ ਪੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤੋਂ ਬਾਅਦ ਉਸ ਨੂੰ ਬੋਰਵੈੱਲ ਨਾਲ ਜੋੜਿਆ ਜਾਵੇਗਾ, ਜਿੱਥੇ ਉਹ ਫਸਿਆ ਹੋਇਆ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ 'ਚ ਜੂਨ ਮਹੀਨੇ ਦੋ ਸਾਲਾ ਫਹਿਤਵੀਰ ਨੂੰ ਆਪਣੀ ਜਾਨ ਬੋਰਵੈੱਲ 'ਚ ਡਿੱਗਣ ਕਾਰਨ ਗੁਆਉਣੀ ਪਈ ਸੀ। ਪ੍ਰਸ਼ਾਸਨ ਦੀ ਨਲਾਇਕੀ ਕਾਰਨ ਫਹਿਤਵੀਰ ਸਿੰਘ ਕਈ ਦਿਨਾਂ ਤਕ ਬੋਰਵੈੱਲ 'ਚ ਫਸਿਆ ਰਿਹਾ ਸੀ।